ਤਲਵੰਡੀ ਭਾਈ, 24 ਸਤੰਬਰ (ਰਵਿੰਦਰ ਸਿੰਘ ਬਜਾਜ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਤਲਵੰਡੀ ਭਾਈ ਵਿਖੇ ਪਿ੍ੰਸੀਪਲ ਪੋ੍ਰਫੈਸਰ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਕਾਮਰਸ ਵਿਭਾਗ ਅਤੇ ਆਈ.ਕਿਊ.ਏ.ਸੀ. ਸੈੱਲ ਵਲੋਂ 'ਏ ਰੋਡ ਮੈਪ ਫ਼ਾਰ ਰੀਸਰਚ ਪੇਪਰ ਰਿਟਿੰਗ' ਵਿਸ਼ੇ 'ਤੇ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ | ਇਸ ਮੌਕੇ ਡਾ. ਰੋਬਿਨ ਕੌਸ਼ਲ ਸ੍ਰੀ ਅਰਬਿੰਦੋ ਕਾਲਜ ਕਾਮਰਸ ਐਂਡ ਮੈਨੇਜਮੈਂਟ ਲੁਧਿਆਣਾ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ | ਕਾਮਰਸ ਵਿਭਾਗ ਦੇ ਪੋ੍ਰਫੈਸਰ ਬਾਲਾ ਖੰਨਾ ਵਲੋਂ ਆਏ ਹੋਏ ਮਹਿਮਾਨ ਨੂੰ ਜੀ ਆਇਆਂ ਆਖਿਆ ਗਿਆ | ਡਾ. ਰੋਬਿਨ ਕੌਸ਼ਲ ਵਲੋਂ ਰਿਸਰਚ ਪੇਪਰ ਲਿਖਣ ਨਾਲ ਸੰਬੰਧਿਤ ਬਰੀਕੀਆਂ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ | ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਰਿਸਰਚ ਪੇਪਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ? ਕਿਹੜਾ ਰਿਸਰਚ ਪੇਪਰ ਵਧੀਆ ਹੁੰਦੀਆਂ ਹੈ ਅਤੇ ਰਿਸਰਚ ਪੇਪਰ ਰਿਜੈਕਟ ਹੋਣ ਦੇ ਪਿੱਛੇ ਕੀ ਕਾਰਨ ਹੁੰਦੇ ਹਨ, ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਅੰਤ ਵਿਚ ਪੋ੍ਰਫੈਸਰ ਰੋਹਿਨੀ ਗੁਪਤਾ ਵਲੋਂ ਡਾ. ਰੋਬਿਨ ਕੌਸ਼ਲ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ | ਕਾਲਜ ਪਿ੍ੰਸੀਪਲ ਪੋ੍ਰਫੈਸਰ ਰਾਜਵਿੰਦਰ ਕੌਰ ਤੇ ਜਥੇਦਾਰ ਸਤਪਾਲ ਸਿੰਘ ਤਲਵੰਡੀ ਨੇ ਕਾਮਰਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ |