ਕੁੱਲਗੜ੍ਹੀ, 28 ਸਤੰਬਰ (ਸੁਖਜਿੰਦਰ ਸਿੰਘ ਸੰਧੂ)-ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਕੰਪਨੀ ਵਲੋਂ ਆਪਣੇ ਖਪਤਕਾਰਾਂ ਲਈ ਕੂਪਨ ਸਕੀਮ ਚਲਾਈ ਗਈ ਸੀ | ਇਸ ਸਕੀਮ ਤਹਿਤ ਕੰਪਨੀ ਦੇ ਪੰਪ ਤੋਂ ਡੀਜ਼ਲ ਅਤੇ ਪੈਟਰੋਲ ਪਵਾਉਣ ਵਾਲੇ ਗ੍ਰਾਹਕਾਂ ਨੂੰ ਕੂਪਨ ਦਿੱਤੇ ਗਏ ਸਨ | ਬਠਿੰਡਾ ਜ਼ੋਨ ਅਧੀਨ ਆਉਂਦੇ ਧੰਜੂ ਐਂਡ ਥਿੰਦ ਫਿਲਿੰਗ ਸਟੇਸ਼ਨ ਪੈਟਰੋਲ ਪੰਪ ਲੋਹਗੜ੍ਹ ਤੋਂ ਤੇਲ ਪਵਾਉਣ ਵਾਲੇ ਰਸ਼ਪਾਲ ਸਿੰਘ ਕਰਮੂਵਾਲਾ ਦਾ ਇਨਾਮ 'ਚ ਮੋਟਰਸਾਈਕਲ ਨਿਕਲਿਆ | ਕਈ ਹੋਰ ਗ੍ਰਾਹਕਾਂ ਦੇ ਵੀ ਇਨਾਮ ਨਿਕਲੇ | ਇਸ ਸਮੇਂ ਕੰਪਨੀ ਦੇ ਡਵੀਜ਼ਨਲ ਹੈੱਡ ਸੁਧਾਂਸ਼ੂ ਅਰੋੜਾ , ਮਨੀਸ਼ ਕੁਮਾਰ ਸੇਲ ਮੈਨੇਜਰ ਅਤੇ ਪੰਪ ਮਾਲਕ ਸ਼ਿੰਦਰਪਾਲ ਸਿੰਘ ਧੰਜੂ ਅਤੇ ਨਿਸ਼ਾਨ ਸਿੰਘ ਥਿੰਦ ਨੇ ਇਨਾਮਾਂ ਦੀ ਵੰਡ ਕੀਤੀ | ਉਨ੍ਹਾਂ ਕੰਪਨੀ ਵਲੋਂ ਚਲਾਈਆਂ ਜਾ ਰਹੀਆਂ ਹੋਰ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਰਸ਼ਪਾਲ ਸਿੰਘ ਕਰਮੂਵਾਲਾ ਨੇ ਇਨਾਮ ਦੇਣ 'ਤੇ ਧੰਨਵਾਦ ਕਰਦਿਆਂ ਹਾਜ਼ਰ ਲੋਕਾਂ ਨੂੰ ਇੰਡੀਅਨ ਆਇਲ ਕੰਪਨੀ ਦੀਆਂ ਵਧੀਆ ਸੇਵਾਵਾਂ ਦਾ ਲਾਭ ਲੈਣ ਲਈ ਉਤਸ਼ਾਹਿਤ ਕੀਤਾ | ਇਸ ਸਮੇਂ ਰਣਧੀਰ ਸਿੰਘ ਥਿੰਦ, ਬਿਅੰਤ ਸਿੰਘ ਮਹਿਮਾ, ਜਰਨੈਲ ਸਿੰਘ ਚੁਗੱਤੇਵਾਲਾ, ਸੁਖਵੀਰ ਸਿੰਘ ਸ਼ੂਸ਼ਕ, ਅਜੈਬ ਸਿੰਘ ਕਰਮੂਵਾਲਾ, ਰਮਨਦੀਪ ਸਿੰਘ ਕੁੱਲਗੜ੍ਹੀ, ਬਿੱਕਰ ਸਿੰਘ ਲੋਹਗੜ੍ਹ, ਪਰਮਜੀਤ ਸਿੰਘ ਲੋਹਗੜ੍ਹ, ਹਰਪ੍ਰੀਤ ਸਿੰਘ ਜੰਮੂ, ਤਰਸੇਮ ਸਿੰਘ ਢੇਰੂ, ਸਤਨਾਮ ਸਿੰਘ ਢੇਰੂ ਸਮੇਤ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ |