25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਿੰਘੇਵਾਲਾ ਪਟਾਕਾ ਫ਼ੈਕਟਰੀ ਦੇ ਦੋ ਦੋਸ਼ੀਆਂ ਨੂੰ ਜੇਲ੍ਹ ਭੇਜਿਆ

Ad Position 21
No active advertisement
ਅਜੀਤ ਡੈਸਕ 05-06-2025
ਮਲੋਟ, 4 ਜੂਨ (ਅਜਮੇਰ ਸਿੰਘ ਬਰਾੜ)-ਪਿੰਡ ਸਿੰਘੇ ਵਾਲਾ ਦੀ ਪਟਾਕਾ ਫ਼ੈਕਟਰੀ ਮਾਲਕ ਅਤੇ ਉਸ ਦੇ ਬੇਟੇ ਅਤੇ ਲੇਬਰ ਠੇਕੇਦਾਰ ਦਾ ਰਿਮਾਂਡ ਪੂਰਾ ਹੋਣ 'ਤੇ ਇਕ ਹੋਰ ਸਪਲਾਇਰ ਨੂੰ ਅੱਜ ਦੁਬਾਰਾ ਮਲੋਟ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਵਿਚ ਮਾਲਕ ਅਤੇ ਬੇਟੇ ਤੇ ਠੇਕੇਦਾਰ ਨੂੰ ਜੁਡੀਸ਼ੀਅਲ ਭੇਜਿਆ ਗਿਆ ਅਤੇ ਪ੍ਰਸ਼ਾਂਤ ਗੋਇਲ ਸਪਲਾਇਰ ਦਾ 5 ਦਿਨਾਂ ਦਾ ਪੁਲਿਸ ਨੂੰ ਰਿਮਾਂਡ ਮਿਲਿਆ ਹੈ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਸਿੰਘੇ ਵਾਲਾ ਵਿਖੇ ਚੱਲ ਰਹੀ ਗੈਰ ਕਾਨੂੰਨੀ ਪਟਾਕਾ ਫ਼ੈਕਟਰੀ ਵਿਚ ਬਲਾਸਟ ਹੋਣ ਕਰਕੇ 5 ਲੋਕਾਂ ਦੀ ਮੌਤ ਅਤੇ 34 ਦੇ ਕਰੀਬ ਮਜ਼ਦੂਰ ਜ਼ਖ਼ਮੀ ਹੋ ਗਏ ਸਨ, ਜਿਸ ਸੰਬੰਧੀ ਥਾਣਾ ਕਿਲਿ੍ਹਆਂਵਾਲੀ ਐਸ.ਐਚ.ਓ. ਕਰਮਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਫ਼ੈਕਟਰੀ ਮਾਲਕ ਤਰਸੇਮ ਸਿੰਘ ਤੇ ਉਸ ਦੇ ਬੇਟੇ ਤੇ ਲੇਬਰ ਠੇਕੇਦਾਰ ਨੂੰ ਗਿ੍ਫ਼ਤਾਰ ਕਰ ਲਿਆ ਸੀ ਜਿਨ੍ਹਾਂ ਦਾ ਪੁਲਿਸ ਨੂੰ ਚਾਰ ਦਿਨਾਂ ਦਾ ਰਿਮਾਂਡ ਮਿਲਿਆ ਸੀ | ਐਸ.ਐਚ.ਓ. ਕਰਮਜੀਤ ਕੌਰ ਨੇ ਦੱਸਿਆ ਕਿ ਅੱਜ ਰਿਮਾਂਡ ਪੂਰਾ ਹੋਣ 'ਤੇ ਦੁਬਾਰਾ ਉਕਤ ਵਿਅਕਤੀਆਂ ਤੋਂ ਇਲਾਵਾ ਇਨ੍ਹਾਂ ਦਾ ਇਕ ਹੋਰ ਸਾਥੀ ਸਪਲਾਇਰ ਪ੍ਰਸ਼ਾਂਤ ਗੋਇਲ ਨੂੰ ਮਲੋਟ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਵਿਚ ਮਾਲਕ ਤਰਸੇਮ ਸਿੰਘ ਤੇ ਉਸ ਬੇਟੇ ਤੇ ਠੇਕੇਦਾਰ ਨੂੰ ਨਿਆਇਕ ਹਿਰਾਸਤ 'ਚ ਜੇਲ੍ਹ ਭੇਜਿਆ ਗਿਆ ਅਤੇ ਪ੍ਰਸ਼ਾਂਤ ਗੋਇਲ ਦਾ 5 ਦਿਨਾਂ ਪੁਲਿਸ ਰਿਮਾਂਡ ਹਾਸਿਲ ਹੋਇਆ | ਇਸ ਤੋਂ ਪਹਿਲਾਂ ਉਸ ਨੂੰ ਜਾਂਚ ਲਈ ਉਕਤ ਘਟਨਾ ਵਾਲੀ ਫ਼ੈਕਟਰੀ 'ਚ ਪੁਲਿਸ ਜਾਂਚ ਲਈ ਲੈ ਕੇ ਗਈ | ਜ਼ਿਕਰਯੋਗ ਹੈ ਕਿ ਇਸ ਪਟਾਕਾ ਫ਼ੈਕਟਰੀ ਮਾਮਲੇ ਵਿਚ ਮਾਲਕ ਤਰਸੇਮ ਸਿੰਘ ਤੇ ਉਸ ਦੇ ਬੇਟੇ ਅਤੇ ਪਤਨੀ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਵਿਚ ਪਿਉ ਪੁੱਤਰ ਨੂੰ ਅਤੇ ਲੇਬਰ ਠੇਕੇਦਾਰ ਰਾਜ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ ਪਰ ਅਜੇ ਪਤਨੀ ਦੀ ਗਿ੍ਫ਼ਤਾਰੀ ਬਾਕੀ ਹੈ |
Ad Position 22
No active advertisement
ਪਿਛਲੀ ਖ਼ਬਰ ਹਲਕੀ ਬਾਰਿਸ਼ ਨੇ ਗਿੱਦੜਬਾਹਾ ਵਿਖੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਦੀ ਖੋਲ੍ਹੀ ਪੋਲ ਅਗਲੀ ਖ਼ਬਰ ਸਿਹਤ ਕਰਮਚਾਰੀਆਂ ਨੇ ਲੋਕਾਂ ਨੂੰ ਮਲੇਰੀਆ ਬੁਖ਼ਾਰ ਸੰਬੰਧੀ ਕੀਤਾ ਜਾਗਰੂਕ •ਮਲੇਰੀਆ ਬੁਖ਼ਾਰ ਦਾ ਟੈਸਟ ਤੇ ਇਲਾਜ ਸਰਕਾਰੀ...
Ad Position 24