22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸਤਲੁਜ ਦਾ ਤੇਜ਼ ਵਹਾਅ ਸਰਹੱਦੀ ਪਿੰਡ ਟੇਂਡੀ ਵਾਲਾ 'ਚ ਮਚਾਉਣ ਲੱਗਾ ਤਬਾਹੀ ਡਿਗਣ ਤੋਂ ਪਹਿਲਾਂ ਲੋਕ ਖ਼ੁਦ ਮਕਾਨ ਢਾਹੁਣ ਲਈ ਮਜਬੂਰ <br/>

Ad Position 21
No active advertisement
ਅਜੀਤ ਡੈਸਕ 07-09-2025
ਫ਼ਿਰੋਜ਼ਪੁਰ, 6 ਸਤੰਬਰ (ਗੁਰਿੰਦਰ ਸਿੰਘ)-ਸਤਲੁਜ ਦਰਿਆ ਦੇ ਤੇਜ਼ ਵਹਾਅ ਨੇ ਹੁਣ ਸਰਹੱਦੀ ਪਿੰਡ ਟੇਂਡੀ ਵਾਲਾ ਵੱਲ ਮੁਹਾਰਾਂ ਮੋੜ ਲਈਆਂ ਹਨ ਅਤੇ ਦਰਿਆ ਨੇ ਆਪਣਾ ਰੁਖ ਬਦਲਦੇ ਹੋਏ ਜ਼ਮੀਨਾਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ ਹੈ | ਹੁਣ ਤਕ ਕਈ ਏਕੜ ਉਪਜਾਊ ਜ਼ਮੀਨ ਹੜ੍ਹ ਦੀ ਭੇਟ ਚੜ੍ਹ ਚੁੱਕੀ ਹੈ ਅਤੇ ਹਾਲਾਤ ਇਥੋਂ ਤੱਕ ਪਹੁੰਚ ਚੁੱਕੇ ਹਨ ਕਿ ਪਾਣੀ ਕਈ ਘਰਾਂ ਦੇ ਅੰਦਰ ਤੱਕ ਦਾਖਲ ਹੋ ਗਿਆ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਬੇਹੱਦ ਤਰਸਯੋਗ ਸਥਿਤੀ ਬਣੀ ਹੋਈ ਹੈ | ਲੋਕ ਆਪਣੇ ਘਰਾਂ ਨੂੰ ਡਿੱਗਣ ਤੋਂ ਪਹਿਲਾਂ ਖੁਦ ਹੀ ਢਾਹੁਣ ਲੱਗ ਪਏ ਹਨ ਤਾਂ ਜੋ ਘੱਟੋ-ਘੱਟ ਸਮਾਨ ਤਾਂ ਬਚਾਇਆ ਜਾ ਸਕੇ | ਪਿੰਡ ਵਾਸੀ ਪ੍ਰਕਾਸ਼ ਤੇ ਬਲਬੀਰ ਨੇ ਦੱਸਿਆ ਕਿ ਲੋਕ ਆਪਣੇ ਘਰਾਂ ਨੂੰ ਡਿੱਗਣ ਤੋਂ ਪਹਿਲਾਂ ਖ਼ੁਦ ਹੀ ਉਧੇੜਨ ਲਈ ਮਜ਼ਬੂਰ ਹੋ ਰਹੇ ਹਨ ਤਾਂ ਜੋ ਘਰਾਂ 'ਚੋਂ ਜ਼ਰੂਰੀ ਸਾਮਾਨ ਬਚਾਇਆ ਜਾ ਸਕੇ | ਲੋਕਾਂ ਦਾ ਮੰਨਣਾ ਹੈ ਕਿ ਘਰਾਂ ਦੇ ਇੱਟ-ਬਾਲੇ ਵੀ ਬਚਾ ਲੈਣਾ ਇਸ ਸਮੇਂ ਦੀ ਲੋੜ ਬਣ ਚੁੱਕੀ ਹੈ | ਇਸ ਤਬਾਹੀ ਕਰਕੇ ਕਈ ਪਰਿਵਾਰ ਬੇਘਰ ਹੋ ਚੁੱਕੇ ਹਨ, ਜਦਕਿ ਹੋਰ ਬਹੁਤ ਸਾਰੇ ਪਰਿਵਾਰ ਖ਼ਤਰੇ ਹੇਠ ਜੀ ਰਹੇ ਹਨ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ, ਪਰ ਹਾਲੇ ਤੱਕ ਕੋਈ ਵੱਡੀ ਕਾਰਵਾਈ ਸਾਹਮਣੇ ਨਹੀਂ ਆਈ | ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਜਿੱਥੇ ਹੋਰ ਪਿੰਡਾਂ 'ਚ ਰੇਤ, ਮਿੱਟੀ ਦੀਆਂ ਬੋਰੀਆਂ ਪਾ ਕੇ ਦਰਿਆ ਦੇ ਰੁੱਖ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਟੇਂਡੀ ਵਾਲਾ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਗਿਆ | ਪਿੰਡ ਵਾਸੀਆਂ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਟੇਂਡੀ ਵਾਲਾ ਪਿੰਡ ਦੀ ਵੀ ਫ਼ੌਰੀ ਸਾਰ ਲਈ ਜਾਵੇ | ਜੇਕਰ ਸਮੇਂ ਰਹਿੰਦਿਆਂ ਸਾਰ ਨਾ ਲਈ ਗਈ ਤਾਂ ਸਰਹੱਦੀ ਪਿੰਡ ਟੇਂਡੀ ਵਾਲਾ ਸਤਲੁਜ ਦੀ ਪੂਰੀ ਤਰ੍ਹਾਂ ਭੇਟ ਚੜ੍ਹ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਦੋ ਦਿਨਾ ਦੌਰੇ 'ਤੇ ਅਗਲੀ ਖ਼ਬਰ ਨਗਰ ਕੌਂਸਲ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਕਬਜ਼ਾਧਾਰੀਆਂ ਦੇ ਹੌਸਲੇ ਬੁਲੰਦ, ਵੱਡੇ ਪੱਧਰ 'ਤੇ ਹੋ ਰਹੇ ਸ਼ਹਿਰ 'ਚ ਨ...
Ad Position 24