ਫ਼ਿਰੋਜ਼ਪੁਰ, 23 ਸਤੰਬਰ (ਰਾਕੇਸ਼ ਚਾਵਲਾ)-ਮਹਾਰਾਜਾ ਅਗਰਸੈਨ ਦੀ ਜਯੰਤੀ ਦੇ ਸਬੰਧ ਵਿਚ ਅਖਿਲ ਭਾਰਤੀ ਅਗਰਵਾਲ ਸੰਮੇਲਨ ਫ਼ਿਰੋਜ਼ਪੁਰ ਕੈਂਟ ਵਲੋਂ ਬੀਤੇ ਦਿਨ ਸ਼ੋਭਾ ਯਾਤਰਾ ਕੱਢੀ ਗਈ ਜੋ ਦੁਪਹਿਰ 3 ਵਜੇ ਸ਼੍ਰੀ ਨੰਨੇ ਰਾਮ ਜੀ ਦੇ ਮੰਦਰ ਤੋਂ ਸ਼ੁਰੂ ਹੋ ਕੇ ਕੈਂਟ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਵੱਡੇ ਉਤਸ਼ਾਹ ਅਤੇ ਧੂਮਧਾਮ ਨਾਲ ਸੰਪੰਨ ਹੋਈ | ਯਾਤਰਾ ਵਿਚ ਬੈਂਡ-ਬਾਜਿਆਂ ਅਤੇ ਆਕਰਸ਼ਕ ਝਾਕੀਆਂ ਦੀ ਵਿਸ਼ੇਸ਼ ਪ੍ਰਸਤੁਤੀ ਦੇਖਣ ਨੂੰ ਮਿਲੀ | ਇਸੇ ਦੌਰਾਨ ਅਖਿਲ ਭਾਰਤੀ ਅਗਰਵਾਲ ਮਹਿਲਾ ਸੰਮੇਲਨ ਵਲੋਂ 101 ਮਹਿਲਾਵਾਂ ਦੀ ਭਵਿਆ ਕਲਸ਼ ਯਾਤਰਾ ਕੱਢੀ ਗਈ, ਜਿਸ ਨਾਲ ਯਾਤਰਾ ਦੀ ਸ਼ੋਭਾ ਹੋਰ ਵੀ ਵੱਧ ਗਈ | ਜਾਣਕਾਰੀ ਦਿੰਦਿਆਂ ਅਖਿਲ ਭਾਰਤੀ ਅਗਰਵਾਲ ਸੰਮੇਲਨ ਫ਼ਿਰੋਜ਼ਪੁਰ ਕੈਂਟ ਦੇ ਪ੍ਰਧਾਨ ਅਸ਼ੋਕ ਗੁਪਤਾ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਅਖਿਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਦੇ ਉਪ ਪ੍ਰਧਾਨ ਹਰੀਸ਼ ਗੋਇਲ ਦੀ ਅਗਵਾਈ ਹੇਠ ਕੱਢੀ ਗਈ | ਇਸ ਮੌਕੇ 'ਤੇ ਮੁੱਖ ਮਹਿਮਾਨਾਂ ਵਜੋਂ ਚਾਰਟਡ ਅਕਾਊਾਟੈਂਟ ਵਰਿੰਦਰ ਮੋਹਨ ਸਿੰਘਲ ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਏ.ਬੀ.ਏ.ਐਸ ਸੁਰਿੰਦਰ ਅਗਰਵਾਲ ਆਦਿ ਉੱਘੀਆਂ ਸ਼ਖ਼ਸੀਅਤਾਂ ਸਮੇਤ ਹਾਜ਼ਰ ਰਹੇ | ਇਸ ਮੌਕੇ ਸਮੀਰ ਮਿੱਤਲ (ਐੱਮ.ਡੀ ਬੀ.ਐੱਲ.ਵੀ ਐਕਸਪੋਰਟਸ ਪ੍ਰਾ. ਲਿ.), ਅਨਿਰੁੱਧ ਗੁਪਤਾ (ਸੀ.