28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਐੱਨ.ਡੀ.ਡੀ.ਬੀ. ਵਲੋਂ ਮਿਲਕ ਯੂਨੀਅਨ ਫ਼ਿਰੋਜ਼ਪੁਰ ਦੇ ਚੇਅਰਮੈਨ ਤੇ ਜੀ. ਐੱਮ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 29-09-2025
ਫ਼ਿਰੋਜ਼ਪੁਰ, 28 ਸਤੰਬਰ (ਗੁਰਿੰਦਰ ਸਿੰਘ)-ਕੇਂਦਰੀ ਡੇਅਰੀ ਵਿਕਾਸ ਬੋਰਡ ਵਲੋਂ ਬੀਤੇ ਦਿਨੀਂ ਦਿੱਲੀ 'ਚ ਕਰਵਾਏ ਗੋਲਡਨ ਜੁਬਲੀ ਸਮਾਰੋਹ ਦੌਰਾਨ ਐੱਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮੀਨੇਸ਼ ਸ਼ਾਹ ਵਲੋਂ ਮਿਲਕਫੈਡ ਡਾਇਰੈਕਟਰ ਅਤੇ ਮਿਲਕ ਯੂਨੀਅਨ ਫ਼ਿਰੋਜ਼ਪੁਰ ਦੇ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਅਤੇ ਜਨਰਲ ਮੈਨੇਜਰ ਸੁਗਿਆਨ ਪ੍ਰਸ਼ਾਦ ਸਿੰਘ ਨੂੰ ਮਿਲਕ ਯੂਨੀਅਨ ਫ਼ਿਰੋਜ਼ਪੁਰ ਦੇ ਵਿਕਾਸ ਲਈ ਕੀਤੇ ਗਏ ਸ਼ਾਨਦਾਰ ਕੰਮ ਅਤੇ ਉਨ੍ਹਾਂ ਦੀ ਲੀਡਰਸ਼ਿਪ ਲਈ ਖ਼ਾਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਦੱਸਣਯੋਗ ਹੈ ਕਿ 1965 ਵਿਚ ਦੇਸ਼ ਅੰਦਰ 'ਚਿੱਟੀ ਕ੍ਰਾਂਤੀ' ਦੀ ਬੁਨਿਆਦ ਰੱਖਣ ਲਈ ਸਥਾਪਿਤ ਕੀਤੇ ਕੇਂਦਰੀ ਡੇਅਰੀ ਵਿਕਾਸ ਬੋਰਡ ਨੇ ਪਿਛਲੇ ਛੇ ਦਹਾਕਿਆਂ ਦੌਰਾਨ ਭਾਰਤ ਦੇ ਦੁੱਧ ਖੇਤਰ ਵਿਚ ਇਤਿਹਾਸਕ ਬਦਲਾਅ ਲਿਆਂਦੇ ਹਨ | ਕਿਸਾਨਾਂ ਨੂੰ ਸੰਗਠਿਤ ਕਰਨਾ, ਦੁੱਧ ਉਤਪਾਦਨ ਵਧਾਉਣਾ, ਖਪਤਕਾਰਾਂ ਤੱਕ ਸ਼ੁੱਧ ਤੇ ਪੌਸ਼ਟਿਕ ਦੁੱਧ ਪਹੁੰਚਾਉਣਾ ਅਤੇ ਦੇਸ਼ ਨੂੰ ਦੁੱਧ ਉਤਪਾਦਨ ਵਿਚ ਆਤਮ ਨਿਰਭਰ ਬਣਾਉਣਾ ਆਦਿ ਐੱਨ.ਡੀ.ਡੀ.ਬੀ ਦੇ ਯਤਨਾਂ ਨਾਲ ਹੀ ਸੰਭਵ ਹੋਇਆ | ਐੱਨ.ਡੀ.ਡੀ.ਬੀ ਦੇ ਡਾਈਮੰਡ ਜੁਬਲੀ ਸਬੰਧੀ ਨਵੀਂ ਦਿੱਲੀ ਵਿਚ ਇਕ ਵਿਸ਼ਾਲ ਰਾਸ਼ਟਰੀ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਡੇਅਰੀ ਖੇਤਰ ਨਾਲ ਸੰਬੰਧਿਤ ਕੋਆਪਰੇਟਿਵ ਸੰਸਥਾਵਾਂ, ਪ੍ਰਬੰਧਕ ਅਤੇ ਡਾਇਰੈਕਟਰ ਸ਼ਾਮਲ ਹੋਏ | ਇਸ ਮਹੱਤਵਪੂਰਨ ਸਮਾਰੋਹ ਵਿਚ ਵੇਰਕਾ (ਮਿਲਕਫੈੱਡ ਪੰਜਾਬ) ਦੀ ਟੀਮ ਨੇ ਵੀ ਵਿਸ਼ੇਸ਼ ਸੱਦੇ 'ਤੇ ਭਾਗ ਲਿਆ ਅਤੇ ਚੇਅਰਮੈਨ ਮਿਲਕਫੈੱਡ ਪੰਜਾਬ ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਪੰਜਾਬ ਦੀ ਟੀਮ ਨੇ ਆਪਣੀਆਂ ਪ੍ਰਾਪਤੀਆਂ ਨੂੰ ਰਾਸ਼ਟਰੀ ਪੱਧਰ 'ਤੇ ਪੇਸ਼ ਕੀਤਾ | ਮਿਲਕਫੈੱਡ ਡਾਇਰੈਕਟਰ ਅਤੇ ਮਿਲਕ ਯੂਨੀਅਨ ਫ਼ਿਰੋਜ਼ਪੁਰ ਦੇ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਅਤੇ ਜਨਰਲ ਮੈਨੇਜਰ ਸੁਗਿਆਨ ਪ੍ਰਸਾਦ ਸਿੰਘ ਨੇ ਮਿਲਕ ਯੂਨੀਅਨ ਫ਼ਿਰੋਜ਼ਪੁਰ ਦੀ ਨੁਮਾਇੰਦਗੀ ਕੀਤੀ | ਇਸ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ ਨੇ ਵੇਰਕਾ ਟੀਮ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵੇਰਕਾ ਨੇ ਪੰਜਾਬ ਦੇ ਪਿੰਡਾਂ ਵਿਚ ਕਿਸਾਨਾਂ ਨੂੰ ਸੰਗਠਿਤ ਕਰਕੇ, ਉਨ੍ਹਾਂ ਨੂੰ ਦੁੱਧ ਉਤਪਾਦਨ ਲਈ ਉਤਸ਼ਾਹਿਤ ਕਰਕੇ ਅਤੇ ਉਨ੍ਹਾਂ ਦੀ ਆਮਦਨ ਨੂੰ ਸੁਨਿਸ਼ਚਿਤ ਕਰਕੇ ਇਕ ਨਵਾਂ ਇਤਿਹਾਸ ਰਚਿਆ ਹੈ | ਸਮਾਗਮ ਦੌਰਾਨ ਐੱਨ.ਡੀ.ਡੀ.ਬੀ ਵਲੋਂ ਉੱਤਰੀ ਭਾਰਤ ਦੀਆਂ ਸਾਰੀਆਂ ਡੇਅਰੀ ਕੋਆਪਰੇਟਿਵ ਸੰਸਥਾਵਾਂ ਨੂੰ ਸੱਦਾ ਦਿੱਤਾ ਗਿਆ ਸੀ | ਪੰਜਾਬ ਤੋਂ ਸਮਾਗਮ 'ਚ ਵੇਰਕਾ ਦੇ ਵੱਖ-ਵੱਖ ਯੂਨੀਅਨਾਂ ਦੇ ਚੇਅਰਮੈਨ, ਡਾਇਰੈਕਟਰ ਤੇ ਅਧਿਕਾਰੀ ਸ਼ਾਮਲ ਹੋਏ | ਐੱਨ.ਡੀ.ਡੀ.ਬੀ ਨੇ ਆਪਣੇ ਡਾਇਮੰਡ ਜੁਬਲੀ ਸਾਲ ਦੌਰਾਨ ਇਹ ਸੁਨੇਹਾ ਦਿੱਤਾ ਕਿ ਕਿਸਾਨਾਂ ਦੀ ਭਲਾਈ, ਖਪਤਕਾਰਾਂ ਦੀ ਸੁਰੱਖਿਆ ਅਤੇ ਦੇਸ਼ ਦੀ ਪੌਸ਼ਟਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਡੇਅਰੀ ਖੇਤਰ ਦੀ ਹੋਰ ਮਜ਼ਬੂਤੀ ਜ਼ਰੂਰੀ ਹੈ | ਸਮਾਰੋਹ ਦੇ ਅੰਤ ਵਿਚ ਐੱਨ.ਡੀ.ਡੀ.ਬੀ ਦੇ ਅਧਿਕਾਰੀਆਂ ਨੇ ਸਾਰੀਆਂ ਸੰਸਥਾਵਾਂ ਨੂੰ ਅਪੀਲ ਕੀਤ ਕਿ ਉਹ ਮਿਲਕੇ ਕੰਮ ਕਰਨ, ਨਵੀਨਤਮ ਤਕਨਾਲੋਜੀ ਅਪਣਾਉਣ, ਦੁੱਧ ਉਤਪਾਦਨ ਵਧਾਉਣ ਅਤੇ ਕਿਸਾਨਾਂ ਦੀਆਂ ਪੀੜ੍ਹੀਆਂ ਲਈ ਸਥਿਰ ਆਮਦਨ ਦੇ ਰਾਹ ਖੋਲ੍ਹਣ | ਸਮਾਗਮ ਐੱਨ.ਡੀ.ਡੀ.ਬੀ ਦੀਆਂ ਪ੍ਰਾਪਤੀਆਂ ਦਾ ਪ੍ਰਤੀਕ ਸੀ |

Ad Position 22
No active advertisement
ਪਿਛਲੀ ਖ਼ਬਰ ਜਨਰਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਆਰੰਭਿਕ ਦਖ਼ਲ ਅੰਦਾਜ਼ੀ ਕੇਂਦਰ ਦਾ ਉਦਘਾਟਨ <br/> ਅਗਲੀ ਖ਼ਬਰ ਖ਼ਬਰ ਦਾ ਅਸਰ ਹੰਭਲਾ ਫਾੳਾੂਡੇਸ਼ਨ ਦੀ ਪਹਿਲ ਸਦਕਾ ਗ਼ਰੀਬ ਤੇ ਲੋੜਵੰਦ ਪਰਿਵਾਰ ਦੀ ਲੜਕੀ ਦੀ ਮਦਦ ਲਈ ਅੱਗੇ ਆਈਆਂ ਸਮਾਜ...
Ad Position 24