27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਟਰਾਂਸਪੋਰਟ ਦਫ਼ਤਰ ਵਿਚ ਕੰਮਕਾਜ ਹੋਇਆ ਠੱਪ, ਲੋਕਾਂ 'ਚ ਹਾਹਾਕਾਰ <br/>

Ad Position 21
No active advertisement
ਫ਼ਿਰੋਜ਼ਪੁਰ ਦਾ ਆਰ.ਟੀ.ਓ. ਦਫ਼ਤਰ ਅਤੇ ਜਾਣਕਾਰੀ ਦਿੰਦੇ ਵੱਖ-ਵੱਖ ਯੂਨੀਅਨਾਂ ਦੇ ਆਗੂ | ਅਜੀਤ ਤਸਵੀਰਾਂ <br/> 29-09-2025
ਫ਼ਿਰੋਜ਼ਪੁਰ, 28 ਸਤੰਬਰ (ਗੁਰਿੰਦਰ ਸਿੰਘ)-ਆਰ.ਟੀ.ਓ. ਦਫ਼ਤਰ ਫ਼ਿਰੋਜ਼ਪੁਰ ਵਿਖੇ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਦਫ਼ਤਰੀ ਕੰਮਕਾਜ ਠੱਪ ਹੋਣ ਕਾਰਨ ਲੋਕਾਂ ਅਤੇ ਟਰਾਂਸਪੋਰਟਰਾਂ 'ਚ ਭਾਰੀ ਰੋਸ ਪੈਦਾ ਹੋ ਰਿਹਾ ਹੈ | ਡਰਾਈਵਿੰਗ ਲਾਇਸੰਸ ਅਤੇ ਵਾਹਨਾਂ ਦੇ ਕੰਮ ਨਾ ਹੋਣ ਤੋਂ ਅੱਕੇ ਲੋਕਾਂ ਵਲੋਂ 30 ਸਤੰਬਰ, ਮੰਗਲਵਾਰ ਨੂੰ ਆਰ.ਟੀ.ਓ. ਦਫ਼ਤਰ ਦੇ ਗੇਟ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ | ਸਰਪੰਚ ਯੂਨੀਅਨ ਦੇ ਪ੍ਰਧਾਨ ਸਾਰਜ ਸਿੰਘ, ਰਾਸ਼ਨ ਡਿਪੂ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਰੱਖੜੀ ਅਤੇ ਖਾਈ ਸਰਕਲ ਤੋਂ ਡਿਪੂ ਯੂਨੀਅਨ ਪ੍ਰਧਾਨ ਅਸ਼ਵਨੀ ਮੱਕੜ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੇ ਆਰ.ਟੀ.ਓ ਦਫ਼ਤਰ ਵਿਚ ਡਰਾਈਵਿੰਗ ਲਾਇਸੰਸ ਅਤੇ ਕਮਰਸ਼ੀਅਲ ਵਾਹਨਾਂ ਦੇ ਦਫ਼ਤਰੀ ਕੰਮ ਪੂਰੀ ਤਰ੍ਹਾਂ ਰੁੱਕੇ ਹੋਏ ਹਨ | ਵਾਹਨਾਂ ਦੇ ਪਰਮਿਟ ਨਹੀਂ ਬਣ ਰਹੇ, ਫਿਟਨੈੱਸ, ਟਰਾਂਸਫਰ ਅਤੇ ਰਜਿਸਟਰੇਸ਼ਨ ਵਰਗੇ ਅਹਿਮ ਕੰਮ ਵੀ ਪਿਛਲੇ ਕਈ ਮਹੀਨਿਆਂ ਤੋਂ ਅਟਕੇ ਹੋਏ ਹਨ | ਉਨ੍ਹਾਂ ਦੱਸਿਆ ਕਿ ਕੰਮ ਨਾ ਹੋਣ ਕਰਕੇ ਟਰਾਂਸਪੋਰਟਰਾਂ ਦੀਆਂ ਗੱਡੀਆਂ ਘਰਾਂ 'ਚ ਖੜੀਆਂ ਹਨ, ਕਿਉਂਕਿ ਬਿਨਾਂ ਪਰਮਿਟ ਸੜਕ 'ਤੇ ਚਲਾਉਣਾ ਗ਼ੈਰਕਾਨੰੂਨੀ ਹੈ | ਗੱਡੀਆਂ ਦੀਆਂ ਮਹਿੰਗੀਆਂ ਕਿਸ਼ਤਾਂ ਕਿਵੇਂ ਅਦਾ ਕੀਤੀਆਂ ਜਾਣ, ਇਹ ਇਕ ਵੱਡਾ ਸਵਾਲ ਬਣਿਆ ਹੋਇਆ ਹੈ | ਆਗੂਆਂ ਨੇ ਦੱਸਿਆ ਕਿ ਇਸ ਦਫ਼ਤਰ ਵਿਚ ਤਾਇਨਾਤ ਦੋਵੇਂ ਕਲਰਕ ਅਧਿਕਾਰੀਆਂ ਦੀ ਬੇਰੁਖ਼ੀ ਦੇ ਚੱਲਦਿਆਂ ਇੱਥੋਂ ਬਦਲੀਆਂ ਕਰਵਾ ਗਏ ਜਦੋਂ ਕਿ ਕੋਈ ਹੋਰ ਕਲਰਕ ਇੱਥੇ ਆਉਣ ਤੋਂ ਕੰਨੀ ਕਤਰਾ ਰਹੇ ਹਨ, ਨਤੀਜੇ ਵਜੋਂ ਦਫ਼ਤਰ ਦੀ ਕਾਰਗੁਜ਼ਾਰੀ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਨਾ ਤਾਂ ਆਰ.ਟੀ.ਓ. ਕੰਮ ਕਰ ਰਿਹਾ ਹੈ, ਨਾ ਏ.ਟੀ.ਓ. ਅਤੇ ਨਾ ਹੀ ਹੋਰ ਅਧਿਕਾਰੀ ਇੱਥੋਂ ਤੱਕ ਕਿ ਸਰਕਾਰ ਵੀ ਕੋਈ ਸੁਣਵਾਈ ਨਹੀਂ ਕਰ ਰਹੀ | ਉਨ੍ਹਾਂ ਕਿਹਾ ਕਿ ਇਸ ਧਰਨੇ 'ਚ ਟਰਾਂਸਪੋਰਟਰਾਂ ਦੇ ਇਲਾਵਾ ਆਮ ਲੋਕ, ਸਰਪੰਚ, ਕਿਸਾਨ ਯੂਨੀਅਨਾਂ ਅਤੇ ਵਪਾਰੀ ਭਾਈਚਾਰਾ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਵੇਗਾ | ਧਰਨੇ ਰਾਹੀਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ | ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਾਰਵਾਈ ਨਾ ਹੋਈ, ਤਾਂ ਇਸ ਧਰਨੇ ਨੂੰ ਵਿਸ਼ਾਲ ਰੂਪ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਬੰਧਿਤ ਅਧਿਕਾਰੀਆਂ ਦੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਵਲੋਂ ਗੱਡੀਆਂ 'ਚ ਵਿਸ਼ੇਸ਼ ਚੈਕਿੰਗ ਮੁਹਿੰਮ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਅਸਲ ਹਿਤੈਸ਼ੀ ਪਾਰਟੀ-ਜਨਮੇਜਾ ਸਿੰਘ ਸੇਖੋਂ
Ad Position 24