ਚੰਡੀਗੜ੍ਹ, 6 ਸਤੰਬਰ (ਅਜਾਇਬ ਸਿੰਘ ਔਜਲਾ)ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਐਨ.ਜੀ.ਓ. (ਸੰਨ ਫਾਊਾਡੇਸ਼ਨ) ਵੱਖ-ਵੱਖ ਕਿੱਤਾਮੁਖੀ ਕੋਰਸਾਂ 'ਚ ਮੁਫ਼ਤ ਹੁਨਰ ਸਿਖਲਾਈ ਪ੍ਰਦਾਨ ਕਰੇਗਾ ਅਤੇ ਸਾਰੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਰਿਸ਼ਤੇਦਾਰਾਂ ਲਈ ਨੌਕਰੀ ਦੇ ਮੌਕੇ ਪ੍ਰਦਾਨ ਕਰੇਗਾ | ਡਾ. ਸਾਹਨੀ ਨੇ ਕਿਹਾ ਕਿ ਉਹ ਯੋਗ ਲਾਭਪਾਤਰੀਆਂ ਦੀਆਂ ਸੂਚੀਆਂ ਤਿਆਰ ਕਰਨ ਅਤੇ ਸਾਂਝੀਆਂ ਕਰਨ ਲਈ ਡੀ.ਸੀ. ਅਤੇ ਐਸ. ਡੀ.ਐਮ. ਤੋਂ ਸਹਾਇਤਾ ਦੀ ਮੰਗ ਰਹੇ ਹਨ | ਡਾ. ਸਾਹਨੀ ਨੇ ਮੋਟਰਬੋਟਾਂ, ਐਂਬੂਲੈਂਸਾਂ, ਮੈਡੀਕਲ ਅਤੇ ਸਫ਼ਾਈ ਕਿੱਟਾਂ, ਸੈਨੇਟਰੀ ਪੈਡ ਅਤੇ ਤਰਪਾਲਾਂ ਦੀ ਤੁਰੰਤ ਸਪਲਾਈ ਤੋਂ ਇਲਾਵਾ ਲੰਬੇ ਸਮੇਂ ਦੇ ਪੁਨਰਵਾਸ ਦੇ ਹਿੱਸੇ ਵਜੋਂ ਕਣਕ ਦੀ ਬਿਜਾਈ ਲਈ ਡੀਸਿਲਟਿੰਗ ਮਸ਼ੀਨਾਂ, ਘਰਾਂ ਦੀ ਮੁਰੰਮਤ ਅਤੇ ਖੇਤੀਬਾੜੀ ਇਨਪੁੱਟ ਪ੍ਰਦਾਨ ਕਰਨ ਲਈ ਆਪਣੇ ਵਲੋਂ ਹਮਾਇਤ ਦਾ ਐਲਾਨ ਕੀਤਾ |
ਡਾ. ਸਾਹਨੀ ਵਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਮੁਫ਼ਤ ਹੁਨਰ ਸਿਖਲਾਈ ਤੇ ਨੌਕਰੀਆਂ ਦੀ ਪੇਸ਼ਕਸ਼
ਅਜੀਤ ਡੈਸਕ
07-09-2025