16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਵੱਖ-ਵੱਖ ਦੇਸ਼ਾਂ ਦੀ ਯਾਤਰਾ 'ਤੇ ਨਿਕਲੇ ਅੰਗਰੇਜ਼ ਲੌਵਿਸ ਦਾ ਜ਼ੀਰਾ ਪੁੱਜਣ 'ਤੇ ਸਵਾਗਤ <br/>

Ad Position 21
No active advertisement
ਅਜੀਤ ਡੈਸਕ 25-11-2025
ਜ਼ੀਰਾ, 24 ਨਵੰਬਰ (ਰਜਨੀਸ਼ ਕਥੂਰੀਆ)-ਵੱਖ-ਵੱਖ ਦੇਸ਼ਾਂ ਦੀ ਸਾਈਕਲ ਯਾਤਰਾ 'ਤੇ ਨਿਕਲੇ ਇੰਗਲੈਂਡ ਵਾਸੀ ਅੰਗਰੇਜ਼ ਲੌਵਿਸ ਦਾ ਜ਼ੀਰਾ ਪਹੁੰਚਣ 'ਤੇ ਡਿਪੂ ਹੋਲਡਰ ਗੁਰਬਚਨ ਸਿੰਘ, ਬਾਬਾ ਅੰਮਿ੍ਤਪਾਲ ਸਿੰਘ, ਬਲਵਿੰਦਰ ਸਿੰਘ ਮੱਲ੍ਹੀ, ਗੁਰਤੇਜ ਸਿੰਘ ਸਿੱਧੂ ਅਤੇ ਅਰਸ਼ਦੀਪ ਸਿੰਘ ਵਲੋਂ ਸਵਾਗਤ ਕੀਤਾ | ਇਸ ਦੌਰਾਨ ਗੱਲਬਾਤ ਕਰਦਿਆਂ ਅੰਗਰੇਜ਼ ਲੌਵਿਸ ਨੇ ਦੱਸਿਆ ਕਿ ਪੇਸ਼ੇ ਵਜੋਂ ਉਹ ਕੰਸਟਰੱਕਸ਼ਨ ਵਰਕਰ ਹੈ ਅਤੇ ਵੱਖ-ਵੱਖ ਦੇਸ਼ਾਂ ਦੇ 11 ਹਜ਼ਾਰ ਕਿੱਲੋਮੀਟਰ ਦੀ ਯਾਤਰਾ 'ਤੇ ਨਿਕਲਿਆ ਹੋਇਆ ਹੈ | ਉਸ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਆਪਣੇ ਘਰ ਤੋਂ ਇਸ ਯਾਤਰਾ ਤੇ ਨਿਕਲਿਆ ਸੀ ਅਤੇ ਉਸ ਦਾ ਇਸ ਯਾਤਰਾ ਕਰਨ ਦਾ ਮਕਸਦ ਵੱਖ-ਵੱਖ ਦੇਸ਼ਾਂ ਦੇ ਸਭਿਆਚਾਰ, ਰਹਿਣ-ਸਹਿਣ, ਜ਼ਿੰਦਗੀ ਜਿਊਣ ਦੇ ਢੰਗ ਨੂੰ ਜਾਨਣਾ, ਉਥੋਂ ਦੇ ਲੋਕਾਂ ਨੂੰ ਮਿਲਣਾ ਅਤੇ ਇਨ੍ਹਾਂ ਦੇਸ਼ਾਂ ਦੇ ਵਿਰਾਸਤੀ, ਧਾਰਮਿਕ ਤੇ ਇਤਿਹਾਸਿਕ ਸਥਾਨਾਂ ਦਾ ਦੌਰਾ ਕਰਨਾ ਹੈ | ਉਸ ਨੇ ਦੱਸਿਆ ਕਿ ਉਹ ਹੁਣ ਤੱਕ ਨੀਦਰਲੈਂਡ, ਜਰਮਨੀ, ਫਰਾਂਸ, ਸਵਿਟਜ਼ਰਲੈਂਡ ਆਸਟਰੇਲੀਆ, ਹੰਗਰੀ, ਕੈਨੇਡਾ, ਬੁਲਗਾਰੀਆ, ਤੁਰਕੀ, ਕਜ਼ਾਕਿਸਤਾਨ ਤੇ ਉਜ਼ਬੇਕਿਸਤਾਨ ਤੋਂ ਬਾਅਦ ਪਾਕਿਸਤਾਨ ਦੇ ਵਾਹਗਾ ਬਾਰਡਰ ਰਾਹੀਂ ਭਾਰਤ 'ਚ ਪਹੁੰਚ ਚੁੱਕਾ ਹੈ | ਉਸ ਨੇ ਦੱਸਿਆ ਕਿ ਇਸ ਸਮੇਂ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਲੋਕਾਂ ਨੂੰ ਮਿਲਿਆ ਹੈ, ਜਿਨ੍ਹਾਂ ਪਾਸੋਂ ਮਿਲੇ ਪਿਆਰ, ਸਨੇਹ ਅਤੇ ਆਓ ਭਗਤ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ ਹੈ | ਉਸ ਨੇ ਦੱਸਿਆ ਕਿ ਦਿਨ ਸਮੇਂ ਉਹ ਯਾਤਰਾ ਕਰਦਾ ਹੈ ਅਤੇ ਜਿਥੇ ਵੀ ਰਾਤ ਹੁੰਦੀ ਹੈ ਆਪਣਾ ਟੈਂਟ ਲਗਾ ਕੇ ਉਹ ਰਾਤ ਕੱਟ ਕੇ ਅਗਲੇ ਦਿਨ ਫਿਰ ਆਪਣੀ ਮੰਜ਼ਿਲ ਵੱਲ ਚੱਲ ਪੈਂਦਾ ਹੈ | ਉਸ ਨੇ ਦੱਸਿਆ ਕਿ ਅੱਜ ਉਹ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਲਈ ਰਵਾਨਾ ਹੋ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ <br/> ਅਗਲੀ ਖ਼ਬਰ ਪੱਲੇਦਾਰ ਮਜ਼ਦੂਰ ਯੂਨੀਅਨ ਵਲੋਂ ਠੇਕੇਦਾਰ 'ਤੇ ਲਾਏ ਈ. ਪੀ. ਐਫ. ਘਪਲੇ ਦੇ ਦੋਸ਼ <br/>
Ad Position 24