08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸ਼ਰਧਾ ਨਾਲ ਮਨਾਇਆ ਬਾਬਾ ਵਡਭਾਗ ਸਿੰਘ ਦਾ ਜਨਮ ਦਿਵਸ <br/>

Ad Position 21
No active advertisement
ਬਾਬਾ ਵਡਭਾਗ ਸਿੰਘ ਦੇ ਜਨਮ ਦਿਵਸ ਮੌਕੇ ਕਰਵਾਏ ਸਮਾਗਮ 'ਚ ਪਹੁੰਚੇ ਸੰਤ ਮਹਾਂਪੁਰਸ਼ | ਤਸਵੀਰਾਂ-ਭਾਰਤ ਭੂਸ਼ਨ ਅਗਰਵਾਲ <br/> 05-09-2025
ਮੁੱਦਕੀ, 4 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਮਾਂ ਕਾਲਕਾ ਮੰਦਰ, ਕਬਰਵੱਛਾ ਰੋਡ ਮੁੱਦਕੀ ਵਿਖੇ ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਿਸ ਵਿਚ ਸਾਈਾ ਹਰਵਿੰਦਰ ਦਾਸ, ਮਾਤਾ ਸੁਖਪ੍ਰੀਤ (ਮੰਦਰ ਮਾਂ ਕਾਲਕਾ ਮੁੱਦਕੀ), ਸਾਈਾ ਨਿਰਮਲ ਦਾਸ ਡੇਰਾ ਯੋਗੀ ਪੀਰ (ਢੈਪਈ), ਬਾਬਾ ਮਲਕੀਤ ਦਾਸ ਗਊਸ਼ਾਲਾ ਬੀੜ ਸਿੱਖਾਂਵਾਲਾ ਤੋਂ ਇਲਾਵਾ ਇਲਾਕੇ ਭਰ ਦੀ ਸੰਗਤ ਨੇ ਹਾਜ਼ਰੀ ਭਰੀ | ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ | ਪਹੁੰਚੀਆਂ ਧਾਰਮਿਕ ਸ਼ਖ਼ਸੀਅਤਾਂ ਵਲੋਂ ਬਾਬਾ ਜੀ ਦੇ ਜੀਵਨ 'ਤੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ | ਸਾਈਾ ਹਰਵਿੰਦਰ ਦਾਸ ਤੇ ਮਾਤਾ ਸੁਖਪ੍ਰੀਤ ਨੇ ਕਿਹਾ ਕਿ ਬਾਬਾ ਵਡਭਾਗ ਸਿੰਘ ਦੁਖੀਆਂ ਦੇ ਦੁੱਖ ਨਿਵਾਰਦੇ ਹਨ ਤੇ ਭੁੱਲਿਆਂ ਨੂੰ ਰਾਹੇ ਪਾਉਂਦੇ ਹਨ | ਸਾਈਾ ਹਰਵਿੰਦਰ ਦਾਸ ਅਤੇ ਮਾਤਾ ਸੁਖਪ੍ਰੀਤ ਵਲੋਂ ਹਾਜ਼ਰ ਸੰਗਤਾਂ ਨੂੰ ਇਸ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਨੇ ਆਪਣੀ ਜ਼ਮੀਨ 'ਚੋਂ ਮਿੱਟੀ ਪੁਟਵਾ ਕੇ ਬੰਨ੍ਹ ਲਈ ਭੇਜੀ <br/> ਅਗਲੀ ਖ਼ਬਰ ਰਾਹਤ ਸਮੱਗਰੀ ਲੈ ਕੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪੁੱਜੇ ਅਦਾਕਾਰ ਤੇ ਲੇਖਕ ਪਿ੍ੰਸ ਕੰਵਲਜੀਤ ਸਿੰਘ <br/>
Ad Position 24