10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਵੱਖ -ਵੱਖ ਵਿਭਾਗਾਂ ਦੇ ਮੁਲਾਜ਼ਮ ਸਟੇਟ ਕਰਮਚਾਰੀ ਦਲ ਵਿਚ ਹੋਏ ਸ਼ਾਮਿਲ <br/>

Ad Position 21
repet_subhas-goyals [Copy P29]
ਸਟੇਟ ਕਰਮਚਾਰੀ ਦਲ ਵਿਚ ਸ਼ਾਮਿਲ ਹੋਏ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਮੁਲਾਜ਼ਮਾਂ ਦਾ ਸਵਾਗਤ ਕਰਦੇ ਜਥੇਬੰਦੀ ਦੇ ਸੂਬਾ ਅਤੇ ਜ਼ਿਲ੍ਹਾ ਆਗੂ | ਅਜੀਤ ਤਸਵੀਰ <br/> 03-11-2025
ਫ਼ਿਰੋਜ਼ਪੁਰ, 2 ਨਵੰਬਰ (ਗੁਰਿੰਦਰ ਸਿੰਘ)-ਸਟੇਟ ਕਰਮਚਾਰੀ ਦਲ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਅੱਜ ਵੱਖ-ਵੱਖ ਵਿਭਾਗਾਂ ਜਿਨ੍ਹਾਂ ਵਿਚ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤੀ ਰਾਜ ਅਤੇ ਜੰਗਲਾਤ ਵਿਭਾਗ ਦੇ ਦਫ਼ਤਰੀ ਅਤੇ ਫ਼ੀਲਡ ਮੁਲਾਜ਼ਮ ਬਲਬੀਰ ਸਿੰਘ ਗੋਖੀਵਾਲਾ ਅਤੇ ਦਲਜੀਤ ਸਿੰਘ ਯਾਰੇਸ਼ਾਹ ਵਾਲਾ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਨੂੰ ਅਲਵਿਦਾ ਕਹਿ ਕਿ ਸਟੇਟ ਕਰਮਚਾਰੀ ਦਲ ਵਿਚ ਸ਼ਾਮਲ ਹੋਏ | ਇਸ ਸਬੰਧੀ ਇਕ ਮੀਟਿੰਗ ਸਟੇਟ ਕਰਮਚਾਰੀ ਦਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਤਰਸੇਮ ਬੇਦੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਹੋਈ | ਇਸ ਮੀਟਿੰਗ ਵਿਚ ਸਟੇਟ ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਕੰਬੋਜ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਜਿਨ੍ਹਾਂ ਨੇ ਸਟੇਟ ਕਰਮਚਾਰੀ ਦਲ ਵਿਚ ਸ਼ਾਮਲ ਹੋਏ ਨਵੇਂ ਸਾਥੀਆਂ ਨੂੰ ਜੀ ਆਇਆਂ ਕਿਹਾ ਅਤੇ ਵਿਸ਼ਵਾਸ ਦਵਾਇਆ ਕਿ ਸਟੇਟ ਕਰਮਚਾਰੀ ਇਕ ਸਿਰਮੌਰ ਜਥੇਬੰਦੀ ਹੈ ਜੋ ਹਰੀ ਸਿੰਘ ਟੌਹਰਾਂ ਦੀ ਅਗਵਾਈ ਹੇਠ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਲੜ ਰਹੀ | ਮੀਟਿੰਗ ਵਿਚ ਦਲਜੀਤ ਸਿੰਘ ਯਾਰੇ ਸ਼ਾਹ ਵਾਲਾ, ਬਲਵੀਰ ਸਿੰਘ ਗੋਖੀ ਵਾਲਾ, ਰਮੇਸ਼ ਚੰਦ, ਫੂਲ ਚੰਦ, ਧੀਰਜ ਕੁਮਾਰ, ਰਮੇਸ਼ ਕੁਮਾਰ, ਮਲੂਕਾ, ਮਹਿੰਦਰ ਸਿੰਘ, ਅਜੀਤ ਸਿੰਘ, ਸੂਜਾ ਰਾਮ, ਰਸ਼ਪਾਲ ਸਿੰਘ, ਜੋਗਿੰਦਰ ਸਿੰਘ, ਰਣਬੀਰ ਸਿੰਘ ਕੁੱਕੂ, ਮਹਿੰਦਰ ਸਿੰਘ ਅਟਾਰੀ, ਚੰਦਰ ਮੋਹਣ, ਮੱਖਣ ਸਿੰਘ ਗੁਰਦੇਵ ਸਿੰਘ, ਰਾਮ ਸਿੰਘ, ਸੁੱਚਾ ਸਿੰਘ, ਗੁਰਬਚਨ ਸਿੰਘ ਅਤੇ ਪੈਨਸ਼ਨਰ ਆਗੂ ਕਿਸ਼ਨ ਚੰਦ ਜਾਗੋ ਵਾਲੀਆ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਟਰੈਫ਼ਿਕ ਸਮੱਸਿਆ ਨਾਲ ਜੂਝ ਰਿਹਾ ਹੈ ਕਸਬਾ ਮੱਖੂ-ਬਰਮਾਂ ਦਾ ਪੱਧਰ ਠੀਕ ਨਾ ਹੋਣ ਕਰਕੇ ਹਾਦਸੇ ਵਾਪਰਨ ਦਾ ਡਰ
Ad Position 24