ਗੁਰੂਹਰਸਹਾਏ, 4 ਸਤੰਬਰ (ਕਪਿਲ ਕੰਧਾਰੀ)- ਭਗਵਾਨ ਪਰਸ਼ੂਰਾਮ ਧਰਮਸ਼ਾਲਾ ਵਿਖੇ ਸ਼੍ਰੀ ਖਾਟੂ ਸ਼ਾਮ ਮੰਦਰ ਸੋਸਾਇਟੀ ਦੀ ਪ੍ਰਧਾਨ ਰਾਮ ਨਰੂਲਾ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਗਿਆਰਸ ਦਾ ਕੀਰਤਨ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਕਰਵਾਇਆ ਗਿਆ | ਸ਼੍ਰੀ ਖਾਟੂ ਸ਼ਾਮ ਮੰਦਰ ਸੋਸਾਇਟੀ ਦੇ ਪ੍ਰਧਾਨ ਰਾਮ ਨਰੂਲਾ, ਵਾਈਸ ਪ੍ਰਧਾਨ ਸੁਰਿੰਦਰ ਕੁਮਾਰ, ਜਨਰਲ ਸਕੱਤਰ ਕੁਲਦੀਪ ਸ਼ਰਮਾ, ਖ਼ਜ਼ਾਨਚੀ ਸੰਦੀਪ ਕੁਮਾਰ, ਸਨੀ ਚੁੱਘ, ਰਾਜ ਕੁਮਾਰ, ਅਨਿਲ ਹਾਂਡਾ, ਦਰਸ਼ਨ ਕੁੱਕੜ, ਅਸ਼ਵਨੀ ਦਮੇਜਾ, ਅਜੇ ਵੋਹਰਾ, ਬੱਬੂ ਕੁਮਾਰ, ਪਵਨ ਗੁਪਤਾ, ਸਨਮ ਨਰੂਲਾ, ਅਨਮੋਲ, ਕਰਨ, ਅਰਜੁਨ ਨੇ ਦੱਸਿਆ ਕਿ ਕੱਲ੍ਹ ਰਾਤ 8:30 ਵਜੇ ਭਗਵਾਨ ਪਰਸ਼ੂਰਾਮ ਧਰਮਸ਼ਾਲਾ ਨੇੜੇ ਸ਼੍ਰੀ ਖਾਟੂ ਸ਼ਾਮ ਮੰਦਰ ਵਿਖੇ ਗਿਆਰਸ ਦਾ ਕੀਰਤਨ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਪੰਡਿਤ ਜੀ ਵਲੋਂ ਪੂਜਾ ਅਰਚਨਾ ਪੂਰੇ ਵਿਧੀ ਵਿਧਾਨ ਨਾਲ ਕੀਤੀ ਗਈ | ਉਸ ਤੋਂ ਬਾਅਦ ਪੰਡਿਤ ਬਿੰਦੂ ਭਾਰਦਵਾਜ ਵਲੋਂ ਬਾਬਾ ਖਾਟੂ ਸ਼ਾਮ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਵਲੋਂ ਪਹੁੰਚ ਕੇ ਬਾਬਾ ਖਾਟੂ ਸ਼ਾਮ ਦੇ ਦਰਬਾਰ 'ਤੇ ਮੱਥਾ ਟੇਕਿਆ |