ਈ.ਓ ਡੀ.ਸੀ.ਐੱਮ ਗਰੁੱਪ ਆਫ ਸਕੂਲਜ਼), ਰਮਨ ਗਰਗ (ਛਬੀਲਾ ਐਨਰਜੀ ਫੂਡਜ਼ ਪ੍ਰਾ. ਲਿ.), ਬਿ੍ਜ ਭੂਸ਼ਨ ਮਿੱਤਲ (ਕਬੀਰ ਐਗਰੋ ਐਕਸਪੋਰਟ), ਨਰੇਸ਼ ਗਰਗ (ਆਰ.ਐੱਸ.ਜੀ ਈ ਸਪੋਰਟਸ ਪ੍ਰਾ. ਲਿ.), ਗੋਪਾਲ ਮੰਗਲ (ਐੱਮ.ਆਰ.ਸੀ ਫੂਡਜ਼ ਪ੍ਰਾ. ਲਿ.), ਧਰਮਪਾਲ ਬਾਂਸਲ (ਐੱਸ.ਬੀ.ਐੱਸ ਨਰਸਿੰਗ ਕਾਲਜ) ਅਤੇ ਪਵਨ ਮਿੱਤਲ (ਚੌ. ਕਨਿ੍ਹਆ ਲਾਲ ਜਗਦੀਸ਼ ਪ੍ਰਸਾਦ) ਮੌਜੂਦ ਰਹੇ | ਅੰਤ ਵਿਚ ਪ੍ਰਧਾਨ ਅਸ਼ੋਕ ਗੁਪਤਾ ਨੇ ਦੱਸਿਆ ਕਿ ਮੁੱਖ ਸਮਾਰੋਹ 11 ਅਕਤੂਬਰ 2025 (ਸ਼ਨੀਵਾਰ) ਨੂੰ ਭਸੀਨ ਪੈਲੇਸ, ਫ਼ਿਰੋਜ਼ਪੁਰ ਛਾਉਣੀ 'ਚ ਹੋਵੇਗਾ | ਇਸ ਮੌਕੇ 'ਤੇ ਸੰਸਕਿ੍ਤਿਕ ਪ੍ਰੋਗਰਾਮ ਸ਼ਾਮ 7:30 ਵਜੇ ਤੋਂ 9:00 ਵਜੇ ਤੱਕ ਹੋਣਗੇ, ਇਸ ਤੋਂ ਬਾਅਦ 9 ਵਜੇ ਜੋਤੀ ਪ੍ਰਜਵਲਨ, 9:30 ਵਜੇ ਪ੍ਰਵਚਨ, ਸਨਮਾਨ ਸਮਾਰੋਹ ਅਤੇ ਪ੍ਰਤੀਭੋਜ ਦਾ ਆਯੋਜਨ ਕੀਤਾ ਜਾਵੇਗਾ | ਇਸ ਮੌਕੇ 'ਤੇ ਅਖਿਲ ਭਾਰਤੀ ਅਗਰਵਾਲ ਸੰਮੇਲਨ ਦੇ ਮਹਾਸਚਿਵ ਵਿਸ਼ਾਲ ਗੁਪਤਾ, ਕੈਸ਼ੀਅਰ ਸੰਜੇ ਗੁਪਤਾ, ਸੁਸ਼ੀਲ ਗੁਪਤਾ, ਅਸ਼ੋਕ ਗਰਗ, ਅਵਿਨਾਸ਼ ਗੁਪਤਾ, ਰਾਜੇਸ਼ ਗਰਗ, ਬਾਲ ਕਿਸ਼ਨ ਗੋਇਲ, ਐਡਵੋਕੇਟ ਅਨਿਲ ਅਗਰਵਾਲ, ਅਸ਼ੋਕ ਮਿੱਤਲ, ਵਿਨੋਦ ਅਗਰਵਾਲ, ਪੰਕਜ ਗੁਪਤਾ ਸਮੇਤ ਹੋਰ ਮੈਂਬਰ ਹਾਜ਼ਰ ਰਹੇ | ਉੱਥੇ ਹੀ ਅਗਰਵਾਲ ਮਹਿਲਾ ਸੰਮੇਲਨ ਵਲੋਂ ਪ੍ਰਧਾਨ ਅਨੁ ਗਰਗ, ਸਰਪਰਸਤ ਸੁਨੀਤਾ ਗੋਯਲ, ਸਚਿਵ ਰਿਤਿਕਾ ਗੋਇਲ, ਕੈਸ਼ੀਅਰ ਉਰਮਿਲ ਗੋਇਲ, ਕੋਮਲ ਕਾਂਸ਼ਲ ਅਤੇ ਹੋਰ ਮਹਿਲਾ ਮੈਂਬਰ ਵੀ ਸ਼ਾਮਿਲ ਹੋਏ |