22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਦੋ ਦਿਨਾ ਦੌਰੇ 'ਤੇ

Ad Position 21
No active advertisement
ਅਜੀਤ ਡੈਸਕ 07-09-2025
ਮੱਲਾਂਵਾਲਾ, 6 ਸਤੰਬਰ (ਬਲਬੀਰ ਸਿੰਘ ਜੋਸਨ)- ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਫਿਰੋਜ਼ਪੁਰ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਫਿਰੋਜ਼ਪੁਰ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੇਰ ਸ਼ਾਮ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡ ਫੱਤੇਵਾਲਾ ਵਿਖੇ ਹੜ੍ਹ ਦੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਤੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ | ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਹੜ੍ਹਾਂ ਨਾਲ ਬੁਰੀ ਤਰ੍ਹਾਂ ਤਬਾਹ ਹੋਇਆ ਹੈ ਅਤੇ ਉਨ੍ਹਾਂ ਨੇ ਰਾਜ ਲਈ ਇਕ ਵਿਆਪਕ ਅਤੇ ਮਹੱਤਵਪੂਰਨ ਹੜ੍ਹ ਰਾਹਤ ਪੈਕੇਜ ਦੀ ਆਪਣੀ ਪਾਰਟੀ ਦੀ ਮੰਗ ਨੂੰ ਦੁਹਰਾਇਆ | ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਪਾਣੀ 'ਚ ਡੁੱਬੇ ਹੋਏ ਹਨ ਤੇ ਸੂਬਾ ਸਰਕਾਰ ਗਹਿਰੀ ਨੀਂਦ ਸੋ ਰਹੀ ਹੈ | ਉਨ੍ਹਾਂ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਕਾਫ਼ੀ ਦੇਰ ਬਾਅਦ ਜਾਗੇ ਜਦੋਂ ਸਭ ਕੁੱਝ ਤਬਾਹ ਹੋ ਗਿਆ ਸੀ | ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਤੁਰੰਤ ਰਾਹਤ ਪੈਕੇਜ ਪ੍ਰਦਾਨ ਕਰਨ ਵਿੱਚ ਅਸਾਧਾਰਨ ਦੇਰੀ 'ਤੇ ਸਵਾਲ ਉਠਾਇਆ | ਉਨ੍ਹਾਂ ਕਿਹਾ, ਜਦੋਂ ਕਿ ਵਿਆਪਕ ਪੈਕੇਜ ਵਿੱਚ ਸਮਾਂ ਲੱਗ ਸਕਦਾ ਹੈ, ਕੇਂਦਰ ਸਰਕਾਰ ਨੂੰ ਹੜ੍ਹ ਪੀੜਤਾਂ ਲਈ ਅੰਤਰਿਮ ਰਾਹਤ ਪ੍ਰਦਾਨ ਕਰਨੀ ਚਾਹੀਦੀ ਸੀ | ਇਸ ਮੌਕੇ ਬਲੀ ਸਿੰਘ ਉਸਮਾਨ ਵਾਲਾ, ਬੱਬਲ ਸ਼ਰਮਾ ਪ੍ਰਧਾਨ, ਸੁਖਵਿੰਦਰ ਸਿੰਘ ਅਟਾਰੀ, ਸੁਖਦੇਵ ਸਿੰਘ ਚਾਹਲ ਗੁਰਵਿੰਦਰ ਸਿੰਘ ਮੱਲ, ਕਿੱਕਰ ਸਿੰਘ,ਲਖਬੀਰ ਸਿੰਘ ਸਰਪੰਚ, ਬਲਵੀਰ ਸਿੰਘ ਬਾਠ, ਸੁਖਜਿੰਦਰ ਸਿੰਘ ਆਰਿਫ਼ ਕੇ, ਸਵਰਨ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਬੱਗੇਵਾਲਾ, ਸ਼ਿੰਗਾਰਾ ਸਿੰਘ ਦੌਲਤਪੁਰਾ, ਰਣਜੋਧ ਸਿੰਘ ਇਲਮੇਵਾਲਾ, ਬੇਅੰਤ ਸਿੰਘ ਸਰਪੰਚ, ਗੁਰਦਿਆਲ ਸਿੰਘ ਕਟੋਰਾ, ਗੁਰਨੈਬ ਸਿੰਘ ਬਰਾੜ, ਹਰਜਿੰਦਰ ਸਿੰਘ ਸਰਪੰਚ, ਗੋਰਾ ਸਰਪੰਚ, ਲਖਵਿੰਦਰ ਸਿੰਘ ਨੰਬਰਦਾਰ, ਸੁਖਦੇਵ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ ਸਰਪੰਚ, ਜਥੇਦਾਰ ਮਲੂਕ ਸਿੰਘ ਸਰਪੰਚ, ਜਰਮਨ ਖਾਈ, ਕਰਮਵੀਰ ਸਿੰਘ ਖਾਈ, ਹਰਦੇਵ ਸਿੰਘ ਸਰਪੰਚ, ਮਨਦੀਪ ਸਿੰਘ ਸਰਪੰਚ, ਗੁਰਚਰਨ ਸਿੰਘ ਸਰਪੰਚ, ਹਰਜਿੰਦਰ ਸਿੰਘ ਚੱਠੂ, ਜੁਗਰਾਜ ਸਿੰਘ ਰਾਮ ਲਾਲ ਆਦਿ ਕਈ ਕਾਂਗਰਸੀ ਆਗੂ ਹਾਜ਼ਰ ਸਨ |
