28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਫ਼ਾਜ਼ਿਲਕਾ ਬੇਲਰ ਯੂਨੀਅਨ ਵਲੋਂ ਨਿਜੀ ਫ਼ੈਕਟਰੀਆਂ ਵੱਲੋਂ ਪਰਾਲੀ ਦੇ ਰੇਟ ਨਾ ਵਧਾਉਣ ਦੇ ਰੋਸ ਵਿਚ ਬੇਲਰ ਨਾ ਚਲਾਉਣ ਦਾ ਫ਼ੈਸਲਾ <br/>

Ad Position 21
No active advertisement
ਅਜੀਤ ਡੈਸਕ 29-09-2025
ਫ਼ਾਜ਼ਿਲਕਾ, 28 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲੇ੍ਹ ਦੇ ਵਿਚ ਝੋਨੇ ਦੀ ਪਰਾਲੀ ਦੇ ਗੱਠਾਂ ਦੇ ਰੇਟ ਨੂੰ ਲੈ ਕੇ ਚੱਲ ਰਿਹਾ ਰੇੜਕਾ ਜਿਉਂ ਦਾ ਤਿਉਂ ਹੀ ਹੈ | ਭਾਵੇਂ ਬੇਲਰ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਕੇ ਇਸ ਦੇ ਹੱਲ ਕਰਨ ਲਈ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਅਤੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫ਼ੈਕਟਰੀ ਮਾਲਕਾਂ ਦੇ ਨਾਲ ਬੈਲਰ ਆਗੂਆਂ ਦੀ ਮੀਟਿੰਗ ਵੀ ਕਰਾਈ ਜਾ ਚੁੱਕੀ ਹੈ | ਪਰ ਇਸ ਦੇ ਬਾਵਜੂਦ ਵੀ ਪਰਾਲੀ ਦੀ ਖ਼ਰੀਦ ਕਰਨ ਵਾਲੀਆਂ ਫ਼ੈਕਟਰੀਆਂ ਵਲੋਂ ਪਰਾਲੀ ਦੇ ਰੇਟ ਦੇ ਨਾਂ ਵਧਾਉਣ ਨੂੰ ਲੈ ਕੇ ਬੈਲਰ ਚਾਲਕਾਂ ਦੇ ਵਿਚ ਰੋਸ ਪਾਇਆ ਜਾ ਰਿਹਾ | ਜਿਸ ਦੇ ਚੱਲਦਿਆਂ ਐਤਵਾਰ ਨੂੰ ਫ਼ਾਜ਼ਿਲਕਾ ਬੈਲਰ ਯੂਨੀਅਨ ਦੀ ਮੀਟਿੰਗ ਖੂਈ ਖੇੜਾ ਸਥਿਤ ਸ਼ੂਗਰ ਮਿੱਲ ਦੇ ਵਿਚ ਹੋਈ | ਜਿਸ ਵਿਚ ਬੈਲਰ ਚਾਲਕਾਂ ਵਲੋਂ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਜੇਕਰ ਪੰਜਾਬ ਦੇ ਬਰਾਬਰ ਉਨ੍ਹਾਂ ਨੂੰ ਫ਼ਾਜ਼ਿਲਕਾ ਦੇ ਵਿਚ ਨਿੱਜੀ ਫ਼ੈਕਟਰੀਆਂ ਵੱਲੋਂ ਪਰਾਲੀ ਦਾ ਮੁੱਲ ਨਹੀਂ ਦਿੱਤਾ ਜਾਂਦਾ ਤਾਂ ਉਨ੍ਹਾਂ ਵੱਲੋਂ ਆਪਣੀਆਂ ਬੈਲਰ ਮਸ਼ੀਨਾਂ ਨਹੀਂ ਚਲਾਈਆਂ ਜਾਣਗੀਆਂ ਅਤੇ ਖੇਤਾਂ ਵਿਚ ਪਰਾਲੀ ਦੀਆਂ ਗੱਠਾਂ ਨਹੀਂ ਬਣਾਈਆਂ ਜਾਣਗੀਆਂ | ਜਾਣਕਾਰੀ ਦਿੰਦੇ ਹੋਏ ਬੈਲਰ ਯੂਨੀਅਨ ਦੇ ਆਗੂ ਸੁਨੀਲ ਕੁਮਾਰ ਸਰਪੰਚ, ਰੋਤਾਸ ਕੁਮਾਰ, ਮੋਹਨ ਲਾਲ, ਬਲਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਅੱਜ ਇਸ ਮੀਟਿੰਗ ਦੇ ਵਿਚ 100 ਤੋਂ ਵੱਧ ਬੈਲਰ ਮਾਲਕ ਹਾਜ਼ਰ ਸਨ | ਜਿਨ੍ਹਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਪੰਜਾਬ ਵਿਚ ਜੋ ਪਰਾਲੀ ਦਾ ਰੇਟ ਚੱਲ ਰਿਹਾ ਹੈ ਉਸ ਰੇਟ ਦੇ ਮੁਤਾਬਿਕ ਅਗਰ ਫ਼ਾਜ਼ਿਲਕਾ ਦੇ ਵਿਚ ਪਰਾਲੀ ਦੀ ਖ਼ਰੀਦ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਵਲੋਂ ਬੈਲਰ ਮਸ਼ੀਨਾਂ ਖੇਤਾਂ ਵਿਚ ਨਹੀਂ ਚਲਾਈਆਂ ਜਾਣਗੀਆਂ | ਜ਼ਿਕਰਯੋਗ ਗੱਲ ਇਹ ਹੈ ਕਿ ਇਸ ਫ਼ੈਸਲੇ ਨਾਲ ਜਿੱਥੇ ਸਰਕਾਰ ਦੇ ਪਰਾਲੀ ਦੇ ਸਾਂਭਣ ਨੂੰ ਮਿਥੇ ਟੀਚੇ ਵਿਚ ਰੁਕਾਵਟ ਪੈਦਾ ਹੋਵੇਗੀ | ਉੱਥੇ ਹੀ ਵੱਡੇ ਪੱਧਰ 'ਤੇ ਪਰਾਲੀ ਦੇ ਧੂੰਏਾ ਨਾਲ ਵਾਤਾਵਰਨ ਪ੍ਰਦੂਸ਼ਣ ਹੋਵੇਗਾ | ਲੋੜ ਹੈ ਕਿ ਪ੍ਰਸ਼ਾਸਨ ਨੂੰ ਇਸ ਵਿਚ ਸਖ਼ਤੀ ਨਾਲ ਦਖ਼ਲ ਦੇ ਕੇ ਨਿੱਜੀ ਫ਼ੈਕਟਰੀਆਂ ਵੱਲੋਂ ਪੰਜਾਬ ਦੇ ਪਰਾਲੀ ਦੇ ਤਹਿ ਰੇਟ ਦੇ ਮੁਤਾਬਿਕ ਫ਼ਾਜ਼ਿਲਕਾ ਜ਼ਿਲੇ੍ਹ ਦੇ ਬੈਲਰ ਚਾਲਕਾਂ ਨੂੰ ਪਰਾਲੀ ਦਾ ਰੇਟ ਦਵਾਇਆ ਜਾਵੇ | ਇਸ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਬੈਲਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੱਜ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਉਣ ਵਾਲੇ ਕੁੱਝ ਦਿਨਾਂ ਵਿਚ ਨਿੱਜੀ ਫ਼ੈਕਟਰੀਆਂ ਨਾਲ ਮੀਟਿੰਗ ਕਰਾ ਕੇ ਇਸ ਦਾ ਹੱਲ ਕਰਾਉਣ ਦਾ ਭਰੋਸਾ ਦਵਾਇਆ ਹੈ | ਇਸ ਮੀਟਿੰਗ ਵਿਚ ਗੁਰਵਿੰਦਰ ਸਿੰਘ, ਅਮਨਦੀਪ ਸਿੰਘ, ਰਾਜੇਸ਼ ਕੁਮਾਰ, ਇੰਦਰ ਸੈਨ ਨਿਰਭੈ ਸਿੰਘ, ਪਿ੍ਤਪਾਲ ਸਿੰਘ, ਸਾਰਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੈਲਰ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ <br/> ਅਗਲੀ ਖ਼ਬਰ ਜੋਤੀ ਫਾਊਾਡੇਸ਼ਨ ਨੇ ਪੁਨਰ ਨਿਰਮਾਣ ਲਈ 14 ਸਰਹੱਦੀ ਪਿੰਡਾਂ ਨੂੰ ਲਿਆ ਗੋਦ <br/>
Ad Position 24