28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਜੋਤੀ ਫਾਊਾਡੇਸ਼ਨ ਨੇ ਪੁਨਰ ਨਿਰਮਾਣ ਲਈ 14 ਸਰਹੱਦੀ ਪਿੰਡਾਂ ਨੂੰ ਲਿਆ ਗੋਦ <br/>

Ad Position 21
No active advertisement
ਅਜੀਤ ਡੈਸਕ 29-09-2025
ਫ਼ਾਜ਼ਿਲਕਾ, 28 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਰਹੱਦੀ ਖੇਤਰ ਵਿਚ 25 ਦਿਨਾਂ ਤੋਂ ਚੱਲ ਰਹੇ ਲਗਾਤਾਰ ਹੜ੍ਹ ਰਾਹਤ ਕਾਰਜਾਂ ਉਪਰੰਤ, ਜੋਤੀ ਫਾਊਾਡੇਸ਼ਨ ਨੇ ਰਾਹਤ ਕਾਰਜਾਂ ਦੇ ਪਹਿਲੇ ਪੜਾਅ ਦੇ ਅੰਤ ਦੇ ਨਾਲ ਐਮਰਜੈਂਸੀ ਬਚਾਅ ਤੋਂ ਰਿਕਵਰੀ ਅਤੇ ਇਸ ਸਥਿਤੀ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਵੱਲ ਕਦਮ ਵਧਾਉਂਦਿਆਂ ਰਸਮੀ ਤੌਰ 'ਤੇ 14 ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੁਨਰ ਨਿਰਮਾਣ, ਪੁਨਰਵਾਸ ਅਤੇ ਆਫ਼ਤ ਨਾਲ ਨਜਿੱਠਣ ਸਬੰਧੀ ਤਿਆਰੀਆਂ ਨਾਲ ਸਸ਼ਕਤ ਬਣਾਉਣ ਲਈ ਇਹਨਾਂ ਪਿੰਡਾਂ ਨੂੰ ਗੋਦ ਲਿਆ ਹੈ | ਰਾਹਤ ਕਾਰਜਾਂ ਦੇ ਪਹਿਲੇ 15 ਦਿਨਾਂ ਦੌਰਾਨ,ਜੋਤੀ ਫਾਊਾਡੇਸ਼ਨ ਨੇ ਕਿਸ਼ਤੀਆਂ ਰਾਹੀਂ ਵਿਆਪਕ ਬਚਾਅ ਕਾਰਜਾਂ ਦੀ ਅਗਵਾਈ ਕਰਦਿਆਂ ਹੜ੍ਹਾਂ ਵਿਚ ਫਸੇ ਪਰਿਵਾਰਾਂ ਅਤੇ ਪਸ਼ੂਆਂ ਨੂੰ ਕੱਢਣ, ਮੁੱਢਲੀ ਸਹਾਇਤਾ ਪ੍ਰਦਾਨ ਕਰਨ, ਐਮਰਜੈਂਸੀ ਰਾਹਤ ਪ੍ਰਦਾਨ ਕਰਨ ਅਤੇ ਸੱਪਾਂ ਨੂੰ ਬਚਾਉਣ ਲਈ ਰੋਜ਼ਾਨਾ 8-9 ਘੰਟੇ ਕੰਮ ਕੀਤਾ | ਮੁਲਾਂਕਣ ਮੁਤਾਬਿਕ ਹੜ੍ਹਾਂ ਕਾਰਨ 12,988 ਲੋਕ ਪ੍ਰਭਾਵਿਤ ਹੋਏ, 3,309 ਪਰਿਵਾਰ ਪ੍ਰਭਾਵਿਤ ਹੋਏ, 7,365 ਏਕੜ ਖੇਤੀਯੋਗ ਰਕਬਾ ਪਾਣੀ ਵਿਚ ਡੁੱਬ ਗਿਆ ਅਤੇ 8,000 ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ | ਹੁਣ ਪਾਣੀ ਦਾ ਪੱਧਰ ਘਟਣ ਨਾਲ ਫਾਊਾਡੇਸ਼ਨ ਨੇ ਰਾਹਤ ਅਤੇ ਰਿਕਵਰੀ ਕਾਰਜਾਂ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ | 4,500 ਤੋਂ ਵੱਧ ਪਰਿਵਾਰਕ ਰਾਹਤ ਕਿੱਟਾਂ ਵੰਡੀਆਂ ਗਈਆਂ ਹਨ ਅਤੇ 14 ਪਿੰਡਾਂ ਦੇ 10,000 ਤੋਂ ਵੱਧ ਨਾਗਰਿਕਾਂ ਨੂੰ ਸਿੱਧੇ ਤੌਰ 'ਤੇ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ | ਜੋਤੀ ਫਾਊਾਡੇਸ਼ਨ ਨੇ ਸਰਹੱਦੀ ਪਿੰਡ ਗੁਲਾਬਾ ਭੈਣੀ ਦੇ ਸਕੂਲ ਨੂੰ ਮੁੜ ਕਾਰਜਸ਼ੀਲ ਕੀਤਾ ਅਤੇ ਸਕੂਲ ਦੇ ਰੱਖ-ਰਖਾਅ, ਸੈਨੀਟਾਈਜ਼ੇਸ਼ਨ, ਫੌਗਿੰਗ, ਸੋਲਰ ਲਾਈਟਾਂ ਲਗਾਉਣ ਅਤੇ ਚਿੱਕੜ ਅਤੇ ਮਲਬੇ ਨੂੰ ਕੱਢਣ ਲਈ ਸਰਗਰਮੀ ਨਾਲ ਕੰਮ ਕੀਤਾ ਤਾਂ ਜੋ ਬੱਚੇ ਸੁਰੱਖਿਅਤ ਢੰਗ ਨਾਲ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰ ਸਕਣ | ਜੋਤੀ ਫਾਊਾਡੇਸ਼ਨ ਦੇ ਸੰਸਥਾਪਕ ਅਜੀਤ ਬਰਾੜ, ਜੋ ਨਿੱਜੀ ਤੌਰ 'ਤੇ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ, ਜਦੋਂ ਤੁਸੀਂ ਕਿਸੇ ਬਚਾਅ ਕਿਸ਼ਤੀ ਵਿਚ ਹੁੰਦੇ ਹੋ ਅਤੇ ਪਰਿਵਾਰਾਂ ਨੂੰ ਛੱਤਾਂ ਤੋਂ ਭੋਜਨ ਅਤੇ ਪਾਣੀ ਲਈ ਆਵਾਜ਼ਾਂ ਮਾਰਦੇ ਅਤੇ ਹੱਥ ਹਿਲਾਉਂਦੇ ਦੇਖਦੇ ਹੋ, ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਿਰਫ਼ ਅੰਕੜੇ ਨਹੀਂ ਹਨ - ਇਹ ਜ਼ਿੰਦਗੀਆਂ ਬਚਾਉਣ ਦਾ ਸਵਾਲ ਹੈ | ਰਾਹਤ ਬਹੁਤ ਜ਼ਰੂਰੀ ਹੈ, ਪਰ ਮੁਸ਼ਕਲ ਸਮੇਂ ਵਿਚੋਂ ਕੱਢਣਾ ਵੀ ਬੇਹੱਦ ਜ਼ਰੂਰੀ ਹੈ | ਰਾਹਤ ਕਾਰਜਾਂ ਦਾ ਦੂਜਾ ਪੜਾਅ ਲੰਬੇ ਸਮੇਂ ਦੀ ਰਿਕਵਰੀ 'ਤੇ ਕੇਂਦਰਿਤ ਰਹੇਗਾ | ਇਸ ਸਬੰਧ ਵਿਚ ਜ਼ੋਮੈਟੋ ਨੇ ਗੋਦ ਲਏ ਸਾਰੇ 14 ਪਿੰਡਾਂ ਲਈ ਲੰਬੇ ਸਮੇਂ ਤੱਕ ਰਾਸ਼ਨ ਸਬੰਧੀ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ | ਜਦੋਂ ਕਿ ਸੀਡਜ਼ ਇੰਡੀਆ ਨੇ ਆਸਰਾ, ਭਾਂਡੇ ਅਤੇ ਵਾਸ਼ ਕਿੱਟਾਂ ਪ੍ਰਦਾਨ ਕੀਤੀਆਂ ਹਨ | ਇਸ ਤੋਂ ਇਲਾਵਾ ਇਸ ਸਥਿਤੀ ਵਿਚੋਂ ਨਿਕਲਣ ਲਈ ਅਹਿਮ ਪਹਿਲਕਦਮੀਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ | ਜੋਤੀ ਫਾਊਾਡੇਸ਼ਨ ਦੇ ਚੇਅਰਪਰਸਨ ਪ੍ਰਭਕਿਰਨ ਬਰਾੜ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਮਗਰੀ ਪ੍ਰਦਾਨ ਕਰਨ ਤੋਂ ਇਲਾਵਾ, ਮੁੱਖ ਉਦੇਸ਼ ਉਨ੍ਹਾਂ ਬੱਚਿਆਂ ਨੂੰ ਸਦਮੇ ਵਿਚੋਂ ਬਾਹਰ ਕੱਢਣਾ ਹੈ ਜਿਨ੍ਹਾਂ ਨੇ ਹੜ੍ਹਾਂ ਦੀ ਇਸ ਭਿਆਨਕ ਤਬਾਹੀ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ |

Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਬੇਲਰ ਯੂਨੀਅਨ ਵਲੋਂ ਨਿਜੀ ਫ਼ੈਕਟਰੀਆਂ ਵੱਲੋਂ ਪਰਾਲੀ ਦੇ ਰੇਟ ਨਾ ਵਧਾਉਣ ਦੇ ਰੋਸ ਵਿਚ ਬੇਲਰ ਨਾ ਚਲਾਉਣ ਦਾ ਫ... ਅਗਲੀ ਖ਼ਬਰ ਆਰ.ਐੱਸ.ਡੀ. ਰਾਜ ਰਤਨ ਪਬਲਿਕ ਸਕੂਲ ਦੀ ਨਵੀਂ ਸ਼ਾਖਾ 'ਗ੍ਰੋਇੰਗ ਅਪ' ਦਾ ਸ਼ੁਭ ਆਰੰਭ <br/>
Ad Position 24