22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਭਾਰਤੀ ਫ਼ੌਜ ਦੀ ਵਜਰਾ ਕੋਰ ਦੀ ਗੋਲਡਨ ਐਰੋ ਡਵੀਜ਼ਨ ਰੁਕਨੇ ਵਾਲਾ ਬੰਨ੍ਹ ਨੂੰ ਮਜ਼ਬੂਤ ਕਰਨ 'ਚ ਜੁਟੀ

Ad Position 21
No active advertisement
ਅਜੀਤ ਡੈਸਕ 07-09-2025
ਮੱਖੂ, 6 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਇਸ ਵਾਰ ਮਾਨਸੂਨ ਦੀਆਂ ਬਰਸਾਤਾਂ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ | ਮੀਂਹ ਤੇ ਬੱਦਲ ਫੱਟਣ ਨੇ ਕਾਰਨ ਜੰਮੂ ਕਸ਼ਮੀਰ, ਹਿਮਾਚਲ ਤੇ ਪੰਜਾਬ ਵਿਚ ਹੜ੍ਹਾਂ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ | ਜ਼ਿਆਦਾ ਬਾਰਿਸ਼ ਕਾਰਨ ਸਤਲੁਜ ਬਿਆਸ ਤੇ ਰਾਵੀ ਤੇ ਹੋਰ ਲਗਦੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ | ਦਰਿਆਵਾਂ ਦੇ ਕਿਨਾਰਿਆਂ 'ਤੇ ਲੱਗੇ ਬੰਨ੍ਹ ਇਨ੍ਹਾਂ ਪਾਣੀਆਂ ਅੱਗੇ ਕਮਜ਼ੋਰ ਹੋ ਗਏ ਹਨ | ਬਹੁਤ ਸਾਰੀਆਂ ਥਾਵਾਂ 'ਤੇ ਪਾੜ ਪੈਣ ਦਾ ਬਹੁਤ ਖ਼ਤਰਾ ਵੱਧ ਗਿਆ ਸੀ | ਸਤਲੁਜ ਦਰਿਆ ਦਾ ਬੰਨ੍ਹ ਜੇਕਰ ਪਿੰਡ ਰੁਕਨੇਵਾਲਾ ਕਲਾਂ ਦੇ ਕੋਲੋਂ ਟੁੱਟ ਜਾਂਦਾ ਤਾਂ 10-12 ਪਿੰਡ ਹੜ੍ਹ ਦੇ ਪਾਣੀ ਵਿਚ ਡੁੱਬ ਜਾਣੇ ਸੀ | ਪ੍ਰਸ਼ਾਸਨ ਵੀ ਪੂਰਾ ਚੌਕਸ ਸੀ | ਉਸ ਨੇ ਸਾਰੇ ਬੰਦੋਬਸਤ ਕੀਤੇ ਹੋਏ ਸਨ ਪਰ ਪਾਣੀ ਦੇ ਤੇਜ਼ ਬਹਾਅ ਅੱਗੇ ਕੋਈ ਪੇਸ਼ ਨਾ ਚੱਲੀ | ਪ੍ਰਸ਼ਾਸਨ ਨੇ ਇਸ ਦਾ ਜ਼ਿੰਮਾ ਫ਼ੌਜ ਨੂੰ ਸੌਂਪ ਦਿੱਤਾ | ਬੱਸ ਹੁਕਮ ਮਿਲਦਿਆਂ ਹੀ ਵਜ਼ਰਾ ਕੋਰ ਦੀ ਗੋਲਡਨ ਐਰੋ ਡਿਵੀਜ਼ਨ ਨੇ ਮੋਰਚਾ ਸੰਭਾਲ ਲਿਆ | ਭਾਰਤੀ ਫ਼ੌਜ ਦੇ ਜਵਾਨਾਂਅਤੇ ਇਲਾਕੇ ਦੇ ਨੌਜਵਾਨਾਂ ਨੇ ਜੰਗੀ ਪੱਧਰ 'ਤੇ ਬੰਨ੍ਹ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ | ਭਾਰਤੀ ਫ਼ੌਜ ਨੇ ਬੰਨ੍ਹ ਦੇ ਨਾਜ਼ੁਕ ਜਗ੍ਹਾ 'ਤੇ ਆਪਣੇ ਆਦਮੀ ਤੇ ਸਰੋਤ ਤਾਇਨਾਤ ਕੀਤੇ | ਕਮਜ਼ੋਰ ਹਿੱਸੇ ਨੂੰ ਮਜ਼ਬੂਤ ਕਰਨ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਰੇਤ ਦੀਆਂ ਬੋਰੀਆਂ, ਇੰਜੀਨੀਅਰਿੰਗ ਸਹਾਇਤਾ, ਡਾਕਟਰੀ ਦੇਖਭਾਲ ਤੇ ਹੋਰ ਜ਼ਰੂਰੀ ਉਪਕਰਨ ਲਗਾਏ ਜਾ ਰਹੇ ਹਨ | ਫ਼ੌਜ ਨੇ ਇਹ ਯਕੀਨੀ ਬਣਾਇਆ ਕਿ ਜੇਕਰ ਲੋੜ ਪਈ ਤਾਂ ਸੁਰੱਖਿਅਤ ਨਿਕਾਸੀ ਯੋਜਨਾਵਾਂ ਤਿਆਰ ਹਨ, ਉਹ ਤੁਰੰਤ ਲਾਗੂ ਕੀਤੀਆਂ ਜਾਣਗੀਆਂ | ਸਥਿਤੀ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ, ਫ਼ੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ, ਸਥਿਤੀ ਕਾਬੂ ਹੇਠ ਹੈ, ਅਸੀਂ ਸਾਰਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਜਾਨ-ਮਾਲ ਦੀ ਸੁਰੱਖਿਆ ਲਈ ਹਰ ਸੰਭਵ ਉਪਾਅ ਕੀਤੇ ਜਾ ਰਹੇ ਹਨ | ਭਾਰਤੀ ਫ਼ੌਜ ਅਜਿਹੀਆਂ ਸਥਿਤੀਆਂ ਲਈ ਵਚਨਬੱਧ ਅਤੇ ਸਿਖਲਾਈ ਪ੍ਰਾਪਤ ਹੈ ਤੇ ਹੜ੍ਹ ਦੇ ਖ਼ਤਰੇ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ | ਭਾਰਤੀ ਫ਼ੌਜ ਸਥਾਨਕ ਪਿੰਡ ਵਾਸੀਆਂ ਨੂੰ ਸੂਚਿਤ ਰੱਖਣ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿਚ ਹੈ | ਭਾਰਤੀ ਫ਼ੌਜ ਨੇ ਕਿਹਾ ਕਿ ਸਥਾਨਕ ਭਾਈਚਾਰਾ, ਪੰਜਾਬ ਦੀ ਅਸਲ ਭਾਵਨਾ ਨੂੰ ਦਰਸਾਉਂਦਾ ਹੋਇਆ ਸਾਡੇ ਨਾਲ ਅਣਥੱਕ ਕੰਮ ਕਰ ਰਿਹਾ ਹੈ ਤੇ ਅਸੀਂ ਉਨ੍ਹਾਂ ਦੇ ਸਹਿਯੋਗ ਅਤੇ ਸਮਰਥਨ ਦੀ ਕਦਰ ਕਰਦੇ ਹਾਂ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਕਬਜ਼ਾਧਾਰੀਆਂ ਦੇ ਹੌਸਲੇ ਬੁਲੰਦ, ਵੱਡੇ ਪੱਧਰ 'ਤੇ ਹੋ ਰਹੇ ਸ਼ਹਿਰ 'ਚ ਨ... ਅਗਲੀ ਖ਼ਬਰ ਡਾ. ਸਾਹਨੀ ਵਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਮੁਫ਼ਤ ਹੁਨਰ ਸਿਖਲਾਈ ਤੇ ਨੌਕਰੀਆਂ ਦੀ ਪੇਸ਼ਕਸ਼
Ad Position 24