10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਟਰੈਫ਼ਿਕ ਸਮੱਸਿਆ ਨਾਲ ਜੂਝ ਰਿਹਾ ਹੈ ਕਸਬਾ ਮੱਖੂ-ਬਰਮਾਂ ਦਾ ਪੱਧਰ ਠੀਕ ਨਾ ਹੋਣ ਕਰਕੇ ਹਾਦਸੇ ਵਾਪਰਨ ਦਾ ਡਰ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਮੱਖੂ, 2 ਨਵੰਬਰ (ਵਰਿੰਦਰ ਮਨਚੰਦਾ)- ਟਰੈਫ਼ਿਕ ਦੀ ਸਮੱਸਿਆ ਤੋਂ ਕਸਬਾ ਮੱਖੂ ਬੂਰੀ ਤਰ੍ਹਾਂ ਜੂਝ ਰਿਹਾ ਹੈ ਕਿਉਂਕਿ ਨੈਸ਼ਨਲ ਹਾਈਵੇ-54 ਬਠਿੰਡਾ-ਅੰਮਿ੍ਤਸਰ ਰੋਡ 'ਤੇ ਮੱਖੂ ਵਿਖੇ ਪੁਲ ਨਾ ਬਣਿਆ ਹੋਣ ਕਾਰਨ ਜਿੱਥੇ ਟਰੈਫ਼ਿਕ ਸਮੱਸਿਆ ਦਾ ਬਹੁਤ ਬੁਰਾ ਹਾਲ ਹੈ ਉੱਥੇ ਫਾਟਕ ਨਜ਼ਦੀਕ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਕਰੀਬ 10 ਤੋਂ 15 ਫੁੱਟ ਅੱਗੇ ਤੱਕ ਵਧਾ ਕੇ ਲਗਾਉਣ ਕਰਕੇ ਵੀ ਟਰੈਫ਼ਿਕ ਸਮੱਸਿਆ 'ਚ ਅਥਾਹ ਵਾਧਾ ਹੋ ਜਾਂਦਾ ਹੈ | ਦੱਸਣਯੋਗ ਹੈ ਕਿ ਮੱਖੂ ਵਿਖੇ ਰੇਲਵੇ ਰੋਡ 'ਤੇ ਜਿੱਥੇ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਕਰੀਬ ਅੱਧੀ ਦਰਜਨ ਬੈਂਕ ਹਨ, ਜਦ ਬੈਂਕ ਵਰਕਿੰਗ ਦਿਨ ਹੁੰਦਾ ਹੈ ਤਾਂ ਬੈਂਕਾਂ ਦੇ ਨਾਲ ਸੜਕਾਂ 'ਤੇ ਘੰਟਿਆਬੱਧੀ ਜਾਮ ਲੱਗ ਜਾਂਦਾ ਹੈ | ਇਹ ਜਾਮ ਲੱਗਣ ਦਾ ਕਾਰਨ ਨਾਜਾਇਜ਼ ਪਾਰਕ ਕੀਤੇ ਸਕੂਟਰ, ਮੋਟਰਸਾਈਕਲ, ਕਾਰਾਂ ਹੀ ਨਹੀਂ ਬਲਕਿ ਦੁਕਾਨਦਾਰਾਂ ਵਲੋਂ ਸੜਕਾਂ 'ਤੇ ਕੀਤਾ ਨਾਜਾਇਜ਼ ਕਬਜ਼ਾ ਵੀ ਹੈ | ਟਰੈਫ਼ਿਕ ਸਮੱਸਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਵਾਸੀਆਂ ਨੇ ਦੱਸਿਆ ਕਿ ਡਾ: ਰਣਜੀਤ ਸਿੰਘ ਚੌਕ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਰੋਜ਼ਾਨਾ ਹੀ ਜਾਮ ਲੱਗਾ ਰਹਿੰਦਾ ਹੈ ਅਤੇ ਟਰੈਫ਼ਿਕ ਪੁਲਿਸ ਦਾ ਕਿਧਰੇ ਕੋਈ ਪਤਾ ਨਹੀਂ ਚੱਲਦਾ | ਸ਼ਹਿਰ ਵਾਸੀਆਂ ਨੇ ਇਹ ਵੀ ਦੱਸਿਆ ਕਿ ਵਾਰ-ਵਾਰ ਰੇਲਵੇ ਫਾਟਕ ਬੰਦ ਰਹਿੰਦਾ ਹੈ ਜਿਸ ਕਾਰਨ ਪ੍ਰਾਈਵੇਟ ਬੱਸਾਂ ਵਾਲੇ ਆਪਣੀਆਂ ਬੱਸਾਂ ਅੱਗੇ ਲੰਘਾਉਣ ਅਤੇ ਟਾਈਮ ਚੁੱਕਣ ਦੇ ਲਾਲਚ 'ਚ ਫਾਟਕ 'ਤੇ ਚਾਰ-ਚਾਰ ਲਾਈਨਾਂ ਬਣਾ ਲੈਂਦੇ ਹਨ | ਇਸ ਦੌਰਾਨ ਲੱਗਦੇ ਭਾਰੀ ਜਾਮ ਵਿਚ ਕਈ ਵਾਹਨ ਫਸ ਜਾਂਦੇ ਹਨ ਅਤੇ ਕਈ ਵਾਰ ਤਾਂ ਐਂਬੂਲੈਂਸਾਂ ਵੀ ਫਸ ਜਾਂਦੀਆਂ ਹਨ ਜਿਸ ਕਾਰਨ ਮਰੀਜ਼ ਵੀ ਡਾਕਟਰੀ ਸਹਾਇਤਾ ਦੇਰੀ ਨਾਲ ਮਿਲਣ ਕਾਰਨ ਦਮ ਤੋੜ ਜਾਂਦੇ ਹਨ ਜਾਂ ਜ਼ਿਆਦਾ ਬਿਮਾਰ ਹੋ ਜਾਂਦੇ ਹਨ | ਇਲਾਕਾ ਵਾਸੀਆਂ ਨੇ ਇਹ ਵੀ ਦੱਸਿਆ ਕਿ ਬੰਗਾਲੀ ਵਾਲਾ ਪੁਲ ਦੇ ਨਜ਼ਦੀਕ ਸੜਕ ਦੇ ਦੋਨੋਂ ਸਾਈਡ ਬਰਮ ਬਾਰਸ਼ਾਂ ਦੇ ਪਾਣੀ ਜਾਂ ਕਿਸੇ ਹੋਰ ਕਾਰਨਾਂ ਕਰਕੇ ਖੁਰ ਕੇ ਟੋਏ ਪੈ ਚੁੱਕੇ ਸਨ, ਜਿਨ੍ਹਾਂ ਨੂੰ ਪੂਰਨ ਲਈ ਬਰਮਾਂ 'ਤੇ ਮਿੱਟੀ ਪਾਈ ਗਈ ਸੀ, ਜੋ ਕਿ ਸਬੰਧਿਤ ਵਿਭਾਗ ਵਲੋਂ ਸੜਕਾਂ ਦੇ ਬਰਮਾਂ 'ਤੇ ਮਿੱਟੀ ਦੇ ਢੇਰ ਲਗਾ ਦਿੱਤੇ ਗਏ ਹਨ | ਜਿਸ ਤੋਂ ਵਾਹਨ ਟੱਕਰਨ ਜਾਂ ਤਿਲ੍ਹਕਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ | ਸ਼ਹਿਰ ਵਾਸੀਆਂ ਮੰਗ ਕੀਤੀ ਕਿ ਸੜਕਾਂ ਕਿਨਾਰੇ ਬਰਮਾਂ 'ਤੇ ਪਈ ਮਿੱਟੀ ਦੇ ਢੇਰ ਨੂੰ ਖਿਲਾਰ ਕੇ ਬਰਮਾਂ ਦਾ ਪੱਧਰ ਠੀਕ ਕੀਤਾ ਜਾਵੇ ਅਤੇ ਡਾ: ਰਣਜੀਤ ਸਿੰਘ ਚੌਂਕ ਤੋਂ ਲੈ ਕੇ ਰੇਲਵੇ ਫਾਟਕ ਤੱਕ ਟਰੈਫ਼ਿਕ ਕਰਮਚਾਰੀ ਪੱਕੇ ਤੌਰ 'ਤੇ ਤਾਇਨਾਤ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਵੱਖ -ਵੱਖ ਵਿਭਾਗਾਂ ਦੇ ਮੁਲਾਜ਼ਮ ਸਟੇਟ ਕਰਮਚਾਰੀ ਦਲ ਵਿਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਪੰਚਾਇਤ ਮੱਲਾਂਵਾਲਾ ਵਲੋਂ ਧਾਰਮਿਕ ਸਮਾਗਮ ਕਰਵਾਇਆ <br/>
Ad Position 24