ਮੱਲਾਂਵਾਲਾ (ਫਿਰੋਜ਼ਪੁਰ), 6 ਸਤੰਬਰ (ਬਲਬੀਰ ਸਿੰਘ ਜੋਸਨ)-ਪਿੰਡ ਟੱਲੀ ਗ਼ੁਲਾਮ ਦੇ ਇਕ ਵਿਅਕਤੀ ਦੀ ਹੜ੍ਹ ਦੇ ਪਾਣੀ ਦੇ 'ਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਗੁਰਮੀਤ ਸਿੰਘ (50) ਪੁੱਤਰ ਮਹਿਲ ਸਿੰਘ ਆਪਣੀ ਪਤਨੀ ਦੀ ਦਵਾਈ ਲੈਣ ਵਾਸਤੇ ਪਾਣੀ ਵਾਲੀ ਸੜਕ 'ਤੇ ਚੱਲ ਕੇ ਆ ਰਿਹਾ ਸੀ, ਜਿਸ ਦੌਰਾਨ ਪਰ ਪੈਰ ਤਿਲਕਣ ਕਾਰਨ ਡੂੰਘੇ ਪਾਣੀ ਵਿਚ ਡੁੱਬ ਗਿਆ | ਕੁਝ ਦੂਰੀ 'ਤੇ ਪਿੰਡ ਹਾਮਿਦ ਚੱਕ ਤੋਂ ਖ਼ਾਲਸਾ ਏਡ ਅਤੇ ਇੰਦਰਜੀਤ ਨਿੱਕੂ ਦੀ ਟੀਮ ਵਲੋਂ ਗੁਰਮੀਤ ਸਿੰਘ ਨੂੰ ਧੁੱਸੀ ਬੰਨ੍ਹ ਤੱਕ ਟਰੈਕਟਰ ਦੀ ਸਹਾਇਤਾ ਨਾਲ ਬੇਹੋਸ਼ ਹੋਏ ਨੂੰ ਲਿਆਂਦਾ ਗਿਆ | ਪਿੰਡ ਹਾਮਿਦ ਚੱਕ ਤੋਂ ਗੁਰਮੀਤ ਪ੍ਰਚਾਰ ਜਥਾ ਮੱਲਾਂਵਾਲਾ ਦੇ ਮੁਖੀ ਬਾਬਾ ਬਲਕਾਰ ਸਿੰਘ ਵਲੋਂ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਪਰ ਓਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ | ਜ਼ਿਲ੍ਹਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵਲੋਂ ਮਿ੍ਤਕ ਦੇ ਸਸਕਾਰ ਵਾਸਤੇ 25 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਅਤੇ ਪਰਿਵਾਰ ਦਾ ਹਰ ਮਹੀਨੇ ਰਾਸ਼ਨ ਰੈੱਡ ਕਰਾਸ ਸੁਸਾਇਟੀ ਵਲੋਂ ਅਤੇ 4 ਲੱਖ ਰੁਪਏ ਜਲਦੀ ਪਰਿਵਾਰ ਨੂੰ ਸਹਾਇਤਾ ਵਜੋਂ ਰਿਲੀਜ਼ ਕਰਵਾਏ ਜਾਣਗੇ |