ਤਲਵੰਡੀ ਭਾਈ, 27 ਸਤੰਬਰ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਦੇ ਖੱਤਰੀ ਭਾਈਚਾਰੇ ਵਲੋਂ ਮੀਟਿੰਗ ਕੀਤੀ ਗਈ ਜਿਸ ਵਿਚ ਜੀਤ ਰਾਮ ਢੱਲ, ਮਹਿੰਦਰ ਪਾਲ ਢੱਲ, ਪੁਸ਼ਪਿੰਦਰ ਚੌਧਰੀ, ਪ੍ਰਦੀਪ ਢੱਲ, ਸੂਰਜ ਵੱਤਾ, ਬਲਵਿੰਦਰ ਢੱਲ, ਰਾਮ ਸਰੂਪ ਖੁੱਲਰ, ਰਾਜ ਪਾਲ ਸਾਂਡਲ, ਓਮ ਪ੍ਰਕਾਸ਼ ਸਾਂਡਲ, ਰਾਮ ਕੁਮਾਰ ਫੌਜੀ ਆਦਿ ਸ਼ਾਮਿਲ ਸਨ | ਮੀਟਿੰਗ ਮੌਕੇ ਵਿਚਾਰ ਸਾਂਝੇ ਕਰਦਿਆਂ ਮਹਿੰਦਰ ਪਾਲ ਢੱਲ ਨੇ ਕਿਹਾ ਕਿ ਖੱਤਰੀਆਂ ਨੇ ਸਮੇਂ-ਸਮੇਂ 'ਤੇ ਦੇਸ਼ ਕੌਮ ਦੇ ਭਲੇ ਲਈ ਵੱਡੇ ਵੱਡੇ ਬਲੀਦਾਨ ਦਿੱਤੇ ਹਨ ਤੇ ਹਮੇਸ਼ਾ ਹੀ ਸਮਾਜ ਸੇਵਾ ਤੇ ਸਨਾਤਨ ਧਰਮ ਪ੍ਰਚਾਰ ਲਹਿਰ 'ਚ ਵੱਧ ਚੜ੍ਹ ਕੇ ਯੋਗਦਾਨ ਪਾਇਆ | ਉਨ੍ਹਾਂ ਕਿਹਾ ਪੁਰਖਿਆਂ ਵਲੋਂ ਕੀਤੇ ਕਾਰਜਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਖੱਤਰੀ ਭਾਈਚਾਰੇ ਦਾ ਇਕੱਠਾ ਹੋਣਾ ਬੇਹੱਦ ਜ਼ਰੂਰੀ ਹੈ | ਆਗੂਆਂ ਨੇ ਕਿਹਾ ਕਿ ਖੱਤਰੀ ਸਮਾਜ ਨੂੰ ਹਮੇਸ਼ਾ ਹੀ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ | ਇਸ ਸਮੇਂ ਉਨ੍ਹਾਂ ਫ਼ੈਸਲਾ ਕੀਤਾ ਜਲਦੀ ਹੀ ਤਲਵੰਡੀ ਭਾਈ ਦੇ ਖੱਤਰੀ ਭਾਈਚਾਰੇ ਨੂੰ ਲਾਮਬੰਦ ਕਰਕੇ ਖੱਤਰੀ ਸਭਾ ਦਾ ਪੁਨਰ ਗਠਨ ਕੀਤਾ ਤੇ ਖੱਤਰੀ ਸਮਾਜ ਦੀ ਬਿਹਤਰੀ ਕਾਰਜ ਕੀਤੇ ਜਾਣਗੇ |