ਮੱਖੂ, 27 ਸਤੰਬਰ (ਵਰਿੰਦਰ ਮਨਚੰਦਾ)- ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਣ ਕਟਾਰੀਆ ਅਤੇ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਦੇ ਆਦੇਸ਼ਾਂ ਹੇਠ ਤੇ ਸਫ਼ਾਈ ਸੁਪਰਵਾਈਜ਼ਰ ਰਾਜੂ ਮੇਰਟ ਦੀ ਅਗਵਾਈ ਹੇਠ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਵਲੋਂ ਸ਼ਹਿਰ ਦੇ ਹਰ ਵਾਰਡਾਂ ਅੰਦਰ ਤੇ ਸੜਕਾਂ 'ਤੇ ਲਗਾਤਾਰ ਸਫ਼ਾਈ ਮੁਹਿੰਮ ਤਹਿਤ ਸਫ਼ਾਈ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਡੇਂਗੂ ਮਲੇਰੀਆ ਦੀ ਰੋਕਥਾਮ ਲਈ ਫੋਗਿੰਗ ਮਸ਼ੀਨ ਰਾਹੀਂ ਸਪਰੇਅ ਵੀ ਕੀਤੀ ਜਾ ਰਹੀ ਹੈ ਤਾਂ ਜੋ ਮੱਛਰਾਂ ਦਾ ਖਾਤਮਾ ਕੀਤਾ ਜਾ ਸਕੇ | ਟੀਮ 'ਚ ਲਵਰਾਜ, ਸੁਰਿੰਦਰ ਕੁਮਾਰ, ਨਾਨਕ, ਰਿਖੀ ਰਾਜ, ਕੇਵਲ, ਵਿੱਕੀ, ਅਰੁਣ, ਸ਼ੰਕਰ, ਕਾਕਾ, ਰਾਜੂ ਸਿੰਘ, ਗੁਲਸ਼ਨ, ਸਲੀਮ, ਬਿਮਲਾ, ਕਮਲੇਸ਼, ਵੀਨਾ, ਮੋਨਾ, ਬੱਬਲੀ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ |