22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਭੋਗ 'ਤੇ ਵਿਸ਼ੇਸ਼ ਚੌਧਰੀ ਰਾਮ ਸਰੂਪ ਭੂੰਬਲਾ ਮੰਗੂਪੁਰ <br/>

Ad Position 21
No active advertisement
ਅਜੀਤ ਡੈਸਕ 07-09-2025

ਪੋਜੇਵਾਲ ਸਰਾਂ-ਵਿਧਾਨ ਸਭਾ ਹਲਕਾ ਬਲਾਚੌਰ ਦੇ ਸਿਆਸਤਦਾਨ ਪਰਿਵਾਰ ਦੇ ਮੈਂਬਰ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਤੇ ਐਮ. ਆਰ. ਗਰੁੱਪ ਆਫ਼ ਸਕੂਲ ਦੇ ਚੇਅਰਮੈਨ ਬਾਬੂ ਰਾਮਜੀਦਾਸ ਭੂੰਬਲਾ ਦੇ ਚਚੇਰੇ ਭਰਾ ਸਵਰਗੀ ਚੌਧਰੀ ਰਾਮ ਸਰੂਪ ਭੂੰਬਲਾ ਮਿੱਠ ਬੋਲੜੇ ਤੇ ਸ਼ਾਂਤ ਸੁਭਾਅ ਦੇ ਮਾਲਕ ਸਨ | ਚੌਧਰੀ ਰਾਮ ਸਰੂਪ ਭੂੰਬਲਾ ਨੇ ਆਪਣੀ ਨਿੱਜੀ ਪਛਾਣ ਆਪਣੇ ਪਰਿਵਾਰਕ ਮੈਂਬਰ ਚਚੇਰੇ ਭਰਾ ਬਾਬੂ ਰਾਮਜੀ ਦਾਸ ਭੂੰਬਲਾ ਦੇ ਨਕਸ਼ੇ ਕਦਮਾਂ ਦੇ ਸਦਕਾ ਠੇਕੇਦਾਰੀ ਖੇਤਰ ਵਿਚ ਬਣਾਈ ਹੋਈ ਸੀ | ਚੌਧਰੀ ਰਾਮ ਸਰੂਪ ਤਿੰਨ ਭਰਾਵਾਂ ਚਾਂਦ ਰਾਮ ਭੂੰਬਲਾ, ਪਰਮਜੀਤ ਭੂੰਬਲਾ, ਸੁਰਜੀਤ ਭੂੰਬਲਾ ਤੇ ਭੈਣ ਬਚਨੀ ਦੇਵੀ ਦੇ ਅਤਿ ਪਿਆਰੇ ਵੀਰ ਸਨ | ਚੌਧਰੀ ਰਾਮ ਸਰੂਪ ਭੂੰਬਲਾ ਦਾ ਜਨਮ 20/03/1965 ਨੂੰ ਪਿਤਾ ਅਮਰ ਚੰਦ ਦੇ ਘਰ ਮਾਤਾ ਮਣਸੋ ਦੇਵੀ ਦੀ ਕੁੱਖੋਂ ਹਲਕਾ ਬਲਾਚੌਰ ਦੇ ਪਿੰਡ ਮੰਗੂਪੁਰ ਵਿਖੇ ਹੋਇਆ | ਆਪ ਨੇ ਮੁੱਢਲੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਮੰਗੂਪੁਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਤੋਂ ਹਾਸਲ ਕੀਤੀ | ਆਪ ਦਾ ਵਿਆਹ ਬਲਾਚੌਰ ਇਲਾਕੇ ਦੇ ਨਾਮਵਰ ਕੁਲਾਰ ਪਿੰਡ ਦੇ ਪਰਿਵਾਰ ਸਵਰਗੀ ਚੌਧਰੀ ਅਨੰਤ ਰਾਮ ਚੌਹਾਨ ਦੀ ਸਪੁੱਤਰੀ ਕਮਲੇਸ਼ ਰਾਣੀ ਦੇ ਨਾਲ ਹੋਇਆ | ਆਪ ਨੇ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਨੂਰਮਹਿਲ, ਮੋਗਾ, ਜਲੰਧਰ, ਨਕੋਦਰ ਆਦਿ ਵਿਚ ਠੇਕੇਦਾਰੀ ਦਾ ਕਾਰੋਬਾਰ ਕੀਤਾ | ਚੌਧਰੀ ਰਾਮ ਸਰੂਪ ਭੂੰਬਲਾ ਦੇ ਦੋ ਸਪੁੱਤਰ ਚੌਧਰੀ ਰਮਨ ਭੂੰਬਲਾ ਤੇ ਚੌਧਰੀ ਦਵਿੰਦਰ ਭੂੰਬਲਾ ਵਿਦੇਸ਼ ਵਿਚ ਚੰਗੇ ਕਾਰੋਬਾਰੀ ਹਨ | ਚੌਧਰੀ ਰਾਮ ਸਰੂਪ ਭੂੰਬਲਾ ਦੇ ਭਤੀਜੇ ਸੀਨੀਅਰ ਕਾਂਗਰਸੀ ਆਗੂ ਅਜੇ ਕੁਮਾਰ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਵਜੋਂ ਲੋਕਾਂ ਦੀ ਸੇਵਾ ਕਰ ਰਹੇ ਹਨ | ਚੌਧਰੀ ਰਾਮ ਸਰੂਪ ਭੂੰਬਲਾ ਦੀ ਆਤਮਿਕ ਸ਼ਾਂਤੀ ਲਈ 7 ਸਤੰਬਰ ਨੂੰ ਦੁਪਹਿਰ 12 ਵਜੇ ਤੋਂ ਬਾਅਦ ਗਰੁੜ ਪੁਰਾਣ ਪਾਠ ਦਾ ਭੋਗ ਤੇ ਰਸਮ ਪਗੜੀ ਸਮਾਗਮ ਚੌਧਰੀ ਪੈਲਿਸ ਭੱਦੀ ਰੋਡ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਵੇਗਾ | ਉਪਰੰਤ ਸ਼ਰਧਾਂਜਲੀ ਸਮਾਗਮ ਵੀ ਕਰਵਾਇਆ ਜਾਵੇਗਾ |
—ਅਮਨਦੀਪ ਕੌਰ ਬੂਥਗੜ੍ਹੀਆ

Ad Position 22
No active advertisement
ਪਿਛਲੀ ਖ਼ਬਰ ਹੜ੍ਹ ਦੇ ਪਾਣੀ 'ਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੰਜਾਬ ਸਰਕਾਰ ਦਾ ਨਵਾਂ ਫ਼ੈਸਲਾ ਇਨਾਮ ਰਾਸ਼ੀ 'ਤੇ ਜਾਰੀ ਨਸ਼ੇ ਦੀ ਸ਼ੁੱਧਤਾ ਦੀ ਸ...
Ad Position 24