28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪਰਾਲੀ ਦੀ ਸੰਭਾਲ ਲਈ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਏ <br/>

Ad Position 21
No active advertisement
ਅਜੀਤ ਡੈਸਕ 26-09-2025
ਕੁੱਲਗੜ੍ਹੀ, 25 ਸਤੰਬਰ(ਸੁਖਜਿੰਦਰ ਸਿੰਘ ਸੰਧੂ)-ਖੇਤੀਬਾੜੀ ਮੰਤਰੀ ਪੰਜਾਬ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਕੁੱਲਗੜ੍ਹੀ ਅਤੇ ਸੋਢੀ ਨਗਰ ਵਿਖੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤ ਵਿਚ ਵਾਹੁਣ ਅਤੇ ਕਣਕ ਦੀ ਬੀਜਾਈ ਕਰਨ ਲਈ ਸਿੱਖਲਾਈ ਕੈਂਪ ਲਗਾਇਆ | ਕੈਂਪ ਦÏਰਾਨ ਡਾ. ਮਨਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਘੱਲ ਖ਼ੁਰਦ ਵਲੋਂ ਝੋਨੇ ਅਤੇ ਬਾਸਮਤੀ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ | ਉਹਨਾਂ ਕਿਸਾਨਾਂ ਨੂੰ ਐੱਸ. ਐੱਮ. ਐੱਸ. ਵਾਲੀ ਕੰਬਾਈਨ, ਮਲਚਰ, ਚੋਪਰ, ਪਲਟਾਵੇ ਹੱਲ, ਰੋਟਾਵੇਟਰ, ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ, ਪਰਾਲ਼ੀ ਦੀਆਂ ਗੱਠਾਂ, ਜ਼ੀਰੋ ਡਰਿੱਲ ਆਦਿ ਨਾਲ ਪਰਾਲ਼ੀ ਨੂੰ ਅੱਗ ਲਗਾਏ ਬਿਨਾ ਕਣਕ ਤੇ ਹੋਰ ਫ਼ਸਲਾਂ ਦੀ ਬਿਜਾਈ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਕਿਸਾਨਾਂ ਦੇ ਝੋਨੇ ਦੀ ਪਰਾਲੀ ਖੇਤ 'ਚ ਵਾਹ ਕੇ ਬੀਜੀ ਗਈ ਕਣਕ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਤੇ ਚੂਹਿਆਂ ਦੀ ਸਮੱਸਿਆ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ | ਡਾ. ਦਿਲਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਸਾਂਦੇ ਹਾਸ਼ਮ ਵਲੋਂ ਕਿਸਾਨਾਂ ਨੂੰ ਮਿੱਟੀ ਪਰਖ ਕਰਵਾਉਣ ਤੇ ਮਿੱਟੀ ਦਾ ਨਮੂਨਾ ਲੈਣ ਦੇ ਢੰਗ ਤਰੀਕੇ ਬਾਰੇ ਦੱਸਿਆ ਗਿਆ ਤੇ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ 'ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ | ਕੈਂਪ 'ਚ ਦਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਬਲਾਕ ਘੱਲ ਖ਼ੁਰਦ , ਗੁਰਲਾਲ ਸਿੰਘ, ਚੰਦ ਸਿੰਘ, ਕੁਲਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਬਲਾਕ ਘੱਲ ਖ਼ੁਰਦ, ਗੁਰਨੇਕ ਸਿੰਘ ਸਰਪੰਚ ਕੁੱਲਗੜ੍ਹੀ, ਰਮਨਦੀਪ ਸਿੰਘ ਸੰਧੂ, ਅਮਨਦੀਪ ਸਿੰਘ ਮੰਪੀ, ਸਤਨਾਮ ਸਿੰਘ, ਅਰਸ਼ ਸੰਧੂ, ਅਮਨਾ ਸੰਧੂ, ਤੇਜ਼ ਸਿੰਘ ਨੰਬਰਦਾਰ, ਗੁਰੇਕ ਸੰਧੂ, ਧਿਆਨ ਸਿੰਘ, ਪ੍ਰੀਤ ਬਸਤੀ ਟੁਰਨੇ ਵਾਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੈੱਡ ਕਰਾਸ ਵਲੋਂ ਦੁਕਾਨਾਂ ਖਾਲੀ ਕਰਾਉਣ ਵਾਲਾ ਧੱਕਾ ਲੋਕ ਬਰਦਾਸ਼ਤ ਨਹੀਂ ਕਰਨਗੇ- ਭੁੱਲਰ <br/> ਅਗਲੀ ਖ਼ਬਰ ਰੇਲਵੇ ਸਟਾਫ਼ ਨੇ ਨਾਬਾਲਗ ਲੜਕੀ ਨੂੰ ਪਰਿਵਾਰ ਨਾਲ ਮਿਲਾਇਆ <br/>
Ad Position 24