26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਿਸਾਨਾਂ ਵਲੋਂ ਰੇਲ ਲਾਈਨਾਂ 'ਤੇ ਕੀਤੇ ਅੰਦੋਲਨ ਨਾਲ ਰੇਲ ਆਵਾਜਾਈ 'ਤੇ ਨਹੀਂ ਹੋਇਆ ਅਸਰ-ਰੇਲ ਅਧਿਕਾਰੀ

Ad Position 21
No active advertisement
ਅਜੀਤ ਡੈਸਕ 06-12-2025
ਫ਼ਿਰੋਜ਼ਪੁਰ 5 ਦਸੰਬਰ (ਰਾਕੇਸ਼ ਚਾਵਲਾ)-ਬਿਜਲੀ ਸੋਧ ਬਿੱਲ ਦੇ ਮੁੱਦੇ ਸਬੰਧੀ ਸੂਬੇ ਭਰ ਵਿਚ ਕਿਸਾਨਾਂ ਦੇ ਵੱਖ-ਵੱਖ ਸੰਗਠਨਾਂ ਵਲੋਂ ਰੇਲ ਰੋਕੋ ਅੰਦੋਲਨ ਕੀਤਾ ਗਿਆ | ਜਿਸ ਦੌਰਾਨ ਕੁਝ ਥਾਵਾਂ 'ਤੇ ਕਿਸਾਨਾਂ ਅਤੇ ਪੁਲਿਸ ਦੀਆਂ ਆਪਸੀ ਤਕਰਾਰਬਾਜੀਆਂ ਵੀ ਹੋਈਆਂ ਪਰ ਕਿਸਾਨਾਂ ਵਲੋਂ ਰੇਲ ਲਾਈਨਾਂ 'ਤੇ ਕੀਤੇ ਗਏ ਅੰਦੋਲਨ ਨਾਲ ਰੇਲ ਆਵਾਜਾਈ 'ਤੇ ਅਸਰ ਨਹੀਂ ਹੋਇਆ ਅਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪਿਆ | ਰੇਲ ਵਿਭਾਗ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਕਿਸਾਨਾਂ ਦੇ ਵੱਖ-ਵੱਖ ਸੰਗਠਨਾਂ ਵਲੋਂ ਫ਼ਿਰੋਜ਼ਪੁਰ ਡਿਵੀਜ਼ਨ ਦੇ 15 ਸਥਾਨਾਂ 'ਤੇ ਪ੍ਰਦਰਸ਼ਨ ਕੀਤਾ ਗਿਆ | ਉਹਨਾਂ ਦੱਸਿਆ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਕਰਕੇ ਫ਼ਿਰੋਜਪੁਰ ਡਿਵੀਜ਼ਨ ਵਿਚ ਕਿਸੇ ਵੀ ਰੇਲਗੱਡੀ ਨੂੰ ਰੱਦ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਰੇਲਗੱਡੀ ਦੇ ਰੂਟ ਵਿਚ ਤਬਦੀਲੀ ਕੀਤੀ ਗਈ | ਰੇਲ ਅਧਿਕਾਰੀ ਨੇ ਦੱਸਿਆ ਕਿ ਰੇਲਗੱਡੀਆਂ ਸਿਰਫ਼ ਦੇਰੀ ਨਾਲ ਚੱਲੀਆਂ ਅਤੇ ਇਨ੍ਹਾਂ ਰੇਲਗੱਡੀਆਂ ਨੂੰ ਉਨ੍ਹਾਂ ਥਾਵਾਂ 'ਤੇ ਰੋਕਿਆ ਗਿਆ ਸੀ ਜਿੱਥੇ ਯਾਤਰੀਆਂ ਨੂੰ ਕਿਸੇ ਤਰਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਯਾਤਰੀਆਂ ਨੂੰ ਭੋਜਨ ਅਤੇ ਚਾਹ ਉਪਲਬਧ ਰਹੀ | ਅਧਿਕਾਰੀ ਨੇ ਦੱਸਿਆ ਕਿ ਪ੍ਰਭਾਵਿਤ ਰੇਲਗੱਡੀਆਂ ਬਾਰੇ ਯਾਤਰੀਆਂ ਨੂੰ ਸੂਚਿਤ ਕਰਨ ਲਈ ਸਟੇਸ਼ਨਾਂ 'ਤੇ ਹੈਲਪ ਡੈਸਕ ਸਥਾਪਤ ਕੀਤੇ ਗਏ ਸਨ ਅਤੇ ਜਨਤਕ ਸੰਬੋਧਨ ਪ੍ਰਣਾਲੀ ਰਾਹੀਂ ਲਗਾਤਾਰ ਐਲਾਨ ਕੀਤੇ ਗਏ ਸਨ | ਉਹਨਾਂ ਜਾਣਕਾਰੀ ਦਿੱਤੀ ਕਿ ਪ੍ਰਦਰਸ਼ਨ ਖ਼ਤਮ ਹੋਣ ਤੋਂ ਬਾਅਦ ਉਕਤ ਰੇਲਗੱਡੀਆਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਨਾ ਕਰਦੇ ਹੋਏ ਅਗਲੇ ਸਟੇਸ਼ਨਾ ਲਈ ਰਵਾਨਾ ਕੀਤਾ ਗਿਆ | ਵਿਭਾਗ ਵਲੋਂ ਜਾਰੀ ਜਾਣਕਾਰੀ ਅਨੁਸਾਰ ਰੇਲ ਗੱਡੀ ਨੰਬਰ 14720 (ਅੰਮਿ੍ਤਸਰ-ਬੀਕਾਨੇਰ) ਨੂੰ ਫ਼ਿਰੋਜ਼ਪੁਰ ਸ਼ਹਿਰ, ਰੇਲ ਗੱਡੀ ਨੰਬਰ 74968 (ਲੋਹੀਆਂ ਖਾਸ-ਫਿਲੌਰ) ਨੂੰ ਲੋਹੀਆਂ ਖ਼ਾਸ,ਰੇਲ ਗੱਡੀ ਨੰਬਰ 74936 (ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ) ਨੂੰ ਫ਼ਿਰੋਜ਼ਪੁਰ ਕੈਂਟ,ਰੇਲ ਗੱਡੀ ਨੰਬਰ 74654 (ਡੇਰਾ ਬਾਬਾ ਨਾਨਕ-ਅੰਮਿ੍ਤਸਰ) ਨੂੰ ਫਤਿਹਗੜ ਚੂੜੀਆਂ , ਰੇਲ ਗੱਡੀ ਨੰਬਰ 14622 (ਹਜ਼ੂਰ ਸਾਹਿਬ - ਨਾਂਦੇੜ ਐਕਸਪੈੱ੍ਰਸ)ਨੂੰ ਫ਼ਿਰੋਜ਼ਪੁਰ ਛਾਉਣੀ, ਰੇਲ ਗੱਡੀ ਨੰਬਰ 54572 (ਫ਼ਿਰੋਜਪੁਰ ਕੈਂਟ-ਲੁਧਿਆਣਾ ) ਨੂੰ ਅਜੀਤਵਾਲ, ਰੇਲ ਗੱਡੀ ਨੰਬਰ 74976 (ਫ਼ਾਜ਼ਿਲਕਾ -ਫ਼ਿਰੋਜਪੁਰ ਕੈਂਟ) ਨੂੰ ਲਾਧੂਕਾ,ਰੇਲ ਗੱਡੀ ਨੰਬਰ 64552 (ਛੇਹਰਟਾ -ਲੁਧਿਆਣਾ ) ਨੂੰ ਅੰਮਿ੍ਤਸਰ, ਰੇਲ ਗੱਡੀ ਨੰਬਰ 20497 (ਫ਼ਿਰੋਜਪੁਰ ਕੈਂਟ - ਹਮਸਫ਼ਰ ਐਕਸਪੈੱ੍ਰਸ) ਨੂੰ ਕਾਸੂ ਬੇਗੁ, ਰੇਲ ਗੱਡੀ ਨੰਬਰ 74683 (ਖੇਮਕਰਨ ਭਗਤਾਂ ਵਾਲਾ) ਨੂੰ ਤਰਨਤਾਰਨ, ਰੇਲ ਗੱਡੀ ਨੰਬਰ 22485 (ਫ਼ਿਰੋਜ਼ਪੁਰ ਕੈਂਟ - ਇੰਟਰਸਿਟੀ ਐਕਸਪੈੱ੍ਰਸ) ਨੂੰ ਲੁਧਿਆਣਾ , ਰੇਲ ਗੱਡੀ ਨੰਬਰ 12497 (ਸ਼ਾਨੇ ਪੰਜਾਬ ਐਕਸਪੈੱ੍ਰਸ) ਨੂੰ ਟਾਂਗਰਾ, ਰੇਲ ਗੱਡੀ ਨੰਬਰ 74691 (ਅੰਮਿ੍ਤਸਰ-ਕਾਦੀਆਂ ) ਕੱਥੂਨੰਗਲ, ਰੇਲ ਗੱਡੀ ਨੰਬਰ 74671 (ਅੰਮਿ੍ਤਸਰ-ਪਠਾਨਕੋਟ)ਨੂੰ ਜੈਅੰਤੀਪੁਰ, ਰੇਲ ਗੱਡੀ ਨੰਬਰ 74605 (ਬਿਆਸ - ਤਰਨਤਾਰਨ) ਨੂੰ ਬਿਆਸ ਅਤੇ ਰੇਲਗੱਡੀ ਨੰਬਰ 74975 (ਫ਼ਿਰੋਜ਼ਪੁਰ ਛਾਉਣੀ-ਫਾਜ਼ਿਲਕਾ)ਨੂੰ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨਾਂ 'ਤੇ ਰੋਕਿਆ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਮੈਨੇਜਮੈਂਟ ਕਮੇਟੀ ਦੀ ਹੋਈ ਸਾਲਾਨਾ ਮੀਟਿੰਗ <br/> ਅਗਲੀ ਖ਼ਬਰ ਡੀ. ਸੀ. ਮਾਡਲ ਸਕੂਲ ਵਲੋਂ 'ਸਪਾਈਕ ਡੇਅ' ਦੌਰਾਨ ਬੱਚਿਆਂ ਦੀਆਂ ਖੇਡਾਂ ਕਰਵਾਈਆਂ <br/>
Ad Position 24