27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਰੇਲਵੇ ਦੇ ਸੀਨੀਅਰ ਅਧਿਕਾਰੀਆਂ ਵਲੋਂ ਗੱਡੀਆਂ 'ਚ ਵਿਸ਼ੇਸ਼ ਚੈਕਿੰਗ ਮੁਹਿੰਮ

Ad Position 21
No active advertisement
ਅਜੀਤ ਡੈਸਕ 29-09-2025
ਫ਼ਿਰੋਜ਼ਪੁਰ, 28 ਸਤੰਬਰ (ਰਾਕੇਸ਼ ਚਾਵਲਾ)-ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਅੱਜ ਗੱਡੀ ਨੰਬਰ 19611 (ਅਜਮੇਰ-ਅੰਮਿ੍ਤਸਰ ਐਕਸਪ੍ਰੈੱਸ) ਅਤੇ ਗੱਡੀ ਨੰਬਰ 14618 (ਅੰਮਿ੍ਤਸਰ-ਪੂਰਨੀਆਂ ਕੋਰਟ ਜਨ ਸੇਵਾ ਐਕਸਪ੍ਰੈੱਸ) 'ਤੇ ਇਕ ਵਿਸ਼ੇਸ਼ ਜਾਂਚ ਮੁਹਿੰਮ ਚਲਾਈ | ਇਸ ਟਿਕਟ ਜਾਂਚ ਮੁਹਿੰਮ ਦੌਰਾਨ ਵਪਾਰਕ ਇੰਸਪੈਕਟਰ ਨਿਤੇਸ਼, ਟਿਕਟ ਜਾਂਚ ਸਟਾਫ਼ ਅਤੇ ਦੋ ਆਰ.ਪੀ.ਐੱਫ ਕਰਮਚਾਰੀ ਨਾਲ ਸਨ | ਚੈਕਿੰਗ ਦੌਰਾਨ ਬਿਨਾਂ ਟਿਕਟਾਂ ਅਤੇ ਅਨਿਯਮਿਤ ਯਾਤਰਾ ਕਰਨ ਵਾਲੇ 62 ਯਾਤਰੀਆਂ ਤੋਂ ਲਗਭਗ 32000 ਦਾ ਜੁਰਮਾਨਾ ਵਸੂਲਿਆ ਗਿਆ | ਗੱਡੀ ਨੰਬਰ 19611 ਦੀ ਸਾਈਡ ਪੈਂਟਰੀ ਕਾਰ 'ਚ ਅਚਾਨਕ ਨਿਰੀਖਣ ਦੌਰਾਨ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਨੂੰ ਕੁੱਝ ਵਰਜਿਤ (ਗੈਰ-ਮਨਜ਼ੂਰਸ਼ੁਦਾ ਬਰਾਂਡ) ਪੈਕ ਕੀਤੇ ਭੋਜਨ ਪਦਾਰਥ ਮਿਲੇ | ਇਸ ਤੋਂ ਇਲਾਵਾ ਤਿੰਨ ਅਣਅਧਿਕਾਰਤ ਵਿਕਰੇਤਾ ਮਿਲੇ ਅਤੇ ਆਰ.ਪੀ.ਐੱਫ ਦੇ ਹਵਾਲੇ ਕਰ ਦਿੱਤੇ ਗਏ | ਆਈ.ਆਰ.ਸੀ.ਟੀ.ਸੀ ਅਧਿਕਾਰੀਆਂ ਨੂੰ ਆਈ.ਆਰ.ਸੀ.ਟੀ.ਸੀ ਨਿਯਮਾਂ ਦੇ ਤਹਿਤ ਪੈਂਟਰੀ ਕਾਰ ਲਾਇਸੈਂਸ ਧਾਰਕ ਵਿਰੁੱਧ ਵਿਭਾਗੀ ਕਾਰਵਾਈ ਬਾਰੇ ਸੂਚਿਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਰੇਲਵੇ ਬੋਰਡ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਰੇਲਵੇ ਅਧਿਕਾਰੀ ਜਨਰਲ ਡੱਬਿਆਂ ਵਿਚ ਯਾਤਰਾ ਕਰਨਗੇ ਅਤੇ ਯਾਤਰੀਆਂ ਦੀਆਂ ਸਹੂਲਤਾਂ ਬਾਰੇ ਫੀਡ ਬੈਕ ਲੈਣ ਲਈ ਯਾਤਰੀਆਂ ਨਾਲ ਗੱਲਬਾਤ ਕਰਨਗੇ | ਇਸ ਹਦਾਇਤ ਦੇ ਅਨੁਸਾਰ, ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਨੇ ਗੱਡੀ ਨੰਬਰ 14618 (ਅੰਮਿ੍ਤਸਰ-ਪੂਰਨੀਆਂ ਕੋਰਟ ਜਨ ਸੇਵਾ ਐਕਸਪ੍ਰੈੱਸ) ਦੇ ਸਾਰੇ ਗੈਰ-ਰਿਜ਼ਰਵ ਕੋਚਾਂ ਦਾ ਨਿਰੀਖਣ ਕੀਤਾ, ਜਿਸ ਵਿੱਚ ਸਾਰੇ ਗੈਰ-ਰਿਜ਼ਰਵ ਕੋਚ (ਜਨਰਲ ਕਲਾਸ) ਸ਼ਾਮਲ ਹਨ | ਉਨ੍ਹਾਂ ਨੇ ਯਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਯਾਤਰੀਆਂ ਦੀਆਂ ਸਹੂਲਤਾਂ ਬਾਰੇ ਫੀਡ ਬੈਕ ਇਕੱਤਰ ਕੀਤਾ | ਜਨਤਕ ਸ਼ਿਕਾਇਤਾਂ ਨੂੰ ਘਟਾਉਣ ਲਈ ਅਗਲੇਰੀ ਜ਼ਰੂਰੀ ਕਾਰਵਾਈ ਲਈ ਮਕੈਨੀਕਲ ਵਿਭਾਗ ਅਤੇ ਆਈ.ਆਰ.ਸੀ.ਟੀ.ਸੀ ਨੂੰ ਸੂਚਿਤ ਕੀਤਾ ਗਿਆ | ਅੱਜ ਬਿਆਸ ਵਿਚ ਹੋਣ ਵਾਲੇ ਰਾਧਾ ਸੁਆਮੀ ਸਤਿਸੰਗ ਭੰਡਾਰਾ ਦੇ ਕਾਰਨ, ਉਨ੍ਹਾਂ ਨੇ ਬਿਆਸ ਰੇਲਵੇ ਸਟੇਸ਼ਨ 'ਤੇ ਉਪਲਬਧ ਸਾਰੀਆਂ ਯਾਤਰੀ ਸਹੂਲਤਾਂ ਦਾ ਜਾਇਜ਼ਾ ਲਿਆ | ਰਾਧਾ ਸੁਆਮੀ ਸਤਿਸੰਗ ਬਿਆਸ ਭੰਡਾਰਾ ਦੇ ਮੱਦੇਨਜ਼ਰ, ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਰੇਲਗੱਡੀ ਨੰਬਰ 04612 ਬਿਆਸ ਤੋਂ ਲੁਧਿਆਣਾ ਅਤੇ ਵਿਸ਼ੇਸ਼ ਰੇਲਗੱਡੀ ਨੰਬਰ 04680 ਬਿਆਸ ਤੋਂ ਫਿਰੋਜ਼ਪੁਰ ਛਾਉਣੀ ਲਈ ਚਲਾਈ ਗਈ ਸੀ |
Ad Position 22
No active advertisement
ਪਿਛਲੀ ਖ਼ਬਰ ਸਟਰੀਮ ਲਾਈਨ ਵੈੱਲਫੇਅਰ ਸੁਸਾਇਟੀ ਫ਼ਿਰੋਜ਼ਪੁਰ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਟਰਾਂਸਪੋਰਟ ਦਫ਼ਤਰ ਵਿਚ ਕੰਮਕਾਜ ਹੋਇਆ ਠੱਪ, ਲੋਕਾਂ 'ਚ ਹਾਹਾਕਾਰ <br/>
Ad Position 24