28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਖ਼ਬਰ ਦਾ ਅਸਰ ਹੰਭਲਾ ਫਾੳਾੂਡੇਸ਼ਨ ਦੀ ਪਹਿਲ ਸਦਕਾ ਗ਼ਰੀਬ ਤੇ ਲੋੜਵੰਦ ਪਰਿਵਾਰ ਦੀ ਲੜਕੀ ਦੀ ਮਦਦ ਲਈ ਅੱਗੇ ਆਈਆਂ ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਸੇਵੀ

Ad Position 21
No active advertisement
ਅਜੀਤ ਡੈਸਕ 29-09-2025
ਫ਼ਿਰੋਜ਼ਪੁਰ, 28 ਸਤੰਬਰ (ਗੁਰਿੰਦਰ ਸਿੰਘ)-ਪੰਜਾਬ ਦੀ ਆਵਾਜ਼ ਰੋਜ਼ਾਨਾ 'ਅਜੀਤ' ਵਲੋਂ ਅੱਜ ਹੜ੍ਹ ਨੇ ਸਰਹੱਦੀ ਪਿੰਡ ਗੱਟੀ ਰਾਜੋ ਕੇ ਦੀ 'ਸੋਨੀਆ' ਦੀਆਂ ਸੱਧਰਾਂ 'ਤੇ ਫੇਰਿਆ ਪਾਣੀ ਸਿਰਲੇਖ ਹੇਠ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਖ਼ਬਰ ਦਾ ਪਹਿਲੇ ਹੀ ਦਿਨ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ | ਹੜ੍ਹਾਂ ਦੀ ਮਾਰ ਹੇਠ ਆਏ ਪਿੰਡ ਗੱਟੀ ਰਾਜੋ ਕੇ ਵਿਖੇ ਬਿਨਾ ਮਾਂ-ਬਾਪ ਦੇ ਗ਼ਰੀਬ ਲੜਕੀ ਵਲੋਂ ਆਪਣੇ ਵਿਆਹ ਸਬੰਧੀ ਲਾਈ ਗਈ ਗੁਹਾਰ ਤੋਂ ਬਾਅਦ ਅੱਜ ਵੱਡੀ ਗਿਣਤੀ ਵਿਚ ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਸੇਵੀਆਂ ਵਲੋਂ ਲੋੜਵੰਦ ਲੜਕੀ ਦੀ ਮਦਦ ਲਈ ਅੱਗੇ ਆਈਆਂ | ਜ਼ਿਕਰਯੋਗ ਹੈ ਕਿ ਪਿੰਡ ਗੱਟੀ ਰਾਜੋ ਕੇ ਦੀ ਲੜਕੀ ਜੋ 7 ਭੈਣਾਂ ਹਨ ਅਤੇ ਮਾਂ ਬਾਪ ਦਾ ਸਾਇਆ ਸਿਰ 'ਤੇ ਨਹੀਂ ਹੈ ਅਤੇ 30 ਸਤੰਬਰ ਦਾ ਉਸ ਵਿਆਹ ਰੱਖਿਆ ਹੋਇਆ ਸੀ ਪਰ ਹੜ੍ਹਾਂ ਨੇ ਸਭ ਕੁੱਝ ਬਰਬਾਦ ਕਰ ਦਿੱਤਾ | ਪਿੰਡ ਦੀ ਯੂਥ ਕਲੱਬ ਅਤੇ ਕੁੱਝ ਚੈਨਲਾਂ ਵਲੋਂ ਵੀ ਇਸ ਸਬੰਧੀ ਆਵਾਜ਼ ਉਠਾਉਣ 'ਤੇ ਇਲਾਕੇ ਵਿਚ ਮੁੜ ਵਸੇਬਾ ਕੈਂਪ ਚਲਾ ਰਹੀ ਹੰਭਲਾ ਫਾਊਾਡੇਸ਼ਨ ਪੰਜਾਬ ਵਲੋਂ ਪਹਿਲ ਕੀਤੀ ਗਈ | ਜਿਸ ਤੋਂ ਬਾਅਦ ਅੱਜ ਜਿੱਥੇ ਹੰਭਲਾ ਫਾਊਾਡੇਸ਼ਨ ਵਲੋਂ ਸ਼ਗਨ ਵਜੋਂ ਮਿਠਾਈਆਂ ਅਤੇ ਤੇਲ ਵਾਸਤੇ ਖਰਚਾ ਦਿੱਤਾ ਗਿਆ | ਉੱਥੇ ਆਰਟਿਸਟ ਪਵਨਦੀਪ ਕੌਰ ਜੌਹਲ ਅਤੇ ਪਿ੍ਤਪਾਲ ਸਿੰਘ ਵਲੋਂ 30 ਹਜ਼ਾਰ ਰੁਪਏ , ਦੀ ਫਰੈਂਡਜ਼ ਆਫ਼ ਨੇਚਰ ਕਲੱਬ ਵਲੋਂ 10 ਹਜ਼ਾਰ ਰੁਪਏ, ਮਾਲਵਾ ਵੈੱਲਫੇਅਰ ਸੋਸਾਇਟੀ ਮਾਣੰੂ ਕੇ ਵਲੋਂ 5100 ਰੁਪਏ, ਨਰਿੰਦਰ ਕੇਸਰ ਵਲੋਂ 5 ਹਜ਼ਾਰ ਰੁਪਏ ਅਤੇ 'ਅਕਾਲ ਪੁਰਖ ਕੀ ਫ਼ੌਜ' ਵਲੋਂ ਲੜਕੀ ਤੇ ਲੜਕੇ ਦੇ ਕੱਪੜੇ, ਦੋਨਾਂ ਦੇ ਪਰਿਵਾਰਾਂ ਲਈ ਕੱਪੜੇ, ਬਰਤਨ, ਰਜਾਈਆਂ, ਮਸ਼ੀਨ ਅਤੇ 21 ਹਜ਼ਾਰ ਰੁਪਏ ਦੇਣ ਸ਼ਗਨ ਵਜੋਂ ਦੇਣ ਦਾ ਐਲਾਨ ਕੀਤਾ ਹੈ | ਹੰਭਲਾ ਫਾਉਂਡੇਸ਼ਨ ਦੇ ਡਾ. ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਜਗਦੀਪ ਵੜਿੰਗ, ਤਰਲੋਚਨ ਮੁਸਾਫ਼ਿਰ, ਪੀ ਕੇ, ਕੰਵਲਜੀਤ ਕੌਰ, ਰਿਸ਼ੀ ਰਾਹੀਂ, ਅਰਸ਼ਦੀਪ ਢਿੱਲੋਂ ਨੇ ਸਾਂਝੇ ਰੂਪ ਵਿਚ ਜਸਪ੍ਰੀਤ ਸਿੰਘ ਦਹੀਆ, ਅਕਾਲ ਪੁਰਖ ਕੀ ਫ਼ੌਜ, ਮਾਲਵਾ ਸੁਸਾਇਟੀ, ਦੀ ਫਰੈਂਡਜ਼ ਆਫ਼ ਨੇਚਰ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋੜ ਵੇਲੇ ਕਿਸੇ ਕੰਮ ਆਉਣਾ ਪੰਜਾਬੀਆਂ ਦੇ ਹਿੱਸੇ ਹੀ ਆਇਆ ਹੈ | ਇਸ ਮੌਕੇ ਗਾਇਕ ਸੁਰਜੀਤ ਸੰਧੂ, ਰਘਬੀਰ ਸਿੰਘ ਖਾਰਾ, ਸਰਪੰਚ ਬਲਦੇਵ ਸਿੰਘ ਮਾਣੰੂ ਕੇ, ਕਮਲਜੀਤ ਸਿੰਘ ਵਿਰਦੀ, ਦਲਜੀਤ ਸਿੰਘ ਮਹਾਲਮ, ਅਸ਼ੋਕ ਵਿਲਾਸਰਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਨ.ਡੀ.ਡੀ.ਬੀ. ਵਲੋਂ ਮਿਲਕ ਯੂਨੀਅਨ ਫ਼ਿਰੋਜ਼ਪੁਰ ਦੇ ਚੇਅਰਮੈਨ ਤੇ ਜੀ. ਐੱਮ ਦਾ ਸਨਮਾਨ <br/> ਅਗਲੀ ਖ਼ਬਰ ਚਿੱਟਾ ਪੀਂਦਾ ਕੀਤਾ ਕਾਬੂ-ਮਾਮਲਾ ਦਰਜ
Ad Position 24