28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਰੇਲਵੇ ਸਟਾਫ਼ ਨੇ ਨਾਬਾਲਗ ਲੜਕੀ ਨੂੰ ਪਰਿਵਾਰ ਨਾਲ ਮਿਲਾਇਆ <br/>

Ad Position 21
No active advertisement
ਅਜੀਤ ਡੈਸਕ 26-09-2025
ਫ਼ਿਰੋਜ਼ਪੁਰ, 25 ਸਤੰਬਰ (ਰਾਕੇਸ਼ ਚਾਵਲਾ)- ਸ੍ਰੀ ਅੰਮਿ੍ਤਸਰ ਸਾਹਿਬ ਸਥਿਤ ਫ਼ਿਰੋਜ਼ਪੁਰ ਡਿਵੀਜ਼ਨ ਦੀ ਗੱਡੀ ਨੰਬਰ 12053 (ਹਰਿਦੁਆਰ-ਅੰਮਿ੍ਤਸਰ ਜਨ ਸ਼ਤਾਬਦੀ ਐਕਸਪ੍ਰੈੱਸ) ਵਿਚ ਡਿਊਟੀ ਦੌਰਾਨ ਟੀ.ਟੀ.ਈ. ਸੰਜੀਵ ਸ਼ਰਮਾ ਨੇ ਇਕ ਜਨਰਲ ਕੋਚ 'ਚ ਟਿਕਟਾਂ ਦੀ ਜਾਂਚ ਕਰਦੇ ਸਮੇਂ ਲਗਭਗ 12-13 ਵਰਿ੍ਹਆਂ ਦੀ ਇਕ ਕੁੜੀ ਨੂੰ ਇਕੱਲੀ ਦੇਖਿਆ | ਉਪਰੰਤ ਪੂਰੀ ਜ਼ਿੰਮੇਵਾਰੀ ਤੇ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਸੰਜੀਵ ਸ਼ਰਮਾ ਨੇ ਤੁਰੰਤ ਕਮਰਸ਼ੀਅਲ ਕੰਟਰੋਲ ਰੂਮ, ਅੰਬਾਲਾ ਨਾਲ ਸੰਪਰਕ ਕੀਤਾ ਤੇ ਲੜਕੀ ਨੂੰ ਅੰਬਾਲਾ ਸਟੇਸ਼ਨ 'ਤੇ ਆਰ.ਪੀ.ਐੱਫ. ਸਟਾਫ਼ ਦੇ ਹਵਾਲੇ ਕਰ ਦਿੱਤਾ | ਆਰ.ਪੀ.ਐੱਫ. ਨੇ ਲੋੜੀਂਦੀ ਕਾਰਵਾਈ ਕੀਤੀ ਤੇ ਲੜਕੀ ਦੀ ਉਸ ਦੇ ਪਰਿਵਾਰ ਕੋਲ ਸੁਰੱਖਿਅਤ ਵਾਪਸੀ ਦਾ ਪ੍ਰਬੰਧ ਕੀਤਾ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸੈਣੀ ਨੇ ਦੱਸਿਆ ਕਿ ਟੀ.ਟੀ.ਈ. ਸੰਜੀਵ ਸ਼ਰਮਾ ਦੀ ਤੁਰੰਤ ਕਾਰਵਾਈ ਤੇ ਚੌਕਸੀ ਦੇ ਨਤੀਜੇ ਵਜੋਂ ਉਕਤ ਲੜਕੀ ਨੂੰ ਉਸ ਦੇ ਪਰਿਵਾਰ ਨਾਲ ਸੁਰੱਖਿਅਤ ਢੰਗ ਨਾਲ ਮਿਲਾਇਆ ਗਿਆ ਜਿਸ ਨਾਲ ਰੇਲਵੇ ਦੀ ਛਵੀ ਨੂੰ ਮਾਣ ਮਿਲਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪਰਾਲੀ ਦੀ ਸੰਭਾਲ ਲਈ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਏ <br/> ਅਗਲੀ ਖ਼ਬਰ ਐੱਚ.ਆਈ.ਵੀ. ਏਡਜ਼ ਜਾਗਰੂਕਤਾ ਸੈਸ਼ਨ ਕਰਵਾਇਆ <br/>
Ad Position 24