24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਵਿਧਾਇਕ ਕਟਾਰੀਆ ਨੇ 5 ਕਰੋੜ ਦੀ ਲਾਗਤ ਵਾਲੀ ਮੱਲਾਂਵਾਲਾ ਤੋਂ ਕੱਚਰਭੰਨ ਤੱਕ ਸੜਕ ਦਾ ਨਿਰਮਾਣ ਕਰਵਾਇਆ ਸ਼ੁਰੂ

Ad Position 21
No active advertisement
ਅਜੀਤ ਡੈਸਕ 25-09-2025
ਮੱਲਾਂਵਾਲਾ, 24 ਸਤੰਬਰ (ਗੁਰਦੇਵ ਸਿੰਘ/ਸੁਰਜਨ ਸਿੰਘ ਸੰਧੂ)- ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵਲੋਂ ਮੱਲਾਂਵਾਲਾ ਤੋਂ ਕੱਚਰਭੰਨ ਤੱਕ ਜਾਂਦੀ ਸੜਕ ਦਾ ਅੱਜ ਕਹੀ ਦਾ ਟੱਕ ਲਗਾ ਕੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ | ਇਸ ਸੜਕ 'ਤੇ ਕਰੀਬ 5 ਕਰੋੜ ਰੁਪਏ ਦੀ ਲਾਗਤ ਆਵੇਗੀ | ਇਸ ਮੌਕੇ ਵਿਧਾਇਕ ਕਟਾਰੀਆ ਨੇ ਕਿਹਾ ਕਿ ਇਹ ਸਾਰੇ ਕੰਮ ਪਿਛਲੀਆਂ ਸਰਕਾਰਾਂ ਦੇ ਵਿਚ ਬਕਾਇਆ ਪਏ ਸਨ, ਜਿਨ੍ਹਾਂ ਨੂੰ ਹੁਣ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸੁਵਿਧਾ ਮਿਲੇਗੀ ਅਤੇ ਉਨ੍ਹਾਂ ਦੀ ਇਕ ਵੱਡੀ ਸਮੱਸਿਆ ਦਾ ਹੱਲ ਹੋਵੇਗਾ | ਵਿਧਾਇਕ ਕਟਾਰੀਆ ਨੇ ਕਿਹਾ ਕਿ ਹਲਕੇ ਦੀ ਨੁਹਾਰ ਬਦਲਣ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸ ਦੇ ਤਹਿਤ ਸਾਡੀ ਟੀਮ ਦਿਨ-ਰਾਤ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ | ਇਸੇ ਕਰਕੇ ਅਸੀਂ ਆਮ ਲੋਕਾਂ ਦੀ ਸੁਵਿਧਾਵਾਂ ਦੇ ਮੁਤਾਬਿਕ ਹੀ ਕੰਮ ਕਰ ਰਹੇ ਹਾਂ | ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਖ਼ਜ਼ਾਨੇ ਦਾ ਇਕ-ਇਕ ਪੈਸਾ ਲੋਕਾਂ ਦੀ ਬਿਹਤਰੀ ਲਈ ਲਗਾਏਗੀ ਅਤੇ ਲੋਕਾਂ ਵਧੀਆ ਰਾਜ-ਪ੍ਰਬੰਧ ਦਿੱਤਾ ਜਾਵੇਗਾ | ਵਿਧਾਇਕ ਕਟਾਰੀਆ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਵੱਧ ਤੋਂ ਵੱਧ ਗਰਾਂਟਾਂ ਲਿਆਂਦੀਆਂ ਜਾਣਗੀਆਂ ਅਤੇ ਨੌਜਵਾਨਾਂ ਲਈ ਵਧੀਆ ਖੇਡ-ਗਰਾਉਂਡ ਤੇ ਓਪਨ ਜਿੰਮ ਖੋਲੇ੍ਹ ਜਾਣਗੇ ਤਾਂ ਜੋ ਸਾਡੇ ਦੇਸ਼ ਦਾ ਭਵਿੱਖ ਨੌਜਵਾਨ ਨਸ਼ਿਆਂ ਵਾਲੇ ਪਾਸੇ ਤੋਂ ਹਟਕੇ ਚੰਗੀ ਤੇ ਨਰੋਈ ਸਿਹਤ ਬਣਾ ਸਕਣ ਤੇ ਪਿੰਡਾਂ ਵਿਚ ਚੰਗੇ ਮਿਆਰ ਦੀਆਂ ਪਾਰਕਾਂ ਵੀ ਬਣਾਈਆਂ ਜਾਣਗੀਆਂ | ਇਸ ਮੌਕੇ ਪ੍ਰਧਾਨ ਮਹਾਂਵੀਰ ਸਿੰਘ ਦੂਲੇਵਾਲਾ, ਮੇਜਰ ਸਿੰਘ ਪੀ.ਏ., ਸੁਖਦੇਵ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ, ਕਲਭੂਸ਼ਨ ਧਵਨ ਪ੍ਰਧਾਨ ਆੜ੍ਹਤੀਆ ਯੂਨੀਅਨ ਮੱਲਾਂਵਾਲਾ, ਹੀਰਾ ਸਿੰਘ ਕੱਕੜ ਸੀਨੀਅਰ ਮੀਤ ਪ੍ਰਧਾਨ, ਦਰਬਾਰਾ ਸਿੰਘ, ਧਰਮ ਸਿੰਘ ਮੀਤ ਪ੍ਰਧਾਨ, ਜੱਸ ਧੰਜੂ, ਬੂਟਾ ਸਿੰਘ ਐਮ.ਸੀ., ਮੰਨਾ ਚੌਧਰੀ ਪ੍ਰਧਾਨ, ਦਲਜੀਤ ਸਿੰਘ ਸਰਪੰਚ, ਜੋਗਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਨਿਰਮਲ ਸਿੰਘ ਕੋਹਾਲਾ, ਭਜਨ ਸਿੰਘ ਸਰਪੰਚ ਹਾਮਦ ਵਾਲਾ, ਮੰਗਲ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਭਲਵਾਨ, ਲਖਵਿੰਦਰ ਸਿੰਘ ਭੁੱਲਰ, ਜਗੀਰ ਸਿੰਘ, ਸੱਤਪਾਲ ਗਰੋਵਰ, ਗੁਰਮਾਲਕ ਸਿੰਘ ਐਮ.ਸੀ., ਕਰਨ ਪੱਖੋ ਕੇ, ਜਗਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 19 ਗ੍ਰਾਮ ਹੈਰੋਇਨ ਸਮੇਤ 4 ਮੁਲਜ਼ਮ ਕਾਬੂ ਅਗਲੀ ਖ਼ਬਰ ਫ਼ਿਰੋਜ਼ਪੁਰ ਤੋਂ ਨਵੀਂ ਦਿੱਲੀ ਲਈ ਵੰਦੇ ਭਾਰਤ ਐਕਸਪ੍ਰੈੱਸ ਚਲਾਉਣਾ ਕੇਂਦਰ ਦਾ ਮਾਲਵਾ ਖੇਤਰ ਨੂੰ ਵੱਡਾ ਤੋਹਫ਼ਾ- ਰਾਣਾ...
Ad Position 24