25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਹਲਕੀ ਬਾਰਿਸ਼ ਨੇ ਗਿੱਦੜਬਾਹਾ ਵਿਖੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਦੀ ਖੋਲ੍ਹੀ ਪੋਲ

Ad Position 21
No active advertisement
ਗਿੱਦੜਬਾਹਾ ਵਿਖੇ ਬਾਰਿਸ਼ ਦਾ ਭਰਿਆ ਹੋਇਆ ਪਾਣੀ | ਤਸਵੀਰ: ਸ਼ਿਵਰਾਜ ਸਿੰਘ ਬਰਾੜ <br/> 05-06-2025
ਗਿੱਦੜਬਾਹਾ, 4 ਜੂਨ (ਸ਼ਿਵਰਾਜ ਸਿੰਘ ਬਰਾੜ)-ਬੀਤੀ ਸ਼ਾਮ ਪਈ ਹਲਕੀ ਬਾਰਿਸ਼ ਨੇ ਗਿੱਦੜਬਾਹਾ 'ਚ ਸੀਵਰੇਜ਼ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਕਈ ਮੁਹੱਲਿਆਂ ਵਿਚ ਸੀਵਰੇਜ ਤੇ ਬਾਰਿਸ਼ ਦਾ ਪਾਣੀ ਭਰ ਗਿਆ ਹੈ | ਸੀਵਰੇਜ ਦਾ ਪਾਣੀ ਭਰ ਜਾਣ ਕਰਕੇ ਮੁਹੱਲਾ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਸ਼ਹਿਰ ਤੇ ਪਿੰਡ ਵਾਸੀ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ੂ ਲੈ ਕੇ ਲੰਮੇ ਸਮੇਂ ਤੋਂ ਬਹੁਤ ਪ੍ਰੇਸ਼ਾਨ ਹਨ | ਕੋਈ ਅਜਿਹਾ ਮੁਹੱਲਾ ਨਹੀਂ ਹੈ, ਜਿੱਥੇ ਰੋਜ਼ਾਨਾ ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਨਾ ਹੁੰਦਾ ਹੋਵੇ | ਜਾਣਕਾਰੀ ਅਨੁਸਾਰ ਲਾਲ ਕੋਠੀ ਵਿਚ ਸੀਵਰੇਜ ਦੇ ਬਣੇ ਪੁਆਇੰਟ ਤੋਂ ਅੱਗੇ ਪਾਣੀ ਦੇ ਵਧਦੇ ਦਬਾਅ ਕਾਰਨ ਨਿਕਾਸੀ ਪਾਈਆਂ ਪਾਈਪਾਂ ਥਾਂ-ਥਾਂ ਤੋਂ ਟੁੱਟ ਜਾਂਦੀਆਂ ਹਨ, ਜਿਨ੍ਹਾਂ ਦੇ ਸਮਾਂਨਅੰਤਰ ਹੁਣ ਨਵੀਆਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਵਿਭਾਗ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਸੀਵਰੇਜ ਦੀ ਨਿਕਾਸੀ ਸਹੀ ਹੋ ਜਾਵੇਗੀ | ਸੂਤਰਾਂ ਅਨੁਸਾਰ ਜ਼ਮੀਨਦੋਜ਼ ਪਾਈਪਾਂ ਪਾਉਣ ਦਾ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਹੈ ਅਤੇ ਕਈ ਅੜਿੱਕਿਆਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਅਜੇ ਲੰਮਾ ਸਮਾਂ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ | ਭੱਠੀ ਵਾਲਾ ਮੋੜ, ਠਾਕੁਰ ਮੁਹੱਲਾ, ਬਰਫ਼ ਵਾਲੀ ਗਲੀ ਅਤੇ ਮੁਹੱਲਾ ਵਾਲਮੀਕਿ ਆਦਿ ਅਜਿਹੇ ਚਰਚਿਤ ਮੁਹੱਲੇ ਹਨ, ਜਿੱਥੇ ਅਕਸਰ ਹਰ ਸਮੇਂ ਸੀਵਰੇਜ਼ ਦਾ ਪਾਣੀ ਓਵਰਫ਼ਲੋ ਹੋ ਕੇ ਗਲੀਆਂ ਵਿਚ ਖੜ੍ਹਾ ਰਹਿੰਦਾ ਹੈ | ਬੀਤੇ ਦਿਨ ਪਈ ਬਾਰਿਸ਼ ਨਾਲ ਸਥਿਤੀ ਹੋਰ ਵੀ ਮਾੜੀ ਹੋ ਗਈ ਹੈ | ਜੇਕਰ ਹੋਰ ਬਾਰਿਸ਼ ਪੈ ਜਾਂਦੀ ਹੈ, ਤਾਂ ਪਿਉਰੀ ਵਾਲਾ ਰੋਡ ਸਥਿਤ ਮੁਹੱਲੇ ਵਿਚ ਖੜ੍ਹਾ ਪਾਣੀ ਘਰਾਂ ਵਿਚ ਦਾਖ਼ਲ ਹੋ ਸਕਦਾ ਹੈ | ਬੀਤੇ ਦਿਨ ਭੱਠੀ ਵਾਲਾ ਮੋੜ 'ਤੇ ਈ-ਰਿਕਸ਼ਾ ਪਲਟਨ ਨਾਲ ਵੱਡਾ ਹਾਦਸਾ ਵਾਪਰ 'ਤੇ ਬਚਾਅ ਹੋ ਗਿਆ ਹੈ | ਜੇਕਰ ਮਾਨਸੂਨ ਦੀ ਭਰਵੀਂ ਬਾਰਿਸ਼ ਪੈ ਜਾਂਦੀ ਹੈ, ਤਾਂ ਗਿੱਦੜਬਾਹਾ ਸ਼ਹਿਰ ਦੀ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ | ਐੱਸ.ਡੀ.ਓ. ਵਿਸ਼ਵਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਮੀਨਦੋਜ਼ ਪਾਈਪਾਂ ਦਾ ਚਾਰ ਕੁ ਸੌ ਮੀਟਰ ਲੰਮਾ ਕੰਮ ਅਜੇ ਅਧੂਰਾ ਪਿਆ ਹੈ | ਨਹਿਰੀ ਵਿਭਾਗ ਨੂੰ ਸਫ਼ਾਈ ਕਰਵਾਉਣ ਲਈ ਕਿਹਾ ਗਿਆ ਹੈ, ਜਿਸ ਉਪਰੰਤ ਅੱਗੇ ਕੰਮ ਜਲਦੀ ਹੀ ਨੇਪਰੇ ਚਾੜਿ੍ਹਆ ਜਾ ਸਕੇਗਾ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ (ਸਿੱਧੂਪੁਰ) ਨੇ ਕੇਜਰੀਵਾਲ ਤੇ ਮਾਨ ਦਾ ਪੁਤਲਾ ਫ਼ੂਕਿਆ ਅਗਲੀ ਖ਼ਬਰ ਸਿੰਘੇਵਾਲਾ ਪਟਾਕਾ ਫ਼ੈਕਟਰੀ ਦੇ ਦੋ ਦੋਸ਼ੀਆਂ ਨੂੰ ਜੇਲ੍ਹ ਭੇਜਿਆ
Ad Position 24