02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਡਾ. ਨਵੀਨ ਸੇਠੀ ਸਿਵਲ ਹਸਪਤਾਲ ਜ਼ੀਰਾ ਵਿਖੇ ਬਤੌਰ ਐੱਸ.ਐਮ.ਓ. ਤਾਇਨਾਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਜ਼ੀਰਾ, 23 ਸਤੰਬਰ (ਰਜਨੀਸ਼ ਕਥੂਰੀਆ)-ਸਿਵਲ ਹਸਪਤਾਲ ਜ਼ੀਰਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਸਥਾਈ ਤੌਰ 'ਤੇ ਖਾਲੀ ਪਈ ਐਸ.ਐਮ.ਓ. ਦੀ ਅਸਾਮੀ ਦਾ ਡਾ. ਨਵੀਨ ਸੇਠੀ ਨੇ ਚਾਰਜ ਸੰਭਾਲ ਕੇ ਕੰਮ ਸ਼ੁਰੂ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਸਿਵਲ ਹਸਪਤਾਲ ਜ਼ੀਰਾ ਵਿਖੇ ਕੰਮ ਕਰਦੇ ਮਹਿਲਾ ਡਾ. ਮਨਜੀਤ ਕੌਰ ਕੋਲ ਹਸਪਤਾਲ ਦਾ ਬਤੌਰ ਐਸ.ਐਮ.ਓ. ਐਡੀਸ਼ਨਲ ਚਾਰਜ ਸੀ | ਡਾ. ਨਵੀਨ ਸੇਠੀ ਜੋ ਕਿ ਚਮੜੀ ਦੇ ਰੋਗਾਂ ਦੇ ਮਾਹਿਰ ਹਨ, ਇਸ ਤੋਂ ਪਹਿਲਾਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਐਸ.ਐਮ.ਓ. ਦੇ ਅਹੁਦੇ 'ਤੇ ਤਾਇਨਾਤ ਸਨ | ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਾਰੇ ਸਟਾਫ ਨਾਲ ਇਕ ਮੀਟਿੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਆਪੇ੍ਰਸ਼ਨ ਕਰਵਾਉਣ ਵਾਲੇ ਮਰੀਜ਼ ਆਯੁਸ਼ਮਾਨ ਕਾਰਡ ਦੀ ਵਰਤੋਂ ਕਰਕੇ ਹਸਪਤਾਲ ਵਿਚ ਮੁਫ਼ਤ ਇਲਾਜ ਕਰਵਾ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਰੋਸ ਪ੍ਰਦਰਸ਼ਨ ਕਰਦੇ ਕਿਸਾਨਾਂ 'ਤੇ ਮਹਿਲਾ ਡੀ.ਐੱਸ.ਪੀ. ਵਲੋਂ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕਰਨਾ ਅਤਿ ਮੰਦਭਾਗਾ <br/>... ਅਗਲੀ ਖ਼ਬਰ ਪਦਮਪੁਰ ਸ੍ਰੀ ਗੰਗਾਨਗਰ ਤੋਂ ਸੰਗਤ ਨੇ ਹੜ੍ਹ ਪੀੜਤਾਂ ਲਈ ਭੇਜੀ ਡਿਸਪੋਜ਼ਲ ਪਾਣੀ ਤੇ ਆਟੇ ਦੀ ਸੇਵਾ <br/>
Ad Position 24