16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਡਰੇਨ ਦੀ ਸਫ਼ਾਈ ਨਾ ਹੋਣ 'ਤੇ ਪੁਲਾਂ ਦੀ ਖ਼ਸਤਾ ਹਾਲਤ, ਪ੍ਰਸ਼ਾਸਨ ਤੇ ਸਰਕਾਰ ਦੀ ਅਣਗਹਿਲੀ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਪੰਜੇ ਕੇ ਉਤਾੜ, 2 ਸਤੰਬਰ (ਪੱਪੂ ਸੰਧਾ)-ਜੀਵਾਂ ਅਰਾਈਾ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਡਰੇਨ ਕਲਾਲ ਬੂਟੀ ਨਾਲ ਭਰੀ ਹੋਈ ਹੈ | ਇਸ ਡਰੇਨ 'ਤੇ ਬਣੀਆਂ ਪੁਲਾਂ 'ਤੇ ਸਾਈਫਲਾਂ ਪੰਜੇ ਕੇ ਉਤਾੜ, ਚੱਕ ਪੰਜੇ ਕੇ ਤੇ ਈਸਾ ਪੰਜ ਗਰਾਈਾ ਪੁਲ ਦੀ ਬਹੁਤ ਖ਼ਸਤਾ ਹਾਲਤ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਸੁਖਦੇਵ ਢੋਟ, ਜਨਰਲ ਸਕੱਤਰ ਮੰਗਲ ਸਿੰਘ, ਮੀਤ ਪ੍ਰਧਾਨ ਰਜਿੰਦਰ ਸੋਨੂੰ, ਖ਼ਜ਼ਾਨਚੀ ਸਤਨਾਮ ਚੰਦ ਸੰਧਾ ਨੇ ਦੱਸਿਆ ਕਿ 2023 ਵਿਚ ਉਨ੍ਹਾਂ ਵਲੋਂ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ 'ਤੇ ਧਰਨਾ ਲਗਾ ਕੇ ਬੜੀ ਜੱਦੋ-ਜਹਿਦ ਨਾਲ ਇਸ ਸੇਮ ਨਾਲੇ ਦੀ ਸਫ਼ਾਈ ਕਰਵਾਈ | ਇਸ ਡਰੇਨ ਦੀ ਸਫ਼ਾਈ ਦਾ ਠੇਕਾ ਹਰ ਸਾਲ ਚੁਕਵਾਇਆ ਜਾਂਦਾ ਹੈ, ਪ੍ਰੰਤੂ ਪ੍ਰਸ਼ਾਸਨ ਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਇਸ ਦੀ ਥੋੜ੍ਹੀ ਬਹੁਤ ਸਫ਼ਾਈ ਕਰਕੇ ਬਾਕੀ ਵਿਚੇ ਹੀ ਛੱਡ ਦਿੱਤੀ ਜਾਂਦੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਵਿਚ ਮੰਤਰੀ ਬਲਜਿੰਦਰ ਗੋਇਲ ਨੇ ਵਿਧਾਨ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਾਰੀਆਂ ਡਰੇਨਾਂ ਦੀ ਸਫ਼ਾਈ ਕਰਵਾ ਦਿੱਤੀ ਹੈ, ਪ੍ਰੰਤੂ ਗਰਾਉਂਡ ਲੈਵਲ 'ਤੇ ਸਥਿਤੀ ਕੁੱਝ ਹੋਰ ਹੈ | ਇਹ ਸਾਰੀ ਸਰਕਾਰ ਦੀ ਅਣਗਹਿਲੀ ਕਾਰਨ ਹੈ | ਡਰੇਨ ਕਲਾਲ ਬੂਟੀ ਨਾਲ ਭਰੀ ਹੋਈ ਹੈ | ਮੰਡੀ ਪੰਜੇ ਕੇ ਉਤਾੜ ਤੇ ਈਸਾ ਪੰਜ ਗਰਾਈਾ ਦੀ ਪੁਲ ਬਹੁਤ ਖ਼ਸਤਾ ਹਾਲਤ ਹੈ | ਪੁਲ ਉੱਪਰ ਗਿੱ੍ਰਲਾਂ ਨਹੀਂ ਹਨ | ਚੱਕ ਪੰਜੇ ਕੇ ਦੀ ਪੁਲ ਸਾਈਫਲ ਇਕ ਸਾਲ ਹੀ ਪਹਿਲਾਂ ਹੀ ਬਣੀ ਹੈ ਤੇ ਉਸ ਨੂੰ ਤਰੇੜਾਂ ਪੈ ਚੁੱਕੀਆਂ ਹਨ, ਜਿਸ ਕਰਕੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਉਨ੍ਹਾਂ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਰੇਨ ਦੀ ਸਫ਼ਾਈ ਕਰਵਾਈ ਜਾਵੇ ਤਾਂ ਕਿ ਬਰਸਾਤਾਂ ਬਹੁਤ ਹੋ ਰਹੀਆਂ ਹਨ, ਡਰੇਨ ਓਵਰ ਫਲੋ ਹੋ ਕੇ ਪਾਣੀ ਨਾਲ ਫ਼ਸਲਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਡਰੇਨ ਸਫ਼ਾਈ ਦੇ ਠੇਕੇਦਾਰ ਦੀ ਜਾਂਚ ਕਰਵਾਈ ਜਾਵੇ, ਕਿਉਂਕਿ ਇਸ ਵਿਚ ਬਹੁਤ ਵੱਡਾ ਘਪਲਾ ਹੋ ਸਕਦਾ ਹੈ | ਇਸ ਮੌਕੇ ਪੰਜੇ ਕੇ ਉਤਾੜ ਤੋਂ ਪ੍ਰਧਾਨ ਸਤਨਾਮ ਚੰਦ ਸੰਧਾ, ਜਨਰਲ ਸਕੱਤਰ ਮਲਕੀਤ ਸਿੰਘ, ਸ਼ਾਮ ਲਾਲ, ਤਿਲਕ ਰਾਜ, ਰਕੇਸ਼ ਕੁਮਾਰ, ਬੂੜ ਸਿੰਘ, ਗੁਰਦੀਪ ਸਿੰਘ, ਅਮਰੀਕ ਸਿੰਘ ਆਦਿ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਰੁਕਨੇ ਵਾਲਾ ਬੰਨ੍ਹ ਦੀ ਮਜ਼ਬੂਤੀ ਲਈ ਇਲਾਕੇ ਭਰ ਦੇ ਲੋਕਾਂ ਵਲੋਂ ਕਾਰਜ ਜਾਰੀ ਅਗਲੀ ਖ਼ਬਰ ਸਤਲੁਜ 'ਚ ਆਏ ਹੜ੍ਹ ਨਾਲ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੀ ਗੱਡੀ ਲੀਹੋਂ ਲੱਥੀ
Ad Position 24