22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕਮਰਸ਼ੀਅਲ ਵਾਹਨਾਂ 'ਤੇ ਸਵਾਰੀਆਂ ਢੋਹਣ ਵਾਲਿਆਂ 'ਤੇ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ <br/>

Ad Position 21
No active advertisement
ਸੜਕਾਂ 'ਤੇ ਲੋਕਾਂ ਨਾਲ ਭਰੇ ਹੋਏ ਟੈਂਪੂ ਦੀ ਤਸਵੀਰ (ਸੱਜੇ) ਟਰੈਫਿਕ ਇੰਚਾਰਜ ਬਚਿੱਤਰ ਸਿੰਘ | ਤਸਵੀਰ-ਸੁਖਵਿੰਦਰ ਸਿੰਘ <br/> 28-09-2025
ਫ਼ਿਰੋਜ਼ਪੁਰ, 27 ਸਤੰਬਰ (ਸੁਖਵਿੰਦਰ ਸਿੰਘ)- ਜਿੱਥੇ ਪੁਲਿਸ ਪ੍ਰਸ਼ਾਸਨ ਵਲੋਂ ਸੜਕਾਂ 'ਤੇ ਦੌੜਦੇ ਟਰੱਕਾਂ ਅਤੇ ਟਰਾਲੀਆਂ ਤੇ ਸਾਮਾਨ ਦੀ ਓਵਰ ਲੋਡਿੰਗ 'ਤੇ ਨਿਰੰਤਰਣ ਕੀਤਾ ਜਾ ਰਿਹਾ ਹੈ ਉੱਥੇ ਹੀ ਇਕ ਹੋਰ ਗੰਭੀਰ ਸਮੱਸਿਆ ਦਿਨੋਂ ਦਿਨ ਸਾਹਮਣੇ ਆ ਰਹੀ ਹੈ | ਕਈ ਥਾਵਾਂ 'ਤੇ ਟੈਂਪੂਆਂ ਤੇ ਟਰਾਲੀਆਂ ਵਿਚ ਦਰਜਨਾਂ ਦੀ ਗਿਣਤੀ 'ਚ ਲੋਕ ਓਵਰਲੋਡ ਹੋ ਕੇ ਬੈਠ ਜਾਂਦੇ ਹਨ, ਜੋ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਰਹੇ ਹਨ | ਪਿੰਡਾਂ ਤੋਂ ਸ਼ਹਿਰ ਵੱਲ ਆਉਣ ਵਾਲੀਆਂ ਸੜਕਾਂ 'ਤੇ ਹਰ ਰੋਜ਼ ਇਹ ਨਜ਼ਾਰੇ ਵੇਖਣ ਨੂੰ ਮਿਲਦੇ ਹਨ ਕਿ ਟਰਾਲੀਆਂ ਹੋਣ ਜਾਂ ਸਾਮਾਨ ਲਿਜਾਉਣ ਵਾਲੇ ਟੈਂਪੂ ਉਨ੍ਹਾਂ ਵਿਚ ਲੋਕ ਖੁੱਲੇ੍ਹਆਮ ਬੈਠੇ ਹੁੰਦੇ ਹਨ | ਅਕਸਰ ਇਹ ਵਾਹਨ ਨਾ ਤਾਂ ਲੋਕਾਂ ਨੂੰ ਬਿਠਾਉਣ ਲਈ ਬਣੇ ਹਨ ਅਤੇ ਨਾਂ ਹੀ ਉਨ੍ਹਾਂ ਦੀ ਗਿਣਤੀ ਝੱਲਣ ਦੇ ਯੋਗ ਹੁੰਦੇ ਹਨ | ਹਾਲ ਹੀ ਵਿਚ ਫਿਰੋਜ਼ਪੁਰ-ਜ਼ੀਰਾ ਰੋਡ 'ਤੇ ਇਕ ਦੁਖਦਾਈ ਘਟਨਾ ਵਾਪਰੀ ਜਿੱਥੇ ਖੇਤੀਬਾੜੀ ਮਜ਼ਦੂਰਾਂ ਨਾਲ ਭਰੀ ਟਰਾਲੀ ਬੇਕਾਬੂ ਹੋ ਕੇ ਪਲਟ ਗਈ ਜੋ ਹਾਦਸੇ ਦਾ ਸ਼ਿਕਾਰ ਹੋ ਗਈ | ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਸ ਟਰਾਲੀ ਵਿੱਚ ਬੈਠੇ ਲੋਕਾਂ ਦੀ ਗਿਣਤੀ ਬਹੁਤ ਵੱਧ ਸੀ ਤੇ ਇਸੇ ਕਾਰਨ ਟਰਾਲੀ ਸੰਤੁਲਨ ਗੁਆ ਬੈਠੀ | ਸੁਰੱਖਿਆ ਦੇ ਮੁਤਾਬਿਕ ਜਦੋਂ ਵਾਹਨ ਸਮਰੱਥਾ ਤੋਂ ਵੱਧ ਭਰ ਲਿਆ ਜਾਂਦਾ ਹੈ ਤਾਂ ਨਾ ਸਿਰਫ਼ ਉਸ ਦਾ ਸੰਤੁਲਨ ਵਿਗੜ ਜਾਂਦਾ ਸਗੋਂ ਬਰੇਕਾਂ ਦੇ ਫ਼ੇਲ੍ਹ ਹੋਣ ਜਾਂ ਹਾਦਸੇ ਦੀ ਸੰਭਾਵਨਾ ਵੀ ਕਈ ਗੁਣਾ ਵੱਧ ਜਾਂਦੀ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟਰੱਕਾਂ ਤੇ ਟਰਾਲੀਆਂ ਤੇ ਓਵਰਲੋਡ ਸਾਮਾਨ ਲਿਜਾਉਣ ਵਾਲਿਆਂ ਵਿਰੁੱਧ ਤਾਂ ਪੁਲਿਸ ਚਲਾਨ ਕੱਟਦੀ ਹੈ ਪਰ ਟੈਂਪੂਆਂ ਤੇ ਟਰਾਲੀਆਂ ਵਿਚ ਬੈਠੇ ਲੋਕਾਂ 'ਤੇ ਘੱਟ ਧਿਆਨ ਦਿੱਤਾ ਜਾਂਦਾ ਹੈ | ਇਸ ਕਾਰਨ ਲੋਕ ਬੇਧੜਕ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਇਸ ਤਰ੍ਹਾਂ ਦੀ ਯਾਤਰਾ ਕਰਦੇ ਹਨ | ਕੁਝ ਸਮਾਜ ਸੇਵੀ ਤੇ ਸਥਾਨਕ ਲੋਕਾਂ ਨੇ ਟਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਸਮਾਨ ਦੀ ਓਵਰਲੋਡਿੰਗ ਦੇ ਨਾਲ-ਨਾਲ ਲੋਕਾਂ ਦੀ ਵੀ ਓਵਰਲੋਡ ਸਵਾਰੀ 'ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇ |
ਇਸ ਸੰਬੰਧੀ ਜਦੋਂ ਟਰੈਫਿਕ ਇੰਚਾਰਜ ਬਚਿੱਤਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਹੜੀਆਂ ਗੱਡੀਆਂ ਢੋਆ ਢੁਆਈ ਲਈ ਹਨ, ਉਨ੍ਹਾਂ 'ਤੇ ਲੋਕਾਂ ਨੂੰ ਬਿਠਾ ਕੇ ਲਿਜਾਣਾ ਕਾਨੂੰਨ ਅਨੁਸਾਰ ਗ਼ਲਤ ਹੈ | ਇਸ ਨਾਲ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ | ਦੂਜੇ ਪਾਸੇ ਟੈਂਪੂਆਂ 'ਤੇ ਡਬਲ ਫਲੋਰ ਬਣਾ ਕੇ ਲੋਕਾਂ ਨੂੰ ਬਿਠਾਉਂਦੇ ਹਨ | ਉਹ ਸਭ ਤੋਂ ਵੱਧ ਖ਼ਤਰਨਾਕ ਹੈ | ਉਨ੍ਹਾਂ ਅੱਗੇ ਦੱਸਿਆ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਨੇ ਸਰਹੱਦੀ ਪਿੰਡ ਗੱਟੀ ਰਾਜੋ ਕੇ ਦੀ 'ਸੋਨੀਆ' ਦੀਆਂ ਸਧਰਾਂ 'ਤੇ ਫੇਰਿਆ ਪਾਣੀ <br/> ਅਗਲੀ ਖ਼ਬਰ ਅਬੋਹਰ ਦੇ ਬੈਡਮਿੰਟਨ ਖਿਡਾਰੀ ਸ਼ਿਵੇਨ ਢੀਂਗਰਾ ਅਤੇ ਲਿਹਾਜ਼ਦੀਪ ਨੇ ਰਚਿਆ ਇਤਿਹਾਸ <br/>
Ad Position 24