ਜ਼ੀਰਾ, 5 ਸਤੰਬਰ (ਪ੍ਰਤਾਪ ਸਿੰਘ ਹੀਰਾ/ਹਰਜੀਤ ਸਿੰਘ ਗਿੱਲ)- ਜ਼ੀਰਾ ਦੀ ਪ੍ਰਕਿਰਤੀ ਕਲੱਬ ਵਲੋਂ ਪੰਜਾਬ ਵਿਚ ਆਏ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਵਾਲਾ ਟਰੱਕ ਰਵਾਨਾ ਕੀਤਾ ਗਿਆ | ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਰਾਹਤ ਰਾਸ਼ਨ ਵਿਚ 100 ਗੱਟਾ ਪਸ਼ੂਆਂ ਦੀ ਫੀਡ, 50 ਥੈਲੀਆਂ ਆਟਾ, 50 ਥੈਲੀਆਂ ਘਰੇਲੂ ਰਾਸ਼ਨ, 50 ਪੈਕਟ ਪਾਣੀ ਦੇ 150 ਐਡਮਸਕ ਕਰੀਮ ਸੰਗਤਾਂ ਦੇ ਸਹਿਯੋਗ ਨਾਲ ਭੇਜੀ ਜਾ ਰਹੀ ਹੈ | ਇਸ ਟਰੱਕ ਨੂੰ ਭੇਜਣ ਲਈ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵਲੋਂ ਹਰੀ ਝੰਡੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਨਾਲ ਗੁਰਦੀਪ ਸਿੰਘ ਧਾਲੀਵਾਲ ਸੇਵਾ ਮੁਕਤ ਇੰਸਪੈਕਟਰ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਚੰਦ ਸਿੰਘ ਗਿੱਲ ਸਾਬਕਾ ਜ਼ਿਲ੍ਹਾ ਚੇਅਰਮੈਨ ਬਲਾਕ ਪ੍ਰੀਸ਼ਦ, ਅੰਗਰੇਜ਼ ਸਿੰਘ ਅਟਵਾਲ, ਕੁਲਬੀਰ ਸਿੰਘ ਸੰਧੂ, ਬਲਜਿੰਦਰ ਸਿੰਘ ਗਿੱਲ ਨੰਬਰਦਾਰ, ਗੁਰਦੀਪ ਸਿੰਘ ਸੇਵਾ ਮੁਕਤ ਕਾਨੂੰਗੋ, ਤੀਰਥ ਸਿੰਘ ਬਰਾੜ ਆਪ ਆਗੂ, ਦਲਜੀਤ ਸਿੰਘ ਅਵਾਨ, ਅਸ਼ੋਕ ਕਥੋਰੀਆ, ਤਰਸੇਮ ਸਿੰਘ ਰੂਪ, ਜਸਵੰਤ ਸਿੰਘ ਨਾਮਦੇਵ, ਜੁਗਲ ਕਿਸ਼ੋਰ, ਰਾਜ ਕੁਮਾਰ ਕੱਕੜ, ਰਵੀ ਕੱਕੜ, ਜੁਗਰਾਜ ਸਿੰਘ ਭੂਈ, ਨਿੱਕਾ ਬਜਾਜ, ਅਵਤਾਰ ਸਿੰਘ ਕਾਨੂੰਗੋ, ਦਲੀਪ ਬਿੱਟੂ, ਮਾਸਟਰ ਦਲਜੀਤ ਸਿੰਘ ਆਦਿ ਹਾਜ਼ਰ ਸਨ |