ਫ਼ਿਰੋਜ਼ਪੁਰ, 3 ਸਤੰਬਰ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਨਸ਼ਾ ਕਰਦੇ ਨੌਜਵਾਨ ਨੂੰ ਲਾਈਟਰ ਅਤੇ ਸਿਲਵਰ ਪੇਪਰ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ | ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਆਰ.ਟੀ.ਓ. ਦਫ਼ਤਰ ਤੋਂ ਸੱਜੇ ਹੱਥ ਹਾਊਸਿੰਗ ਬੋਰਡ ਕਾਲੋਨੀ ਨੂੰ ਜਾ ਰਹੇ ਸੀ ਤਾਂ ਇਕ ਮੋਨਾ ਨੌਜਵਾਨ ਬੈਠਾ ਹੋਇਆ ਦਿਖਾਈ ਦਿੱਤਾ ਜੋ ਮੱਧਮ ਰੌਸ਼ਨੀ ਨਾਲ ਨੱਕ ਰਾਹੀਂ ਧੂੰਆਂ ਖਿੱਚ ਰਿਹਾ ਸੀ | ਜਦ ਪੁਲਿਸ ਪਾਰਟੀ ਕੋਲ ਪੁੱਜੀ ਤਾਂ ਇਕਦਮ ਖੜ੍ਹਾ ਹੋ ਗਿਆ ਜਿਸ ਦੇ ਸੱਜੇ ਹੱਥ ਵਿਚ ਲਾਈਟਰ ਤੇ ਖੱਬੇ ਹੱਥ ਵਿਚ ਸਿਲਵਰ ਪੇਪਰ ਫੜਿਆ ਹੋਇਆ ਸੀ | ਜਿਸ ਨੂੰ ਨਾਂਅ ਪਤਾ ਪੁੱਛਣ 'ਤੇ ਉਸ ਨੇ ਆਪਣਾ ਨਾਂਅ ਰੌਬਿਨ ਦੱਸਿਆ ਜਿਸ ਨੂੰ ਪੁੱਛਣ 'ਤੇ ਰੌਬਿਨ ਨੇ ਦੱਸਿਆ ਕਿ ਉਹ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਹੈ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਕਾਬੂ ਕੀਤੇ ਨੌਜਵਾਨ ਰੌਬਿਨ ਸਹੋਤਾ ਪੁੱਤਰ ਕਰਤਾਰ ਵਾਸੀ ਬਸਤੀ ਸ਼ੇਖ਼ਾਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਮੁਕੱਦਮਾ ਦਰਜ ਕੀਤਾ ਹੈ |