08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਰਾਹਤ ਸਮੱਗਰੀ ਲੈ ਕੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪੁੱਜੇ ਅਦਾਕਾਰ ਤੇ ਲੇਖਕ ਪਿ੍ੰਸ ਕੰਵਲਜੀਤ ਸਿੰਘ <br/>

Ad Position 21
No active advertisement
ਅਜੀਤ ਡੈਸਕ 05-09-2025
ਫ਼ਿਰੋਜ਼ਪੁਰ, 4 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਹੜ੍ਹ ਨੇ ਇਲਾਕੇ ਦੀ ਜ਼ਿੰਦਗੀ ਨੂੰ ਔਖਾ ਬਣਾ ਦਿੱਤਾ ਹੈ | ਅਜਿਹੀ ਮੁਸ਼ਕਲ ਘੜੀ ਵਿਚ ਬਹੁਤ ਸਾਰੇ ਦਾਨੀ ਲੋਕ ਅੱਗੇ ਆ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ | ਇਸੇ ਲੜੀ ਤਹਿਤ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ, ਲੇਖਕ ਤੇ ਸਮਾਜਸੇਵੀ ਪਿ੍ੰਸ ਕੰਵਲਜੀਤ ਸਿੰਘ ਵੀ ਆਪਣੀ ਟੀਮ ਸਮੇਤ ਹੜ੍ਹ ਪੀੜਤਾਂ ਦੀ ਮਦਦ ਲਈ ਫ਼ਿਰੋਜ਼ਪੁਰ ਦੇ ਪਿੰਡਾਂ ਵਿਚ ਪਹੁੰਚੇ, ਉਨ੍ਹਾਂ ਨਾਲ ਸਮਾਜਸੇਵੀ ਅਰਸ਼ ਸੱਚਰ ਵੀ ਸਨ | ਇਨ੍ਹਾਂ ਦੋਨਾਂ ਨੇ ਪਿੰਡ ਨਿਹਾਲਾ, ਕਿਲਚਾ ਤੇ ਪੱਲਾ ਮੇਘਾ ਵਿਚ ਪਾਣੀ 'ਚ ਡੁੱਬ ਚੁੱਕੇ ਘਰਾਂ ਤੱਕ ਪਸ਼ੂਆਂ ਲਈ ਚਾਰਾ, ਘਰਾਂ ਲਈ ਰਾਸ਼ਨ, ਖਾਰਸ਼ ਤੋਂ ਰਾਹਤ ਲਈ ਦਵਾਈਆਂ, ਸੈਨੇਟਾਈਜ਼ਰ, ਪਾਣੀ ਦੀਆਂ ਬੋਤਲਾਂ ਤੇ ਹੋਰ ਲੋੜੀਂਦੀ ਰਾਹਤ ਸਮੱਗਰੀ ਪਹੁੰਚਾਈ | ਟੀਮ ਨੇ ਬੀ.ਐੱਸ.ਐੱਫ. ਦੇ ਜਵਾਨਾਂ ਦੀ ਮਦਦ ਨਾਲ ਕਿਸ਼ਤੀਆਂ ਰਾਹੀਂ ਉਨ੍ਹਾਂ ਇਲਾਕਿਆਂ ਤੱਕ ਵੀ ਪਹੁੰਚ ਕੀਤੀ ਜਿੱਥੇ ਰਸਤਾ ਬੰਦ ਹੋ ਗਿਆ ਸੀ | ਰਾਹਤ ਕਾਰਜਾਂ ਤੋਂ ਬਾਅਦ ਪਿ੍ੰਸ ਕੰਵਲਜੀਤ ਸਿੰਘ ਨੇ ਪਿੰਡ ਹਬੀਬ ਕੇ ਦਾ ਦੌਰਾ ਕੀਤਾ, ਜਿੱਥੇ ਲੋਕ ਆਪਣਾ ਘਰ-ਬਾਰ ਛੱਡ ਕੇ ਬੰਨ੍ਹ ਬਚਾਉਣ ਲਈ ਦਿਨ ਰਾਤ ਇਕ ਕਰ ਰਹੇ ਹਨ | ਉਨ੍ਹਾਂ ਨੇ ਬੰਨ੍ਹ ਉੱਤੇ ਮੌਜੂਦ ਲੋਕਾਂ ਦੀ ਹਿੰਮਤ, ਜੋਸ਼ ਤੇ ਸਮਰਪਣ ਨੂੰ ਸਲਾਮ ਕੀਤਾ | ਮੀਡੀਆ ਨਾਲ ਗੱਲਬਾਤ ਕਰਦਿਆਂ ਪਿ੍ੰਸ ਕੰਵਲਜੀਤ ਸਿੰਘ ਨੇ ਕਿਹਾ ਕਿ ਲੋਕਾਂ ਦਾ ਦਰਦ ਵੇਖਿਆ ਨਹੀਂ ਜਾ ਰਿਹਾ | ਫ਼ਸਲਾਂ, ਘਰ ਸਭ ਬਰਬਾਦ ਹੋ ਰਿਹਾ ਹੈ ਪਰ ਫਿਰ ਵੀ ਸਾਡੇ ਪੰਜਾਬੀ ਲੋਕ ਹੌਸਲੇ ਵਿਚ ਹਨ | ਉਨ੍ਹਾਂ ਕਿਹਾ ਕਿ ਵਾਕਿਆ ਹੀ ਪੰਜਾਬ ਗੁਰਾਂ ਦੇ ਨਾਮ 'ਤੇ ਵੱਸਦਾ ਹੈ | ਇਸ ਮੌਕੇ ਉਨ੍ਹਾਂ ਨਾਲ ਗੀਤਕਾਰ, ਰਾਸ਼ਟਰੀ ਤੇ ਸਟੇਟ ਐਵਾਰਡ ਜੇਤੂ ਗੁਰਨਾਮ ਸਿੱਧੂ ਗਾਮਾ, ਅਦਾਕਾਰ ਹਰਿੰਦਰ ਭੁੱਲਰ, ਪ੍ਰੋਡਿਊਸਰ ਡਾ. ਸੁਰਜੀਤ ਸਿੰਘ ਸਿੱਧੂ, ਜ਼ਿਲ੍ਹਾ ਜੰਗਲਾਤ ਅਫ਼ਸਰ ਸਤਿੰਦਰ ਪਾਲ ਸਿੰਘ, ਰੇਂਜ ਅਫ਼ਸਰ ਗੁਰਜੀਤ ਬਰਾੜ, ਵੀਰ ਬਿਕਰਮਜੀਤ ਸਿੰਘ, ਅਮਨ ਚੀਮਾ, ਸੰਜੀਵ ਕਲੇਰ, ਲਾਲੀ ਰਾਮਕਰਨ, ਹਰੀਸ਼ ਹਨੀ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਰਧਾ ਨਾਲ ਮਨਾਇਆ ਬਾਬਾ ਵਡਭਾਗ ਸਿੰਘ ਦਾ ਜਨਮ ਦਿਵਸ <br/> ਅਗਲੀ ਖ਼ਬਰ ਡੀ.ਸੀ.ਐੱਮ. ਗਰੁੱਪ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਜਪਾਲ ਨੂੰ ਸੌਂਪਿਆ 2.50 ਲੱਖ ਰੁਪਏ ਦਾ ਚੈੱਕ <br/>
Ad Position 24