22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਦੁਬਈ 'ਚ ਕਤਲ ਕੇਸ 'ਚ 25 ਸਾਲ ਦੀ ਸਜ਼ਾ ਕੱਟ ਰਹੇ ਪੁੱਤ ਦੀ ਰਿਹਾਈ ਲਈ ਮਾਂ ਨੇ ਲਗਾਈ ਗੁਹਾਰ <br/>

Ad Position 21
No active advertisement
ਅਜੀਤ ਡੈਸਕ 07-09-2025

ਕੋਟਫੱਤਾ, 6 ਸਤੰਬਰ (ਰਣਜੀਤ ਸਿੰਘ ਬੁੱਟਰ)-ਪਰਿਵਾਰ ਦੇ ਚੰਗੇਰੇ ਭਵਿੱਖ ਤੇ ਬੁੱਢੇ ਮਾਂ-ਬਾਪ ਦਾ ਸਹਾਰਾ ਬਣਨ ਲਈ 8 ਜਨਵਰੀ 2019 ਨੂੰ ਦੁਬਈ ਗਏ ਕੋਟਸ਼ਮੀਰ ਦੇ ਵਰਡ ਨੰਬਰ ਅੱਠ ਦੇ ਵਸਨੀਕ ਨੌਜਵਾਨ ਬੀਰਬਲ ਸਿੰਘ ਪੁੱਤਰ ਰਾਜ ਸਿੰਘ, ਜੋ 22 ਜੂਨ 2020 ਨੂੰ ਉਸ ਸਮੇਂ ਦੁਬਈ ਪੁਲਿਸ ਦੇ ਕਾਨੂੰਨੀ ਸ਼ਿਕੰਜੇ ਵਿਚ ਆ ਗਿਆ, ਜਦੋਂ ਕੁਝ ਨੌਜਵਾਨਾਂ ਦੀ ਆਪਸ ਵਿਚ ਤਕਰਾਰ ਹੋ ਗਈ, ਜੋ ਇੰਨੀ ਵੱਧ ਗਈ ਕਿ ਕੁਝ ਦੋਸਤਾਂ ਨੇ ਆਪਣੇ ਹੀ ਇਕ ਦੋਸਤ ਦਾ ਕਤਲ ਕਰ ਦਿੱਤਾ, ਜਿਸ ਕਰਕੇ ਗਰੁੱਪ ਵਿਚ ਸ਼ਾਮਿਲ ਸਾਰੇ ਨੌਜਵਾਨਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਤੇ ਉਥੋਂ ਦੀ ਅਦਾਲਤ ਨੇ ਬੀਰਬਲ ਸਮੇਤ ਹੋਰ ਦੋਸਤਾਂ ਨੂੰ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ¢ ਬੀਰਬਲ ਸਿੰਘ (30) ਦੀ ਮਾਤਾ ਭੂਰੋ ਕੌਰ ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਦਾ ਪੁੱਤਰ ਬੇਕਸੂਰ ਹੈ ਤੇ ਸਜ਼ਾ ਮੁਤਾਬਿਕ ਉਸ ਦੀ ਸਾਰੀ ਉਮਰ ਜੇਲ੍ਹ 'ਚ ਹੀ ਲੰਘ ਜਾਵੇਗੀ¢ ਮਾਤਾ ਨੇ ਕਿਹਾ ਕਿ ਉਹ ਘਰੋਂ ਗਰੀਬ ਹੈ, ਭਾਵੇਂ ਉਹ ਬੈਂਕ ਵਿਚ ਦਰਜਾਚਾਰ ਕਰਮਚਾਰੀ ਹੈ ਤੇ ਬੀਰਬਲ ਦਾ ਪਿਤਾ ਰਾਜ ਸਿੰਘ ਚਾਹ ਦਾ ਖੋਖਾ ਲਾਉਂਦਾ ਹੈ, ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈ¢ ਮਾਤਾ ਨੇ ਭਰੇ ਮਨ ਨਾਲ ਕਿਹਾ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਪੈਸੇ ਖ਼ਰਚ ਕੇ ਦੁਬਈ ਦੀ ਜੇਲ੍ਹ 'ਚੋਂ ਆਪਣੇ ਪੁੱਤ ਨੂੰ ਵਾਪਸ ਲਿਆ ਸਕੇ¢ ਮਾਤਾ ਨੇ ਸਮਾਜ ਸੇਵੀ ਸੰਸਥਾਵਾਂ, ਡਾਕਟਰ ਐਸ.ਪੀ. ਸਿੰਘ ਓਬਰਾਏ ਤੇ ਦੁਬਈ ਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਜ਼ਿੰਦਗੀ ਜੇਲ੍ਹ 'ਚ ਸੜਨ ਤੋਂ ਬਚਾ ਕੇ ਉਸ ਨੂੰ ਰਿਹਾਅ ਕਰਵਾ ਕੇ ਪੰਜਾਬ ਭੇਜਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਡਾ. ਸਾਹਨੀ ਵਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਮੁਫ਼ਤ ਹੁਨਰ ਸਿਖਲਾਈ ਤੇ ਨੌਕਰੀਆਂ ਦੀ ਪੇਸ਼ਕਸ਼ ਅਗਲੀ ਖ਼ਬਰ ਹੜ੍ਹ ਦੇ ਪਾਣੀ 'ਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ
Ad Position 24