ਫ਼ਿਰੋਜ਼ਪੁਰ, 28 ਸਤੰਬਰ (ਰਾਕੇਸ਼ ਚਾਵਲਾ)-ਅਪੰਗਤਾ ਅਤੇ ਵਿਕਾਸ ਵਿਚ ਦੇਰੀ ਵਾਲੇ ਬੱਚਿਆਂ ਲਈ ਇਕ ਅਹਿਮ ਪਹਿਲ ਦੇ ਤੌਰ 'ਤੇ 159 ਜਨਰਲ ਹਸਪਤਾਲ ਫ਼ਿਰੋਜ਼ਪੁਰ ਵਿਚ ਨਵਾਂ ਅਰੰਭਿਕ ਦਖ਼ਲ ਅੰਦਾਜ਼ੀ ਕੇਂਦਰ ਦਾ ਉਦਘਾਟਨ ਕੀਤਾ ਗਿਆ | ਇਹ ਕੇਂਦਰ ਬੱਚਿਆਂ ਨੂੰ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਵਿਚ ਮਦਦ ਲਈ ਅਰੰਭਿਕ ਦੇਖਭਾਲ, ਵਿਸ਼ੇਸ਼ ਥੈਰੇਪੀ ਅਤੇ ਲੋੜ ਮੁਤਾਬਿਕ ਸਹਾਇਤਾ ਪ੍ਰਦਾਨ ਕਰੇਗਾ ਹੈ | ਇਸ ਸਮਾਰੋਹ ਦੀ ਸ਼ੋਭਾ ਗੀਤਾਂਜਲੀ ਮਨਰਲ ਪ੍ਰਧਾਨ ਗੋਲਡਨ ਐਰੋ ਫੈਮਲੀ ਵੈੱਲਫੇਅਰ ਆਰਗਨਾਈਜ਼ੇਸ਼ਨ ਅਤੇ ਮੇਜਰ ਜਨਰਲ ਆਰ.ਐੱਸ. ਮਨਰਲ ਜਨਰਲ ਆਫ਼ੀਸਰ ਕਮਾਂਡਿੰਗ, ਗੋਲਡਨ ਐਰੋ ਡਵੀਜ਼ਨ ਨੇ ਵਧਾਈ | ਉਨ੍ਹਾਂ ਦੀ ਹਾਜ਼ਰੀ ਨਾਲ ਹਥਿਆਰ ਬੰਦ ਸੈਨਾ ਦੀ ਕਮੇਟੀ ਵਲੋਂ ਬੱਚੇ ਅਤੇ ਪਰਿਵਾਰ ਦੀ ਭਲਾਈ ਲਈ ਅਟੁੱਟ ਵਚਨਬੱਧਤਾ ਦਾ ਸੰਦੇਸ਼ ਮਿਲਿਆ | ਸਮਾਰੋਹ ਦਾ ਇਕ ਮਕਸਦ ਮਹਿਲਾਵਾਂ ਵਲੋਂ ਵਿਸ਼ੇਸ਼ ਪੁਸਤਕਾਂ ਦਾ ਜਾਰੀ ਕਰਨਾ ਸੀ, ਜਿਹੜੀਆਂ ਕੇਂਦਰ ਦੀਆਂ ਸੇਵਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਿਆਪਕ ਪਹੁੰਚ ਯਕੀਨੀ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ | ਇਹ ਸਿੱਖਿਆ ਸੰਸਥਾਵਾਂ ਨੂੰ ਤਾਕਤਵਰ ਬਣਾਉਣ ਅਤੇ ਅਰੰਭਿਕ ਦਖ਼ਲ ਅੰਦਾਜ਼ੀ ਲਈ ਕਮਿਊਨਿਟੀ ਦੇ ਸਮਰਥਨ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਅਰੰਭਿਕ ਦਖ਼ਲ ਅੰਦਾਜ਼ੀ ਕੇਂਦਰ ਸਮੇਂ-ਸਿਰ ਅਤੇ ਸਮਰਪਿਤ ਦਖ਼ਲ ਲਈ ਉਮੀਦ ਦਾ ਪ੍ਰਤੀਕ ਹੈ | ਇਹ ਪਹਿਲ ਹਥਿਆਰਬੰਦ ਸੈਨਾਵਾਂ ਦੀ ਉਸ ਅਟੱਲ ਰੂਹ ਦਾ ਪ੍ਰਤੀਨਿਧ ਕਰਦੀ ਹੈ ਜੋ ਜ਼ਿੰਦਗੀਆਂ ਬਦਲਣ ਅਤੇ ਇਕ ਸਮਾਵੇਸ਼, ਦਇਆ-ਭਾਵਨਾ ਵਾਲਾ ਸਮਾਜ ਬਣਾਉਣ ਦੇ ਉਦੇਸ਼ ਵਿਚ ਇਕਜੁੱਟ ਹੈ |