16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਤਲੁਜ 'ਚ ਆਏ ਹੜ੍ਹ ਨਾਲ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੀ ਗੱਡੀ ਲੀਹੋਂ ਲੱਥੀ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਮੱਲਾਂਵਾਲਾ, 2 ਸਤੰਬਰ (ਬਲਬੀਰ ਸਿੰਘ ਜੋਸਨ)-ਪਹਾੜੀ ਇਲਾਕਿਆਂ ਵਿਚ ਲਗਾਤਾਰ ਪੈ ਰਹੇ ਮੀਹਾਂ ਕਾਰਨ ਪੰਜਾਬ ਬਰਬਾਦੀ ਦੇ ਕੰਢੇ 'ਤੇ ਆ ਖੜ੍ਹਾ ਹੋਇਆ ਹੈ | ਪੰਜਾਬ ਦੇ 12 ਜ਼ਿਲਿ੍ਹਆਂ ਦੇ ਲੋਕ ਭਿਆਨਕ ਹੜ੍ਹਾਂ ਦੀ ਸਥਿਤੀ ਨਾਲ ਜੂਝ ਰਹੇ ਹਨ ਅਤੇ ਸੂਬੇ ਦਾ ਵੱਡਾ ਖੇਤਰ ਪਾਣੀ ਦੀ ਮਾਰ ਹੇਠ ਆਉਣ ਨਾਲ ਫ਼ਸਲਾਂ ਅਤੇ ਘਰਾਂ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ | ਲੋਕ ਘਰੋਂ ਬੇਘਰ ਹੋ ਚੁੱਕੇ ਹਨ ਅਤੇ ਸੁਖ ਦੀ ਨੀਂਦ ਸੌਣ ਵਾਲੇ ਲੋਕ ਖੁੱਲੇ੍ਹ ਅਸਮਾਨ ਹੇਠ ਬੰਨਾ ਅਤੇ ਸੜਕਾਂ ਤੇ ਰਾਤਾਂ ਕੱਟ ਰਹੇ ਹਨ | ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿਚ ਵੀ ਸਤਲੁਜ ਦੇ ਵੱਡੀ ਤਬਾਹੀ ਮਚਾਈ ਹੋਈ ਹੈ | ਸਤਲੁਜ ਦੇ ਵਿਚ ਵਸੇ ਹੋਏ ਪੌਣਾ ਸੈਂਕੜੇ ਪਿੰਡਾਂ ਦੇ ਲੋਕ ਪਿਛਲੇ 27 ਦਿਨਾਂ ਤੋਂ ਪਾਣੀ ਦੀ ਮਾਰ ਹੇਠ ਚੱਲ ਰਹੇ ਹਨ | ਹਰੀ ਕੇ ਪਤਨ ਤੋਂ ਹੁਸੈਨੀਵਾਲਾ ਨੂੰ ਛੱਡੇ ਜਾ ਰਹੇ ਲਹਿੰਦੇ ਪਾਸੇ ਡਾਊਨ ਸਟਰੀਮ 2 ਲੱਖ 88 ਕਿਊਸਿਕ ਦੇ ਕਰੀਬ ਪਾਣੀ ਨੇ ਪਿੰਡਾਂ ਵਿਚ ਭਿਆਨਕ ਮੰਜਰ ਦੇਖਣ ਨੂੰ ਮਿਲ ਰਹੇ ਹਨ | ਜੇਕਰ ਇਸੇ ਤਰ੍ਹਾਂ ਹੀ ਹੜ੍ਹ ਦਾ ਪਾਣੀ ਲਗਾਤਾਰ ਨਿਰੰਤਰ ਵੱਧ ਦਾ ਗਿਆ ਤਾਂ ਧੁੱਸੀ ਬੰਨ੍ਹ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ | ਸਤਲੁਜ ਦਰਿਆ ਦੇ ਹੜ੍ਹਾਂ ਦੇ ਪਾਣੀ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਸਿੱਖ ਸੰਸਥਾਵਾਂ, ਐਨ.ਡੀ.ਆਰ.ਐੱਫ ਅਤੇ ਆਰਮੀ ਦੀਆਂ ਟੀਮਾਂ ਵਲੋਂ ਮੋਰਚਾ ਸੰਭਾਲਿਆ ਗਿਆ | ਲੋਕਾਂ ਨੂੰ ਮੋਟਰ ਬੋਟ ਰਾਹੀਂ ਸੁਰੱਖਿਅਤ ਥਾਵਾਂ ਵੱਲ ਲਿਆਉਣ ਲਈ ਇਹ ਟੀਮਾਂ ਦਿਨ ਰਾਤ ਕੰਮ ਕਰ ਰਹੀਆਂ ਹਨ | ਮੋਟਰ ਬੋਟਾਂ ਰਾਹੀਂ ਹੜ੍ਹਾਂ 'ਚ ਫਸੇ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ | ਪਿੰਡਾਂ ਦੇ ਵਿਚ ਲੋਕ ਅਜੇ ਵੀ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਆਉਣਾ ਚਾਹੁੰਦੇ, ਉਹਨਾਂ ਦਾ ਕਹਿਣਾ ਹੈ ਕਿ ਆਪਣੇ ਬੇਜ਼ੁਬਾਨ ਨੇ ਪਸ਼ੂਆਂ ਨੂੰ ਛੱਡ ਕੇ ਤਾਂ ਜਾਈਏ ਕਿੱਥੇ | ਸਾਡੇ ਘਰਾਂ 'ਚ ਚੋਰੀਆਂ ਹੋਣ ਦਾ ਵੀ ਡਰ ਸਤਾ ਰਿਹਾ ਹੈ | ਪੰਜਾਬ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਰਾਹਤ ਕਾਰਜਾਂ ਵਿਚ ਵੀ ਵੱਡੀ ਰੁਕਾਵਟ ਪੈਦਾ ਹੋ ਰਹੀ ਹੈ | ਪਿੰਡਾਂ ਦੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਚੁੱਕਾ ਹੈ | ਮਕਾਨਾਂ ਨੂੰ ਤਰੇੜਾਂ ਆ ਗਈਆਂ ਹਨ ਅਤੇ ਘਰ ਡਿਗ ਚੁੱਕੇ ਹਨ | ਫ਼ਸਲਾਂ ਦਾ ਵੱਡਾ ਨੁਕਸਾਨ ਜਿੱਥੇ ਹੋਇਆ ਹੈ ਉੱਥੇ ਹੀ ਪਿੰਡਾਂ ਦੇ ਲੋਕਾਂ ਦਾ ਲੱਖਾਂ ਰੁਪਏ ਦਾ ਘਰੇਲੂ ਸਮਾਨ ਕੋਠਿਆਂ ਉੱਪਰ ਮੀਹਾਂ 'ਚ ਭਿੱਜ ਰਿਹਾ ਹੈ | ਹੜ੍ਹਾਂ ਦੇ ਮਾਰੇ ਲੋਕਾਂ ਦੇ ਘਰਾਂ 'ਚ ਜ਼ਹਿਰੀਲੇ ਸੱਪ ਫੂਕਾਂ ਮਾਰ ਰਹੇ ਹਨ ਅਤੇ ਹੜ੍ਹ ਪੀੜਤ ਪਰਿਵਾਰ ਕੋਠਿਆਂ ਦੀਆਂ ਛੱਤਾਂ ਤੇ ਰਾਤਾਂ ਕੱਟ ਰਹੇ ਹਨ | ਬੇਜ਼ਬਾਨੇ ਪਸ਼ੂ ਭੁੱਖ ਨਾਲ ਖੁਰਲੀਆਂ ਤੇ ਵਿਲਕ ਰਹੇ ਹਨ | ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਤਬਾਹੀ ਦਾ ਮੰਜ਼ਰ ਦਿਨੋਂ ਦਿਨ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਡਰੇਨ ਦੀ ਸਫ਼ਾਈ ਨਾ ਹੋਣ 'ਤੇ ਪੁਲਾਂ ਦੀ ਖ਼ਸਤਾ ਹਾਲਤ, ਪ੍ਰਸ਼ਾਸਨ ਤੇ ਸਰਕਾਰ ਦੀ ਅਣਗਹਿਲੀ ਅਗਲੀ ਖ਼ਬਰ ਗਵਰਨਰ ਅਤੇ ਮੁੱਖ ਮੰਤਰੀ ਹੜ੍ਹ ਪੀੜਤਾਂ ਨੂੰ ਬਿਨਾਂ ਕੋਈ ਰਾਹਤ ਰਾਸ਼ੀ ਜਾਰੀ ਦਿੱਤੇ ਪਿਕਨਿਕ ਮਨਾ ਕੇ ਪਰਤੇ- ਜ਼ੀਰਾ
Ad Position 24