10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕਸਬਾ ਮੁੱਦਕੀ ਦੇ ਸ਼ਿਵ ਮੰਦਰ ਵਿਚ ਧੂਮਧਾਮ ਨਾਲ ਕੀਤਾ ਮਾਤਾ ਤੁਲਸੀ ਦਾ ਵਿਆਹ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਮੁੱਦਕੀ, 2 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਕਸਬਾ ਮੁੱਦਕੀ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਤਕ ਮਹੀਨੇ ਦੀ ਕਥਾ ਮੁੱਖ ਸੇਵਾਦਾਰ ਪੰਡਿਤ ਗੋਬਿੰਦ ਰਾਮ ਵਲੋਂ ਸੰਗਤਾਂ ਦੀ ਹਾਜ਼ਰੀ ਵਿਚ ਰੋਜ਼ਾਨਾ ਕੀਤੀ ਜਾਂਦੀ ਹੈ | ਇਸੇ ਲੜੀ ਤਹਿਤ ਬੀਤੇ ਦਿਨ ਸ਼ਨੀਵਾਰ ਨੂੰ ਸ਼੍ਰੀ ਤੁਲਸੀ ਠਾਕੁਰ ਦਾ ਵਿਆਹ ਸ਼ਿਵ ਮੰਦਰ ਵਿਖੇ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ | ਇਸ ਮੌਕੇ ਤੁਲਸੀ ਦਾ ਸ਼ਾਨਦਾਰ ਸ਼ਿੰਗਾਰ ਕਰਕੇ ਠਾਕੁਰ ਦੇ ਨਾਲ ਸ਼ਾਦੀ ਕੀਤੀ ਗਈ | ਇਸ ਮੌਕੇ ਭਾਰੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ | ਵਿਆਹ ਮੌਕੇ ਪੰਡਿਤ ਗੋਬਿੰਦ ਰਾਮ ਵਲੋਂ ਹਵਨ ਯੱਗ ਅਤੇ ਆਰਤੀ ਕੀਤੀ ਗਈ | ਸੰਗਤਾਂ ਵਲੋਂ ਸ਼ਰਧਾ ਨਾਲ ਸ਼੍ਰੀ ਤੁਲਸੀ ਠਾਕੁਰ ਦੀ ਪੂਜਾ ਕਰਕੇ ਉਨ੍ਹਾਂ ਦੇ ਵਿਆਹ ਦੇ ਗੀਤ ਗਾਏ ਗਏ ਅਤੇ ਆਪੋ-ਆਪਣੀ ਸਮਰੱਥਾ ਮੁਤਾਬਿਕ ਦਾਨ ਕੀਤਾ ਗਿਆ | ਬਾਅਦ ਵਿਚ ਸ਼ਰਮਾ ਸਵੀਟ ਹਾਊਸ ਵਾਲੇ ਲੱਕੀ ਸ਼ਰਮਾ ਵਲੋਂ ਸੰਗਤਾਂ ਨੂੰ ਪ੍ਰਸ਼ਾਦ ਅਤੇ ਭੋਗ ਵੰਡਿਆ ਗਿਆ | ਕੱਤਕ ਮਹਾਤਮ ਗਿਆਨ ਮਹਾਂ ਯੱਗ ਦੇ ਸੰਪੂਰਨ ਭੋਗ ਸ਼ੁੱਭ ਪੂਰਨਮਾਸ਼ੀ ਦਿਨ ਬੁੱਧਵਾਰ ਸਵੇਰੇ 5:30 ਤੋਂ 7 ਵਜੇ ਤੱਕ ਹਵਨ ਯੱਗ ਕਰਕੇ ਪੈਣਗੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਠੱਠਾ ਕਿਸ਼ਨ ਸਿੰਘ ਵਾਲਾ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਹਾਈਵੇ ਉੱਤੇ ਨਾਜਾਇਜ਼ ਡੈਕੋਰੇਸ਼ਨ ਅਤੇ ਹੋਰਡਿੰਗਾਂ ਵਿਰੁੱਧ ਨੈਸ਼ਨਲ ਹਾਈਵੇ ਅਥਾਰਿਟੀ ਕਰੇ ਸਖ਼ਤ ਕਾਰਵਾਈ-ਫੁਰਮਾਨ ਸਿੰਘ...
Ad Position 24