22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਹੜ੍ਹ ਨੇ ਸਰਹੱਦੀ ਪਿੰਡ ਗੱਟੀ ਰਾਜੋ ਕੇ ਦੀ 'ਸੋਨੀਆ' ਦੀਆਂ ਸਧਰਾਂ 'ਤੇ ਫੇਰਿਆ ਪਾਣੀ <br/>

Ad Position 21
No active advertisement
ਘਰ ਵਿਚ ਧਰੇ ਵਿਆਹ ਦੀਆਂ ਤਿਆਰੀਆਂ ਵਿਚ ਜੁਟੀਆਂ ਭੈਣਾਂ, ਆਪਣਾ ਦੁੱਖ ਬਿਆਨ ਕਰਦੀ ਸੋਨੀਆ ਤੇ ਉਸ ਦੇ ਭੈਣ-ਭਣਵਈਆ | ਤਸਵੀਰਾਂ-ਗੁਰਿੰਦਰ ਸਿੰਘ <br/> 28-09-2025
ਫ਼ਿਰੋਜ਼ਪੁਰ, 27 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਹੜ੍ਹਾਂ ਨੇ ਜੋ ਤਬਾਹੀ ਮਚਾਈ ਹੈ, ਉਸ ਦੀ ਛਾਪ ਸਿਰਫ਼ ਜ਼ਮੀਨ ਜਾਂ ਮਕਾਨਾਂ ਤੱਕ ਹੀ ਸੀਮਤ ਨਹੀਂ ਰਹੀ | ਇਹ ਕੁਦਰਤੀ ਆਫ਼ਤ ਕਈਆਂ ਦੀਆਂ ਉਮੀਦਾਂ, ਸੁਪਨੇ ਤੇ ਭਵਿੱਖ ਨੂੰ ਵੀ ਹੜ੍ਹ ਕੇ ਲੈ ਗਈ | ਸਰਹੱਦੀ ਪਿੰਡ ਗੱਟੀ ਰਾਜੋ ਕੇ ਦੀ ਵਸਨੀਕ ਸੱਤ ਭੈਣਾਂ 'ਚੋਂ ਸਭ ਤੋਂ ਛੋਟੀ ਸੋਨੀਆ ਦਾ ਵਿਆਹ ਆਉਣ ਵਾਲੀ 30 ਸਤੰਬਰ ਨੂੰ ਹੋਣਾ ਹੈ ਪਰ ਪਿਛਲੇ ਦਿਨਾਂ ਵਿਚ ਆਏ ਹੜ੍ਹ ਦੀ ਮਾਰ ਨੇ ਉਸ ਦੇ ਸੁਪਨੇ ਚੂਰ ਚੂਰ ਕਰਕੇ ਰੱਖ ਦਿੱਤੇ ਹਨ | ਇਸ ਕੁੜੀ ਦੇ ਪਰਿਵਾਰ 'ਚ ਪਹਿਲਾਂ ਹੀ ਪਿਓ ਤੇ ਮਾਂ ਦਾ ਸਾਇਆ ਨਹੀਂ | ਸੱਤ ਭੈਣਾਂ ਦੇ ਇਸ ਪਰਿਵਾਰ ਲਈ ਜ਼ਿੰਦਗੀ ਹਮੇਸ਼ਾ ਹੀ ਸੰਘਰਸ਼ ਦੀ ਰਹੀ ਪਰ ਹੁਣ ਦੇ ਹਾਲਤ ਨੇ ਉਨ੍ਹਾਂ ਦੇ ਪੈਰਾਂ ਹੇਠੋਂ ਧਰਤੀ ਖਿਸਕਾ ਦਿੱਤੀ ਹੈ | ਸਿਰ 'ਤੇ ਖ਼ਸਤਾ ਹਾਲ ਘਰ ਦੀ ਛੱਤ ਤਾਂ ਬਚੀ ਰਹੀ ਪਰ ਵਿਆਹ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਰੁਕ ਗਈਆਂ | ਇਹ ਭੈਣਾਂ ਜਿਨੇਂ ਜੋਗੀਆਂ ਵੀ ਹਨ, ਵਿਆਹ ਦੀਆਂ ਤਿਆਰੀਆਂ ਕਰਦੀਆਂ ਤੇ ਕੱਚੇ ਵਿਹੜੇ ਨੂੰ ਮਿੱਟੀ ਨਾਲ ਲਿਪਦੀਆਂ ਨਜ਼ਰ ਆਈਆਂ | ਸੋਨੀਆ ਦੀ ਵੱਡੀ ਭੈਣ ਕਾਲੋ ਬਾਈ ਦੱਸਦੀ ਹੈ ਕਿ ਵਿਆਹ ਦੀ ਤਰੀਕ ਨੇੜੇ ਆ ਰਹੀ ਹੈ ਪਰ ਦਿਲ ਵਿਚ ਖ਼ੁਸ਼ੀ ਦੀ ਥਾਂ ਹਰ ਰੋਜ਼ ਹਾਲਾਤ ਦੇ ਮਾਰੇ ਹੋਣ ਦਾ ਦਰਦ ਵਧ ਰਿਹਾ ਹੈ | ਵਿਆਹ ਦੀਆਂ ਰਸਮਾਂ, ਜੋ ਖ਼ੁਸ਼ੀ ਦਾ ਕਾਰਨ ਬਣਦੀਆਂ ਹਨ, ਹੁਣ ਪਰਿਵਾਰ ਲਈ ਦਰਦ ਦੀ ਲਕੀਰ ਬਣ ਚੁੱਕੀਆਂ ਹਨ | ਵਿਆਹ ਦੀਆਂ ਸਧਰਾਂ ਦਿਲ ਵਿਚ ਦਬਾਈ ਬੈਠੀ ਸੋਨੀਆ ਨੇ ਮਨ ਭਰਦਿਆਂ ਦੱਸਿਆ ਕਿ ਉਹ ਬਹੁਤ ਛੋਟੀ ਸੀ ਜਦੋਂ ਉਸ ਦੇ ਪਿਤਾ ਅਨੂਪ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਮਾਂ ਪ੍ਰੀਤੋ ਬਾਈ ਵੀ 2023 ਵਿਚ ਆਏ ਹੜ੍ਹ ਦੌਰਾਨ ਆਪਣੀ ਜਾਨ ਗਵਾ ਬੈਠੀ | ਅਜਿਹੇ ਹਾਲਾਤ 'ਚ ਅਸੀਂ ਭੈਣਾਂ ਹੀ ਇਕ-ਦੂਜੇ ਦਾ ਆਸਰਾ ਬਣੀਆਂ ਹੋਈਆਂ ਹਾਂ | ਸੋਨੀਆ ਦੱਸਦੀ ਹੈ ਕਿ ਸਰੋਜਾਂ, ਰਾਜਾਂ, ਊਸ਼ਾ, ਨਿਸ਼ਾ, ਪੂਜਾ ਤੇ ਸਭ ਤੋਂ ਵੱਡੀ ਭੈਣ ਕਾਲੋ ਬਾਈ ਦਾ ਪਤੀ ਤੇ ਉਨ੍ਹਾਂ ਦਾ ਜੀਜਾ ਵਿਨੋਦ ਕੁਮਾਰ ਹੀ ਹੁਣ ਪਿਉ ਤੇ ਭਰਾ ਬਣ ਉਨ੍ਹਾਂ ਦਾ ਸਾਥ ਦੇ ਰਿਹਾ ਹੈ | ਇਸ ਮੁਸ਼ਕਲ ਘੜੀ ਵਿਚ ਰਿਸ਼ਤੇਦਾਰਾਂ ਵਲੋਂ ਕੋਈ ਹਮਦਰਦੀ ਨਹੀਂ ਮਿਲੀ ਜੋ ਆਪਣੇ ਸਨ | ਪਰਿਵਾਰਕ ਮੈਂਬਰ ਵਿਨੋਦ ਕੁਮਾਰ ਨੇ ਕਿਹਾ ਕਿ ਸਮਾਜਿਕ ਸੰਗਠਨਾਂ ਦੀ ਕੋਈ ਵੀ ਸਹਾਇਤਾ ਉਨ੍ਹਾਂ ਲਈ ਇਕ ਨਵੀਂ ਰੌਸ਼ਨੀ ਦਾ ਕੰਮ ਕਰ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪਰਾਲੀ ਨੂੰ ਖੇਤ 'ਚੋਂ ਬਾਹਰ ਕੱਢਣ ਲਈ ਕਿਸਾਨਾਂ ਨੂੰ ਸੱਤ ਹਜ਼ਾਰ ਪ੍ਰਤੀ ਏਕੜ ਦੇਵੇ ਸਰਕਾਰ-ਗੁਰਮੇਲ ਸਿੰਘ ਫੱਤੇ ਅਗਲੀ ਖ਼ਬਰ ਕਮਰਸ਼ੀਅਲ ਵਾਹਨਾਂ 'ਤੇ ਸਵਾਰੀਆਂ ਢੋਹਣ ਵਾਲਿਆਂ 'ਤੇ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ <br/>
Ad Position 24