ਫ਼ਿਰੋਜ਼ਪੁਰ, 1 ਨਵੰਬਰ (ਗੁਰਿੰਦਰ ਸਿੰਘ)-ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਅਮਨਦੀਪ ਹਸਪਤਾਲ ਵਲੋਂ ਫ਼ਿਰੋਜ਼ਪੁਰ ਫਾਊਾਡੇਸ਼ਨ ਆਫ਼ ਫ਼ਿਰੋਜ਼ਪੁਰ ਲੰਗਰ ਸੇਵਾ ਨੂੰ ਰਾਸ਼ਨ ਭੇਟ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਡਾ. ਅਭਿਸ਼ੇਕ ਅਰੋੜਾ ਨੇ ਦੱਸਿਆ ਕਿ ਅਮਨਦੀਪ ਹਸਪਤਾਲ ਹਮੇਸ਼ਾ ਸਮਾਜ ਸੇਵਾ ਦੇ ਕਾਰਜਾਂ 'ਚ ਅਗਵਾਈ ਕਰਦਾ ਆ ਰਿਹਾ ਹੈ | ਇਸ ਮੌਕੇ 'ਤੇ ਫ਼ਿਰੋਜ਼ਪੁਰ ਫਾਊਾਡੇਸ਼ਨ ਆਫ਼ ਫ਼ਿਰੋਜ਼ਪੁਰ ਲੰਗਰ ਸੇਵਾ ਦੇ ਸੰਸਥਾਪਕ ਸ਼ੈਲੇਂਦਰ ਕੁਮਾਰ ਅਤੇ ਜਿੰਮੀ ਕੱਕੜ ਨੇ ਅਮਨਦੀਪ ਹਸਪਤਾਲ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਹਸਪਤਾਲ ਵਲੋਂ ਦਿੱਤਾ ਗਿਆ ਇਹ ਸਹਿਯੋਗ ਲੋੜਵੰਦਾਂ ਤੱਕ ਭੋਜਨ ਪਹੁੰਚਾਉਣ 'ਚ ਵੱਡੀ ਮਦਦ ਸਾਬਤ ਹੋਵੇਗਾ | ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ 'ਤੇ ਚੱਲਣ ਦਾ ਸੰਕਲਪ ਕੀਤਾ |