ਆਗੂਆਂ ਵਲੋਂ ਗੁਰੂਹਰਸਹਾਏ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਨੁਕਸਾਨ ਦਾ ਜਾਇਜ਼ਾ
ਗੁਰੂਹਰਸਹਾਏ, (ਹਰਚਰਨ ਸਿੰਘ ਸੰਧੂ)- ਆਗੂਆਂ ਨੇ ਗੁਰੂਹਰਸਹਾਏ ਵਿਧਾਨ ਸਭਾ ਹਲਕੇ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉੱਥੋਂ ਦੇ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ | ਕਾਂਗਰਸ ਦੇ ਹਲਕਾ ਗੁਰੂਹਰਸਹਾਏ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ ਦੇ ਆਗੂਆਂ ਨੇ ਪਿੰਡ ਦੁਲੇ ਕੇ ਨੱਥੂਵਾਲਾ ਪਹੁੰਚ ਕੇ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲੈਂਦਿਆਂ ਹਾਲਾਤ ਨੂੰ ਵੇਖਿਆ | ਇਸ ਮੌਕੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਆਪਣੇ ਵਲੋਂ ਪਸ਼ੂ ਡੰਗਰਾਂ ਲਈ ਫੀਡ ਮੁਹੱਈਆ ਕਰਵਾਇਆ | ਇਸ ਤੋਂ ਇਲਾਵਾ ਪਿੰਡ ਗਜਨੀ ਵਾਲਾ ਤੇ ਆਸ ਪਾਸ ਦੇ ਹੋਰ ਲੋਕਾਂ ਲਈ ਜਿਨ੍ਹਾਂ ਦੀ ਜ਼ਮੀਨ ਦਰਿਆ ਤੋਂ ਪਾਰ ਹੈ | ਉਹਨਾਂ ਵਾਸਤੇ ਇੱਕ ਇੰਜਨ ਵਾਲਾ ਵੱਡਾ ਬੇੜਾ 2 ਦਿਨਾਂ ਵਿਚ ਹੀ ਦੇਣ ਦਾ ਐਲਾਨ ਕੀਤਾ | ਗੁਰੂਹਰਸਹਾਏ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਆਵਾਜ਼ ਉਠਾਈ | ਇਸ ਮੌਕੇ ਪ੍ਰਤਾਪ ਸਿੰਘ ਬਾਜਵਾ, ਸ਼ੇਰ ਸਿੰਘ ਘੁਬਾਇਆ ਸੰਸਦ ਮੈਂਬਰ, ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ, ਕਾਂਗਰਸ ਗੁਰਦੀਪ ਸਿੰਘ ਢਿੱਲੋਂ ਹਲਕਾ ਗੁਰੂਹਰਸਹਾਏ, ਨਵਦੀਪ ਸਿੰਘ ਬੱਬੂ ਬਰਾੜ ਫ਼ਰੀਦਕੋਟ, ਸੁਰਜੀਤ ਸਿੰਘ ਤਾਰੇ ਵਾਲਾ, ਪਿ੍ਤਪਾਲ ਸਿੰਘ, ਗੁਰਪਰਨ ਸਿੰਘ ਸਾਬਕਾ ਸਰਪੰਚ, ਨਾਇਬ ਸਿੰਘ ਤਾਰੇ ਵਾਲਾ, ਗੁਰਚਰਨ ਸਿੰਘ, ਗੁਰਮੁਖ ਸਿੰਘ, ਭਿੰਦਰ ਜੰਗ, ਸਾਬਕਾ ਵਿਧਾਇਕ ਰਮਿੰਦਰ ਸਿੰਘ, ਕਰਤਾਰ ਸਿੰਘ ਪ੍ਰਧਾਨ, ਕੁਲਵਿੰਦਰ ਸਿੰਘ ਕਾਹਨ ਸਿੰਘ ਵਾਲਾ, ਰਿੰਕੂ ਸੋਢੀ, ਪ੍ਰਗਟ ਸਿੰਘ, ਪਰਮਜੀਤ ਸਿੰਘ ਸੰਧੂ, ਕੁਲਵੰਤ ਫ਼ੌਜੀ, ਕਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਰਾ ਬਲਾਕ ਕਾਂਗਰਸ ਪ੍ਰਧਾਨ, ਸਤਨਾਮ ਸਿੰਘ ਬਲਾਕ ਕਾਂਗਰਸ ਪ੍ਰਧਾਨ ਗੁਰੂਹਰਸਹਾਏ, ਗਗਨ ਜੰਗ, ਗੁਰਜੰਟ ਸਿੰਘ ਦਿਲਾ ਰਾਮ, ਦਵਿੰਦਰ ਸ਼ਰਮਾ ਗੁਰੂਹਰਸਹਾਏ ਸਮੇਤ ਕਈ ਹੋਰ ਆਗੂ ਅਤੇ ਆਸ ਪਾਸ ਪਿੰਡਾਂ ਤੋਂ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਦਾ ਹੜ੍ਹ ਦੇ ਪਾਣੀ ਨਾਲ ਮਕਾਨ ਤੇ ਪਸ਼ੂਆਂ ਦਾ ਸ਼ੈੱਡ ਢਹਿ ਢੇਰੀ <br/> ਅਗਲੀ ਖ਼ਬਰ ਸਤਲੁਜ ਦਾ ਤੇਜ਼ ਵਹਾਅ ਸਰਹੱਦੀ ਪਿੰਡ ਟੇਂਡੀ ਵਾਲਾ 'ਚ ਮਚਾਉਣ ਲੱਗਾ ਤਬਾਹੀ ਡਿਗਣ ਤੋਂ ਪਹਿਲਾਂ ਲੋਕ ਖ਼ੁਦ ਮਕਾਨ ਢਾਹੁਣ...
Ad Position 24