ਫ਼ਿਰੋਜ਼ਪੁਰ, 6 ਦਸੰਬਰ (ਗੁਰਿੰਦਰ ਸਿੰਘ)-ਅਮਨਦੀਪ ਹਸਪਤਾਲ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਰੇਲ ਵਿਭਾਗ ਲਈ ਇਕ ਬਾਲ ਰੋਗ ਓ.ਪੀ.ਡੀ ਦਾ ਆਜੋਯਨ ਕਰਨ ਜਾ ਰਹੇ ਹਨ | ਇਹ ਓ.ਪੀ.ਡੀ ਫ਼ਿਰੋਜ਼ਪੁਰ ਦੇ ਰੇਲਵੇ ਹਸਪਤਾਲ ਵਿਖੇ ਹਰ ਮਹੀਨੇ ਦੇ ਪਹਿਲੇ ਅਤੇ ਤੀਜੇ ਸ਼ਨੀਵਾਰ ਨੂੰ ਆਯੋਜਿਤ ਹੋਇਆ ਕਰੇਗੀ | ਅਮਨਦੀਪ ਹਸਪਤਾਲ ਦੇ ਡਾਇਰੈਕਟਰ ਡਾ. ਅਮਨਦੀਪ ਨੇ ਕਿਹਾ ਕੇ ਅਸੀਂ ਸਮਾਜ ਨੂੰ ਵਧੀਆ ਤੋਂ ਵਧੀਆ ਸੇਵਾਵਾਂ ਦੇਣ ਲਈ ਸਦਾ ਵਚਨਬੱਧ ਹਾਂ ਅਤੇ ਇਹ ਉਪਰਾਲਾ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਇਕ ਕਦਮ ਹੈ | ਉਨ੍ਹਾਂ ਦੱਸਿਆ ਕਿ ਇਸ ਓ.ਪੀ.ਡੀ ਨੂੰ ਮੁੱਖ ਤੌਰ 'ਤੇ ਮੇਜਰ ਡੇਵਿਡ ਆਗਸਟਿਨ ਬਾਲ ਰੋਗ ਅਤੇ ਨਿਓਨਾਟੋਲੋਜੀ ਦੇ ਸੀਨੀਅਰ ਸਲਾਹਕਾਰ ਹਨ, ਆਪਣੇ ਕਾਬਿਲ ਤਜਰਬੇ ਨਾਲ ਚਲਾਉਣਗੇ | ਖ਼ੁਸ਼ੀ ਦੀ ਗੱਲ ਹੈ ਕਿ ਇਹ ਓ.ਪੀ.ਡੀ 'ਚ ਮੁਫ਼ਤ ਸਲਾਹ ਦੇ ਕੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ | ਡਾ. ਡੇਵਿਡ ਆਗਸਟਿਨ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਸਮਾਜ ਦੀ ਸੇਵਾ ਕਰਕੇ ਬਹੁਤ ਖ਼ੁਸ਼ੀ ਹੁੰਦੀ ਹੈ, ਅਸੀਂ ਬਾਲ ਰੋਗਾਂ ਦੇ ਮਰੀਜ਼ਾਂ ਨੂੰ ਬਹੁਤ ਵਧੀਆ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦੇ ਹਾਂ | ਉਨ੍ਹਾਂ ਕਿਹਾ ਕਿ ਇਹ ਓ.ਪੀ.ਡੀ ਅਮਨਦੀਪ ਹਸਪਤਾਲ ਦੇ ਉਨ੍ਹਾਂ ਉਪਰਾਲਿਆਂ ਦਾ ਹਿੱਸਾ ਹੈ ਜਿਸ ਵਿਚ ਸਮਾਜ ਨੂੰ ਘੱਟ ਕੀਮਤ 'ਤੇ ਵਧੀਆ ਤੋਂ ਵਧੀਆ ਇਲਾਜ ਪ੍ਰਦਾਨ ਕਰਨਾ ਹੈ | ਉਨ੍ਹਾਂ ਦੱਸਿਆ ਕਿ ਅਮਨਦੀਪ ਗਰੁੱਪ ਹੁਣ 750 ਤੋਂ ਵੱਧ ਬਿਸਤਰਿਆਂ ਵਾਲਾ ਅਤੇ 170 ਤੋਂ ਵੱਧ ਡਾਕਟਰਾਂ ਦੀ ਟੀਮ ਨਾਲ ਸਿਹਤ ਸੇਵਾਵਾਂ ਵਿਚ ਸਿਖ਼ਰਾਂ ਨੂੰ ਛੂਹ ਰਿਹਾ ਹੈ | ਇਸ ਗਰੁੱਪ ਨੇ ਪਿਛਲੇ ਸਾਲਾਂ ਵਿਚ ਪੰਜ ਲੱਖ ਤੋਂ ਵੀ ਵੱਧ ਲੋਕਾਂ ਦੀ ਸਿਹਤ ਵਿਚ ਸੁਧਾਰ ਲਿਆ ਕੇ ਨਾਮਣਾ ਖੱਟਿਆ ਹੈ |