08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਡੀ.ਸੀ.ਐੱਮ. ਗਰੁੱਪ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਜਪਾਲ ਨੂੰ ਸੌਂਪਿਆ 2.50 ਲੱਖ ਰੁਪਏ ਦਾ ਚੈੱਕ <br/>

Ad Position 21
No active advertisement
ਅਜੀਤ ਡੈਸਕ 05-09-2025
ਫ਼ਿਰੋਜ਼ਪੁਰ, 4 ਸਤੰਬਰ (ਗੁਰਿੰਦਰ ਸਿੰਘ) - ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਨੇ ਇਕ ਵਾਰ ਫਿਰ ਮਦਦ ਲਈ ਦੋਵੇਂ ਹੱਥ ਵਧਾਏ ਹਨ ਤੇ ਖੁੱਲ੍ਹੇ ਦਿਲ ਨਾਲ ਪਿੰਡਾਂ ਵਿਚ ਜਾ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ | ਡਾਇਰੈਕਟਰ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਹੜ੍ਹ ਰਾਹਤ ਫ਼ੰਡ ਤਹਿਤ ਇੰਡੀਅਨ ਰੈੱਡ ਕਰਾਸ ਸੁਸਾਇਟੀ ਨੂੰ ਸੀ.ਈ.ਓ. ਡਾ. ਅਨਿਰੁਧ ਗੁਪਤਾ ਵਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ 2.50 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਹੈ ਜਿਸ ਤੋਂ ਬਾਅਦ ਰਾਜਪਾਲ ਨੇ ਡੀ.ਸੀ.ਐੱਮ. ਗਰੁੱਪ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਹੜ੍ਹ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਲਈ ਸਾਰਿਆਂ ਨੂੰ ਸੇਵਾ ਕਾਰਜਾਂ ਲਈ ਹੱਥ ਅੱਗੇ ਰੱਖਣੇ ਚਾਹੀਦੇ ਹਨ | ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਡੀ.ਸੀ.ਐੱਮ. ਗਰੁੱਪ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਡੀ ਮਾਤਰਾ 'ਚ ਰਾਹਤ ਸਮੱਗਰੀ ਵੀ ਦਿੱਤੀ ਗਈ ਹੈ, ਜੋ ਹੜ੍ਹ ਪੀੜਤਾਂ ਨੂੰ ਵੰਡੀ ਜਾਵੇਗੀ | ਉਨ੍ਹਾਂ ਕਿਹਾ ਕਿ ਡੀ.ਸੀ.ਐੱਮ. ਅਧੀਨ ਚੱਲ ਰਹੇ ਵੱਖ-ਵੱਖ ਸਕੂਲਾਂ ਦੇ ਸਟਾਫ਼ ਮੈਂਬਰ ਲਗਾਤਾਰ ਪਿੰਡ ਵਾਸੀਆਂ ਨੂੰ ਚਾਹ, ਬਿਸਕੁਟ, ਡਬਲ ਰੋਟੀ ਪਰੋਸ ਰਹੇ ਹਨ ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਮਹਿਸੂਸ ਨਾ ਹੋਵੇ | ਡੀ.ਸੀ.ਐੱਮ. ਸਮੂਹ ਦੇ ਬੁਲਾਰੇ ਵਿਕਰਮਾਦਿੱਤਿਆ ਸ਼ਰਮਾ ਨੇ ਕਿਹਾ ਕਿ ਡੀ.ਸੀ.ਐੱਮ. ਦੇ ਮੈਂਬਰ ਹੜ੍ਹਾਂ ਤੋਂ ਬਾਅਦ ਵੀ ਪਿੰਡ ਵਾਸੀਆਂ ਦੀ ਬਿਹਤਰੀ ਲਈ ਬਹੁਤ ਕੰਮ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਸਥਿਤੀ ਨੂੰ ਆਮ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਡੀ.ਸੀ.ਐੱਮ. ਨੇ ਸੰਕਟ ਦੀ ਸਥਿਤੀ 'ਚ ਹਮੇਸ਼ਾ ਖੁੱਲ੍ਹੇ ਦਿਲ ਨਾਲ ਲੋਕਾਂ ਦੀ ਸੇਵਾ ਕੀਤੀ ਹੈ | ਭਾਵੇਂ 1971 ਦੀ ਜੰਗ ਹੋਵੇ ਜਾਂ 1988 ਦਾ ਹੜ੍ਹ, ਕੋਵਿਡ-19 ਤੇ 2023 ਦਾ ਹੜ੍ਹ, ਲੋਕਾਂ ਦੀ ਸੇਵਾ 'ਚ ਕੋਈ ਕਮੀ ਨਹੀਂ ਰਹਿਣ ਦਿੱਤੀ | ਉਨ੍ਹਾਂ ਕਿਹਾ ਕਿ ਡੀ.ਸੀ.ਐੱਮ. ਗਰੁੱਪ ਵਿੱਦਿਅਕ ਹੋਣ ਦੇ ਨਾਲ-ਨਾਲ ਇਕ ਸਮਾਜਿਕ ਸੰਸਥਾ ਵੀ ਹੈ ਜੋ ਕਿਸੇ ਵੀ ਸੰਕਟ ਦੀ ਘੜੀ 'ਚ ਆਪਣਿਆਂ ਦੀ ਬਾਂਹ ਫੜਨ ਤੋਂ ਪਿੱਛੇ ਨਹੀਂ ਹਟਦੀ |

Ad Position 22
No active advertisement
ਪਿਛਲੀ ਖ਼ਬਰ ਰਾਹਤ ਸਮੱਗਰੀ ਲੈ ਕੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪੁੱਜੇ ਅਦਾਕਾਰ ਤੇ ਲੇਖਕ ਪਿ੍ੰਸ ਕੰਵਲਜੀਤ ਸਿੰਘ <br/> ਅਗਲੀ ਖ਼ਬਰ 7 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
Ad Position 24