21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 3 ਰੋਜ਼ਾ ਗੁਰਮਤਿ ਸਮਾਗਮ <br/>

Ad Position 21
No active advertisement
ਅਜੀਤ ਡੈਸਕ 22-11-2025
ਗੋਲੂ ਕਾ ਮੋੜ, 21 ਨਵੰਬਰ ( ਸੁਰਿੰਦਰ ਸਿੰਘ ਪੁਪਨੇਜਾ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬਸਤੀ ਗੁਰੂ ਗੋਬਿੰਦ ਸਿੰਘ, ਨਿੱਤਨੇਮ ਸਿਮਰਨ ਸੇਵਾ ਸੁਸਾਇਟੀ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸ਼ਹਿਰ ਦੇ ਸਮੂਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ 3 ਰੋਜ਼ਾ ਰਾਤਰੀ ਦੇ ਦੀਵਾਨ ਸਜ਼ਾ ਕੇ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ | ਇਹਨਾਂ ਸਮਾਗਮਾਂ ਵਿਚ ਸ਼ਹਿਰ ਅਤੇ ਨਾਲ ਲੱਗਦੀਆਂ ਬਸਤੀਆਂ ਤੋਂ ਇਲਾਵਾ ਦੂਰ ਦੁਰਾਡੇ ਪਿੰਡਾਂ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅਤੇ ਗੁਰਮਤਿ ਸਮਾਗਮਾਂ ਦਾ ਲਾਹਾ ਲਿਆ | ਇਹ ਸਮਾਗਮ ਸ਼ਾਮ 6 ਵਜੇ ਤੋਂ ਰਹਿਰਾਸ ਸਾਹਿਬ ਦੇ ਪਾਠ ਨਾਲ ਆਰੰਭ ਕੀਤੇ ਜਾਂਦੇ | ਸਮਾਗਮ ਦੇ ਪਹਿਲੇ ਦਿਨ 18 ਨਵੰਬਰ ਨੂੰ ਕਥਾ ਵਾਚਕ ਬੀਬੀ ਮਲਕੀਤ ਕੌਰ ਖ਼ਾਲਸਾ ਹਨੂਮਾਨਗੜ੍ਹ ਵਾਲੇ, ਦੂਸਰੇ ਦਿਨ 19 ਨਵੰਬਰ ਨੂੰ ਪ੍ਰੋ. ਸਰਬਜੀਤ ਸਿੰਘ ਧੂੰਦਾ ਕਥਾਵਾਚਕ ਲੁਧਿਆਣਾ ਵਾਲੇ ਅਤੇ ਭਾਈ ਅੰਮਿ੍ਤਪਾਲ ਸਿੰਘ ਸ਼੍ਰੀ ਮੁਕਤਸਰ ਸਾਹਿਬ ਵਾਲਿਆਂ ਦੇ ਜਥੇ ਨੇ ਸੰਗਤਾਂ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸੇ ਤਰ੍ਹਾਂ ਸਮਾਗਮ ਦੇ ਤੀਜੇ ਦਿਨ 20 ਨਵੰਬਰ ਨੂੰ ਗਿਆਨੀ ਸਰੂਪ ਸਿੰਘ ਕਡਿਆਣਾ ਦਾ ਢਾਡੀ ਜਥਾ ਪਹੁੰਚਿਆ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਮਨੀ ਸਿੰਘ, ਭਾਈ ਦਿਆਲਾ ਜੀ ਆਦਿ ਸ਼ਹੀਦਾਂ ਦੇ ਪ੍ਰਸੰਗ ਅਤੇ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਸੰਗਤਾਂ ਨੂੰ ਜੋੜਿਆ | ਇਸ ਸਮਾਗਮ ਅਖੀਰਲੇ ਦਿਨ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ | ਜਿਸ ਵਿਚ 26 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ ਅਤੇ ਪ੍ਰਬੰਧਕਾਂ ਵਲੋਂ ਅੰਮਿ੍ਤ ਅਭਿਲਾਖੀਆਂ ਨੂੰ ਗੁਟਕਾ ਸਾਹਿਬ ਦੇ ਕੇ ਸਨਮਾਨ ਕੀਤਾ ਗਿਆ | ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਦੌਰਾਨ ਸੇਵਾਦਾਰ ਵਿਜੇ ਸਿੰਘ, ਭਾਈ ਜੋਗਿੰਦਰ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਨਸ਼ੇੜੀ ਨੂੰ ਛੱਡਣ ਵਾਸਤੇ ਮੁਨਸ਼ੀ ਲਈ ਲਏ 7 ਹਜ਼ਾਰ ਰੁਪਏ ਮੁਲਾਜ਼ਮ ਕਾਊਾਟਰ 'ਤੇ ਸੁੱਟ ਕੇ ਫ਼ਰਾਰ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਕੋਰ ਕਮੇਟੀ ਦੀ ਮੀਟਿੰਗ
Ad Position 24