ਫ਼ਿਰੋਜ਼ਪੁਰ, 28 ਸਤੰਬਰ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਚਿੱਟਾ ਪੀਂਦੇ ਨੂੰ ਇਕ ਲਾਈਟਰ ਅਤੇ ਸਿਲਵਰ ਪੇਪਰ ਸਮੇਤ ਕਾਬੂ ਕਰਕੇ ਐਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤੀ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਚਾਵਲਾ ਹੋਟਲ ਤੋਂ ਅੰਦਰ ਸੱਜੇ ਹੱਥ ਗਲੀ ਵਿਚ ਮੁੜੀ ਤੇ ਸਾਹਮਣੇ ਮਾਲਵਾ ਖ਼ਾਲਸਾ ਸਕੂਲ ਦੀ ਕੰਧ ਨਾਲ ਇਕ ਮੋਨਾ ਸ਼ਖ਼ਸ ਬੈਠਾ ਦਿਖਾਈ ਦਿੱਤਾ | ਜੋ ਮੱਧਮ ਰੌਸ਼ਨੀ ਵਿਚ ਕਿਸੇ ਹੋਰ ਨਾਲ ਧੰੂਏਾ ਨੂੰ ਨੱਕ ਨਾਲ ਖਿੱਚ ਰਿਹਾ ਸੀ | ਜਿਸ ਨੂੰ ਕਾਬੂ ਕਰਕੇ ਨਾ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਮ ਗੁਰ ਕਮਲ ਸਿੰਘ ਪੁੱਤਰ ਗੁਰਤੇਜ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਦਾਣਾ ਰੋਮਾਣਾ ਥਾਣਾ ਸਦਰ ਫ਼ਰੀਦਕੋਟ ਦੱਸਿਆ | ਜਿਸ ਨੂੰ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਹ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਹੈ ਤੇ ਜੋ ਇੱਥੇ ਖ਼ਾਲੀ ਜਗ੍ਹਾ 'ਤੇ ਚਿੱਟੇ ਦਾ ਸੇਵਨ ਕਰ ਰਿਹਾ ਹੈ | ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਗੁਰਕੰਵਲ ਸਿੰਘ ਨੂੰ ਇਕ ਲਾਈਟ ਤੇ ਸਿਲਵਰ ਪੇਪਰ ਸਮੇਤ ਕਾਬੂ ਕਰਕੇ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ |