ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵਲੋਂ ਪੂਰੇ ਭਾਰਤ ਵਿਚ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫ਼ੂਕਣ ਦਾ ਪ੍ਰੋਗਰਾਮ ਦਿੱਤਾ ਗਿਆ ਸੀ | ਇਸ ਪ੍ਰੋਗਰਾਮ ਤਹਿਤ ਭਾਕਿਯੂ ਏਕਤਾ (ਸਿੱਧੂਪੁਰ) ਸ੍ਰੀ ਮੁਕਤਸਰ ਸਾਹਿਬ ਵਲੋਂ ਡੀ.ਸੀ. ਦਫ਼ਤਰ ਸ੍ਰੀ ਮੁਕਤਸਰ ਸਾਹਿਬ ਅੱਗੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫ਼ੂਕੇ ਗਏ | ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਪਿਛਲੇ ਦਿਨੀਂ ਜੋ ਮੌੜ ਮੰਡੀ ਦੀ ਸੀਵਰੇਜ਼ ਪਾਈਪ ਪਿੰਡ ਘਸੋਖਾਨੇ ਵਿਚ ਦੀ ਲੰਘਾਈ ਜਾ ਰਹੀ ਹੈ, ਉਸ ਦੇ ਵਿਰੋਧ ਵਿਚ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਮਾਨਸਾ, ਸੰਗਰੂਰ ਜ਼ਿਲ੍ਹੇ ਦੇ ਕਿਸਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪਿੰਡ ਬੂੜਾ ਗੁੱਜਰ ਬਣੀ ਜੇਲ੍ਹ ਵਿਚ ਬੰਦ ਹਨ | ਫ਼ਰੀਦਕੋਟ ਤੇ ਬਰਨਾਲਾ ਦੇ ਕਿਸਾਨ ਫ਼ਿਰੋਜ਼ਪੁਰ ਦੀ ਜੇਲ੍ਹ ਅਤੇ ਭਾਕਿਯੂ ਏਕਤਾ (ਸਿੱਧੂਪੁਰ) ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਅੰਮਿ੍ਤਸਰ ਦੀ ਜੇਲ੍ਹ ਵਿਚ ਬੰਦ ਹਨ | ਇੱਥੇ ਦੱਸਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੀ ਬੂੜਾ ਗੁੱਜਰ ਜੇਲ੍ਹ ਵਿਚ ਸਿੱਧੂਪੁਰ ਜਥੇਬੰਦੀ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਸਮੇਤ 7 ਕਿਸਾਨ ਪਿਛਲੇ 8 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ, ਜਿਨ੍ਹਾਂ ਵਿਚੋਂ ਤਿੰਨ ਕਿਸਾਨਾਂ ਦੀ ਹਾਲਤ ਗੰਭੀਰ ਹੈ | ਉੱਧਰ ਅੰਮਿ੍ਤਸਰ ਜੇਲ੍ਹ ਅੰਦਰ ਬੰਦ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਵੀ ਪਿਛਲੇ 8 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ | ਇਸ ਸਮੇਂ ਜ਼ਿਲ੍ਹਾ ਆਗੂ ਬਾਬਾ ਗੋਰਾ ਸਿੰਘ ਫਕਰਸਰ, ਬੂਟਾ ਸਿੰਘ ਖ਼ਾਲਸਾ ਦੋਦਾ, ਅੰਗਰੇਜ਼ ਸਿੰਘ ਕਾਉਣੀ, ਜਗਮੀਤ ਸਿੰਘ ਝੋਰੜ, ਠਾਣਾ ਸਿੰਘ ਬਬਾਣੀਆਂ, ਗੁਰਮੇਲ ਸਿੰਘ ਫਕਰਸਰ, ਮਨਪ੍ਰੀਤ ਸਿੰਘ ਰੁਖਾਲਾ, ਗੁਰਲਾਲ ਸਿੰਘ ਕਾਉਣੀ, ਜਸਵੀਰ ਸਿੰਘ ਵੱਟੂ, ਜੱਸਾ ਸਿੰਘ ਮਰਾੜ, ਹਰਗੋਬਿੰਦ ਸਿੰਘ ਹਰੀਕੇ ਕਲਾਂ, ਸੰਤੋਖ ਸਿੰਘ ਢਿੱਲੋਂ ਹਰੀਕੇ ਕਲਾਂ, ਹਰਮੀਤ ਸਿੰਘ ਲੰਬੀਢਾਬ, ਹਰਜਿੰਦਰ ਸਿੰਘ ਲੁਬਾਣਿਆਂਵਾਲੀ, ਜੀਵਨ ਸਿੰਘ ਉਦੇਕਰਨ, ਸਰਬਜੀਤ ਸਿੰਘ ਭਾਗਸਰ, ਸੁਲੱਖਣ ਸਿੰਘ ਭਾਗਸਰ, ਸੁਖਜਿੰਦਰ ਸਿੰਘ ਡੋਹਕ, ਗੁਰਪ੍ਰੀਤ ਸਿੰਘ ਮਾਨ ਸਿੰਘ ਵਾਲਾ, ਪੰਮਾ ਸਿੰਘ ਮਾਨ ਸਿੰਘ ਵਾਲਾ, ਸਤਨਾਮ ਸਿੰਘ ਮਾਂਗਟਕੇਰ, ਜਸਵੰਤ ਸਿੰਘ ਸੰਗਰਾਣਾ, ਰਾਜੂ ਸਿੰਘ ਇਕਾਈ ਸੰਗਰਾਣਾ, ਨਿਰਭੈ ਸਿੰਘ ਲੰਡੇਰੋਡੇ, ਤਰਵਿੰਦਰ ਸਿੰਘ ਲੰਡੇਰੋਡੇ, ਗੁਰਪ੍ਰੀਤ ਖੋਸਾ ਜਗਤ ਸਿੰਘ ਵਾਲਾ, ਰਾਜਿੰਦਰ ਸਿੰਘ ਬਧਾਈ, ਸੁਰਜੀਤ ਸਿੰਘ ਮਾਨ, ਬਲਦੇਵ ਸਿੰਘ ਖੋਸਾ, ਰਵਿੰਦਰ ਸਿੰਘ ਕਾਲਾ ਆਦਿ ਹਾਜ਼ਰ ਸਨ |