24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਫ਼ਿਰੋਜ਼ਪੁਰ ਤੋਂ ਨਵੀਂ ਦਿੱਲੀ ਲਈ ਵੰਦੇ ਭਾਰਤ ਐਕਸਪ੍ਰੈੱਸ ਚਲਾਉਣਾ ਕੇਂਦਰ ਦਾ ਮਾਲਵਾ ਖੇਤਰ ਨੂੰ ਵੱਡਾ ਤੋਹਫ਼ਾ- ਰਾਣਾ ਸੋਢੀ

Ad Position 21
No active advertisement
ਅਜੀਤ ਡੈਸਕ 25-09-2025
ਫ਼ਿਰੋਜ਼ਪੁਰ, 24 ਸਤੰਬਰ (ਰਾਕੇਸ਼ ਚਾਵਲਾ)- ਕੇਂਦਰ ਦੀ ਮੋਦੀ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਨੂੰ ਵੱਡਾ ਤੋਹਫ਼ਾ ਦਿੱਤਾ ਹੈ | ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਫ਼ਿਰੋਜ਼ਪੁਰ ਤੇ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਰੇਲਗੱਡੀ ਵਰਦਾਨ ਸਾਬਤ ਹੋਵੇਗੀ ਜਿਸ ਨਾਲ ਫ਼ਿਰੋਜ਼ਪੁਰ ਦਾ ਨਾਮ ਵੱਡੇ ਸ਼ਹਿਰਾਂ ਦੀ ਗਿਣਤੀ ਵਿਚ ਆ ਗਿਆ ਹੈ | ਤਿੰਨੋਂ ਰੇਲਵੇ ਡਿਵੀਜ਼ਨਾਂ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਫ਼ਿਰੋਜ਼ਪੁਰ ਤੋਂ ਰਾਜਧਾਨੀ ਦਿੱਲੀ ਲਈ ਸਿੱਧੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਸੇਵਾ ਸੰਭਵ ਹੋ ਸਕੀ ਹੈ | ਇਹ ਰੇਲਗੱਡੀ ਸਵੇਰੇ 7:55 ਵਜੇ ਫ਼ਿਰੋਜ਼ਪੁਰ ਤੋਂ ਰਵਾਨਾ ਹੋਵੇਗੀ ਅਤੇ ਪੁਰਾਣੀ ਦਿੱਲੀ ਦੁਪਹਿਰ 2:35 ਵਜੇ ਪਹੁੰਚੇਗੀ ਅਤੇ ਫ਼ਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ, ਕੁਰੂਕਸ਼ੇਤਰ ਤੇ ਪਾਣੀਪਤ ਵਿਚੋਂ ਲੰਘਦੀ ਹੋਈ, ਵਾਪਸੀ ਸ਼ਾਮ 4:00 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਤੇ ਰਾਤ 10:35 ਵਜੇ ਫ਼ਿਰੋਜ਼ਪੁਰ ਪਹੁੰਚੇਗੀ | ਰਾਣਾ ਸੋਢੀ ਨੇ ਕਿਹਾ ਕਿ ਇਹ ਰੇਲਗੱਡੀ ਪੂਰੇ ਮਾਲਵਾ ਖੇਤਰ ਲਈ ਇਕ ਇਤਿਹਾਸਕ ਤੋਹਫ਼ਾ ਹੈ ਜਿਸ ਕਰਕੇ ਇੱਥੇ ਵਪਾਰ, ਉਦਯੋਗ, ਸਿੱਖਿਆ ਤੇ ਸੈਰ-ਸਪਾਟੇ ਨੂੰ ਨਵੀਂ ਗਤੀ ਦੇਵੇਗੀ | ਇਸ ਖੇਤਰ ਦੇ ਲੋਕਾਂ ਵਲੋਂ ਸਿੱਧੀ ਰੇਲ ਸੇਵਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ | ਉਨ੍ਹਾਂ ਉਮੀਦ ਪ੍ਰਗਟਾਈ ਕਿ ਨਵੰਬਰ ਤੱਕ ਰੇਲ ਸੇਵਾ ਸ਼ੁਰੂ ਹੋ ਜਾਵੇਗੀ | ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਰੇਲਵੇ ਨੇ ਫ਼ਿਰੋਜ਼ਪੁਰ ਲਈ ਰੇਲਗੱਡੀਆਂ ਦੀ ਇਕ ਨਵੀਂ ਪਾਈਪਲਾਈਨ ਖੋਲ੍ਹੀ ਹੈ | 2023 'ਚ ਰਾਮੇਸ਼ਵਰਮ ਲਈ ਰੇਲਗੱਡੀ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਸਾਲ ਸ੍ਰੀ ਹਜ਼ੂਰ ਸਾਹਿਬ, ਹਰਿਦੁਆਰ ਅਤੇ ਚੰਡੀਗੜ੍ਹ ਰੇਲਗੱਡੀ ਦੀ ਸ਼ੁਰੂਆਤ ਸਭ ਤੋਂ ਮਹੱਤਵਪੂਰਨ ਹਨ | ਰਾਣਾ ਸੋਢੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਤੇ ਫ਼ਿਰੋਜ਼ਪੁਰ ਦੇ ਲੋਕਾਂ ਵਿਚਕਾਰ ਇਕ ਪੁਲ ਵਜੋਂ ਕੰਮ ਕਰ ਰਹੇ ਹਨ, ਆਪਣੀ ਜਨਮ ਭੂਮੀ ਨੂੰ ਆਪਣਾ ਕਾਰਜ ਸਥਾਨ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕਟਾਰੀਆ ਨੇ 5 ਕਰੋੜ ਦੀ ਲਾਗਤ ਵਾਲੀ ਮੱਲਾਂਵਾਲਾ ਤੋਂ ਕੱਚਰਭੰਨ ਤੱਕ ਸੜਕ ਦਾ ਨਿਰਮਾਣ ਕਰਵਾਇਆ ਸ਼ੁਰੂ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਅਕਾਲੀ ਦਲ (ਅ) ਦੀਨਾ ਕਾਂਗੜ ਵਿਖੇ ਮਨਾਏਗਾ- ਭੁੱਲਰ/ਦਿਉਲ
Ad Position 24