22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਕਿਸਾਨ ਦਾ ਹੜ੍ਹ ਦੇ ਪਾਣੀ ਨਾਲ ਮਕਾਨ ਤੇ ਪਸ਼ੂਆਂ ਦਾ ਸ਼ੈੱਡ ਢਹਿ ਢੇਰੀ <br/>

Ad Position 21
No active advertisement
ਅਜੀਤ ਡੈਸਕ 07-09-2025
ਮੱਖੂ, 6 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਬਲਾਕ ਮੱਖੂ ਦੇ ਪਿੰਡ ਵੱਟੂ ਭੱਟੀ ਦੇ ਵਾਸੀ ਦਰਬਾਰਾ ਸਿੰਘ ਮੱਲ੍ਹੀ ਸਪੁੱਤਰ ਗੁਰਚਰਨ ਸਿੰਘ ਮੱਲ੍ਹੀ ਜਿਸ ਦੀ ਜ਼ਮੀਨ ਪਿੰਡ ਦੀਨੇ ਕੇ ਦੇ ਰਕਬੇ 'ਚ ਪੈਂਦੀ ਸੀ ਜਿਸ ਨੂੰ ਸਤਲੁਜ ਬਿਆਸ ਦਰਿਆਵਾਂ ਸੰਗਮ ਵਿਚ ਆਏ ਹੜ੍ਹਾਂ ਨੇ ਉਜਾੜ ਕੇ ਰੱਖ ਦਿੱਤਾ | ਇਸ ਕਿਸਾਨ ਦਾ ਮਕਾਨ, ਪਸ਼ੂਆਂ ਦਾ ਸ਼ੈੱਡ, ਫਾਰਮ 60 ਟਰੈਕਟਰ ਟਰਾਲੀ ਤੇ ਖੇਤੀ ਸੰਦ ਸਾਰੇ ਦਰਿਆ ਦੀ ਭੇਟ ਚੜ੍ਹ ਗਏ | ਦਰਬਾਰਾ ਸਿੰਘ ਨੇ ਦੱਸਿਆ ਕਿ ਮੇਰੇ ਵਲੋਂ ਆਪਣੀ ਜ਼ਮੀਨ ਵਿਚ ਪਾਇਆ ਮਕਾਨ ਸਭ ਤੋਂ ਉੱਚੀ ਜਗ੍ਹਾ 'ਤੇ ਸੀ | ਅਚਾਨਕ ਪਾਣੀ ਆਉਣ ਨਾਲ ਮੈਂ ਆਪਣੇ ਪਸ਼ੂ ਤਾਂ ਬਾਹਰ ਕੱਢ ਲਏ ਪਰ ਟਰੈਕਟਰ ਟਰਾਲੀ, ਰੇੜ੍ਹੇ ਅਤੇ ਹੋਰ ਸਾਰੇ ਖੇਤੀ ਦੇ ਸੰਦ ਦਰਿਆ ਵਿਚ ਰੁੜ੍ਹ ਗਏ | ਉਨ੍ਹਾਂ ਕਿਹਾ ਕਿ ਅੱਜ ਮੈਂ ਆਪਣੀ ਸਾਰੀ ਦਾਸਤਾਨ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੱਸੀ ਤਾਂ ਉਨ੍ਹਾਂ ਕਿਹਾ ਕਿ ਟਰੈਕਟਰ ਤੈਨੂੰ ਅਸੀਂ ਲੈ ਕੇ ਦੇਵਾਂਗੇ | ਕਿਸਾਨ ਦਰਬਾਰਾ ਸਿੰਘ ਨੇ ਦੱਸਿਆ ਕਿ ਉਸ ਦਾ 16 ਕਿੱਲੇ ਝੋਨਾ ਤੇ ਪੰਜਾਂ ਕਿੱਲਿਆਂ ਦਾ ਪਸ਼ੂਆਂ ਦਾ ਪਾਇਆ ਆਚਾਰ ਵੀ ਬਰਬਾਦ ਹੋ ਗਿਆ | ਕਿਸਾਨਾਂ ਵਲੋਂ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਵੇਰਕਾ ਫ਼ਿਰੋਜ਼ਪੁਰ ਡੇਅਰੀ ਵਲੋਂ ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਫ਼ਰੀਦਕੋਟ ਦੇ ਗ੍ਰਾਹਕਾਂ ਲਈ ਵਿਲੱਖਣ ਪੇਸ਼ਕਸ਼ <br/> ਅਗਲੀ ਖ਼ਬਰ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਦੋ ਦਿਨਾ ਦੌਰੇ 'ਤੇ
Ad Position 24