08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹ ਪ੍ਰਭਾਵਿਤ ਪਿੰਡ ਫੱਤੇਵਾਲਾ 'ਚ ਬੰਦ ਪਿਆ ਮੋਬਾਈਲ ਟਾਵਰ ਚਾਲੂ ਕਰਵਾਉਣ ਦੀ ਮੰਗ <br/>

Ad Position 21
No active advertisement
ਨਾਇਬ ਤਹਿਸੀਲਦਾਰ ਮੱਲਾਂਵਾਲਾ ਨੂੰ ਮੰਗ ਪੱਤਰ ਦੇਣ ਸਮੇਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕ | ਤਸਵੀਰ-ਗੁਰਦੇਵ ਸਿੰਘ <br/> 05-09-2025
ਮੱਲਾਂਵਾਲਾ, 4 ਸਤੰਬਰ (ਗੁਰਦੇਵ ਸਿੰਘ)- ਮੱਲਾਂਵਾਲਾ ਨਜ਼ਦੀਕ ਪੈਂਦੇ ਪਿੰਡ ਫੱਤੇਵਾਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਬੰਦ ਪਿਆ ਏਅਰਟੈੱਲ ਦਾ ਟਾਵਰ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਵਲੋਂ ਨਾਇਬ ਤਹਿਸੀਲਦਾਰ ਮੱਲਾਂਵਾਲਾ ਨੂੰ ਮੰਗ ਪੱਤਰ ਦਿੱਤਾ ਗਿਆ | ਗੁਰਮੇਲ ਸਿੰਘ ਫੱਤੇਵਾਲਾ ਜ਼ਿਲ੍ਹਾ ਸਕੱਤਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਦੱਸਿਆ ਕਿ ਪਿੰਡ ਫੱਤੇ ਵਾਲਾ ਜੋ ਕਿ ਹੜ੍ਹ ਪ੍ਰਭਾਵਿਤ ਪਿੰਡ ਹੈ ਜਿੱਥੇ ਏਅਰਟੈੱਲ ਕੰਪਨੀ ਦਾ ਮੋਬਾਈਲ ਟਾਵਰ ਲੱਗਾ ਹੈ, ਜਿਸ ਨਾਲ ਆਈਡੀਆ, ਜੀ.ਓ. ਆਦਿ ਸਾਰੀਆਂ ਕੰਪਨੀਆਂ ਦੇ ਟਾਵਰ ਜੁੜੇ ਹੋਏ ਹਨ | ਉਹ ਪਿਛਲੇ 6-7 ਦਿਨਾਂ ਤੋਂ ਹੜ੍ਹ ਆਉਣ ਕਾਰਨ ਬੰਦ ਪਿਆ ਹੈ | ਇਸ ਕਰਕੇ ਇਸ ਇਲਾਕੇ ਦੇ ਸਾਰੇ ਪਿੰਡ ਫੱਤੇ ਵਾਲਾ, ਆਲ਼ੇ ਵਾਲਾ, ਕੁਤਬਦੀਨ ਵਾਲਾ, ਦੂਲਾ ਸਿੰਘ ਵਾਲਾ ਆਦਿ ਪਿੰਡਾਂ 'ਚ ਫ਼ੋਨਾਂ 'ਤੇ ਰੇਂਜ ਨਾ ਆਉਣ ਕਰਕੇ ਲੋਕਾਂ ਦਾ ਆਪਸੀ ਫ਼ੋਨਾਂ 'ਤੇ ਜੁੜਿਆ ਰਾਬਤਾ ਟੁੱਟਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਅਜੇ ਤੱਕ ਟਾਵਰ ਨਹੀਂ ਚੱਲਿਆ | ਉਨ੍ਹਾਂ ਮੰਗ ਕੀਤੀ ਕਿ ਇਸ ਟਾਵਰ ਨੂੰ ਤੁਰੰਤ ਚਲਾਇਆ ਜਾਵੇ ਤੇ ਜੇਕਰ ਇਹ ਟਾਵਰ ਫਿਰ ਵੀ ਨਿੱਜੀ ਕਾਰਨਾਂ ਕਰਕੇ ਨਹੀਂ ਚੱਲ ਸਕਦਾ ਤਾਂ ਪਿੰਡ ਕਾਮਲ ਵਾਲਾ ਤੋਂ ਲੱਗੇ ਟਾਵਰਾਂ ਦਾ ਇਨ੍ਹਾਂ ਪਿੰਡਾਂ ਨੂੰ ਨੈੱਟਵਰਕ ਦਿੱਤਾ ਜਾਵੇ | ਇਸ ਮੌਕੇ ਸੁਖਵਿੰਦਰ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਸੁਖਵੰਤ ਸਿੰਘ, ਰਾਏਵੀਰ ਸਿੰਘ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ, ਜੋਗਾ ਸਿੰਘ, ਅਮਰੀਕ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਸਥਾ ਮਯੰਕ ਫਾਊਾਡੇਸ਼ਨ ਨੇ ਹੜ੍ਹ ਰਾਹਤ ਕਾਰਜ 'ਚ ਪਾਇਆ ਯੋਗਦਾਨ <br/> ਅਗਲੀ ਖ਼ਬਰ ਸੰਤ ਗੁਰਨਾਮ ਸਿੰਘ ਡਰੋਲੀ ਭਾਈ ਵਾਲੇ ਸਤਲੁਜ ਦਰਿਆ 'ਤੇ ਹੜ੍ਹ ਪੀੜਤਾਂ ਲਈ ਰਾਹਤ ਕਾਰਜਾਂ 'ਚ ਜੁਟੇ <br/>
Ad Position 24