28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਰੈੱਡ ਕਰਾਸ ਵਲੋਂ ਦੁਕਾਨਾਂ ਖਾਲੀ ਕਰਾਉਣ ਵਾਲਾ ਧੱਕਾ ਲੋਕ ਬਰਦਾਸ਼ਤ ਨਹੀਂ ਕਰਨਗੇ- ਭੁੱਲਰ <br/>

Ad Position 21
No active advertisement
ਅਜੀਤ ਡੈਸਕ 26-09-2025
ਜ਼ੀਰਾ, 25 ਸਤੰਬਰ (ਪ੍ਰਤਾਪ ਸਿੰਘ ਹੀਰਾ)- ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਰੈੱਡ ਕਰਾਸ ਵਲੋਂ 2 ਦਿਨਾਂ 'ਚ ਦੁਕਾਨਾਂ ਖਾਲੀ ਕਰਨ ਦੇ ਦਿੱਤੇ ਹੁਕਮ, ਦੁਕਾਨਦਾਰਾਂ ਨਾਲ ਸਰਾਸਰ ਧੱਕਾ ਹੈ | ਇਸ ਸੰਬੰਧੀ ਇੰਪਲਾਈਜ਼ ਫੈਡਰੇਸ਼ਨ ਦੇ ਸੀਨੀਅਰ ਆਗੂ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਇਹ ਸਰਕਾਰ ਪਹਿਲਾਂ ਕਿਹਾ ਕਰਦੀ ਸੀ ਕਿ ਸਾਡੇ ਰਾਜ 'ਚ ਕਿਸੇ ਨਾਲ ਧੱਕਾ ਨਹੀਂ ਹੋਊ | ਸਾਡੀ ਸਰਕਾਰ ਹਰ ਇਕ ਨੂੰ ਰੁਜ਼ਗਾਰ ਦੇਵੇਗੀ, ਕਿਸੇ ਨੂੰ ਧਰਨਾ ਲਗਾਉਣ ਦੀ ਲੋੜ ਨਹੀਂ, ਸਾਰੇ ਕੰਮ ਬੜੇ ਚੰਗੇ ਤਰੀਕੇ ਨਾਲ ਚੱਲਣਗੇ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਇਹ ਮਾਨ ਸਰਕਾਰ ਜਦੋਂ ਦੀ ਪੰਜਾਬ 'ਚ ਆਈ ਹੈ | ਉਸ ਦਿਨ ਤੋਂ ਸੜਕਾਂ 'ਤੇ ਜਾਮ ਲੱਗ ਰਹੇ ਹਨ | ਭੁੱਲਰ ਨੇ ਕਿਹਾ ਕਿ ਸਾਡੀ ਜਥੇਬੰਦੀ ਇਨ੍ਹਾਂ ਦੁਕਾਨਦਾਰਾਂ ਦੇ ਨਾਲ ਖੜ੍ਹੀ ਹੈ, ਜੋ ਵੀ ਇਹ ਸਾਥੀ ਸੰਘਰਸ਼ ਕਰਨਗੇ, ਅਸੀਂ ਇਨ੍ਹਾਂ ਦਾ ਪੂਰਾ ਸਾਥ ਦਿਆਂਗੇ | ਇਸ ਮੌਕੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਸੁੱਖੇਵਾਲਾ, ਸੀਨੀਅਰ ਸਰਕਲ ਆਗੂ ਬਲਦੇਵ ਸਿੰਘ ਮੋਗਾ, ਜ਼ੋਨ ਆਗੂ ਬਲਕਾਰ ਸਿੰਘ ਭੁੱਲਰ, ਕਾਮਰੇਡ ਕੁਲਵੰਤ ਸਿੰਘ, ਸੁਰਜੀਤ ਸਿੰਘ ਗਿੱਲ, ਜਸਵੰਤ ਸਿੰਘ ਸਰਾਂ, ਸੀਨੀਅਰ ਆਗੂ ਸੁਖਦੇਵ ਸਿੰਘ ਬੱਗੀ ਪੱਤਨੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਿਊਰੋ ਆਫ਼ ਇੰਡੀਅਨ ਸਟੈਂਡਰਡ ਨੇ ਸਰਕਾਰੀ ਬਹੁ-ਤਕਨੀਕੀ ਕਾਲਜ 'ਚ ਕਰਵਾਇਆ ਕੁਆਲਿਟੀ ਕਨੈੱਕਟ ਪ੍ਰੋਗਰਾਮ <br/> ਅਗਲੀ ਖ਼ਬਰ ਪਰਾਲੀ ਦੀ ਸੰਭਾਲ ਲਈ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਏ <br/>
Ad Position 24