06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜੈਨੇਸਿਸ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਪਿੰਡ ਗਾਦੜੀ ਵਾਲਾ 'ਚ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 07-12-2025
ਫ਼ਿਰੋਜ਼ਪੁਰ, 6 ਦਸੰਬਰ (ਗੁਰਿੰਦਰ ਸਿੰਘ)-ਸਥਾਨਕ ਜੈਨੇਸਿਸ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਪਿੰਡ ਗਾਦੜੀਵਾਲਾ ਵਿਖੇ ਦੰਦਾਂ ਦੇ ਮੁਫ਼ਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਥਾਨਕ ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਕੈਂਪ ਦੌਰਾਨ ਕਾਲਜ ਦੀ ਟੀਮ ਵਿਚ ਸ਼ਾਮਲ ਡਾ. ਸ਼ਾਂਤਾ ਅਤੇ ਡਾ. ਰਾਹੁਲ ਯਾਦਵ ਨੇ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਦੰਦਾਂ ਦੀ ਸਹੀ ਅਤੇ ਦਿਨ ਵਿਚ ਅਪਣਾਏ ਜਾਣ ਵਾਲੀਆਂ ਜ਼ਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ | ਡਾਕਟਰਾਂ ਨੇ ਲੋਕਾਂ ਨੂੰ ਰੋਜ਼ਾਨਾ ਦੰਦ ਸਾਫ਼ ਕਰਨ, ਸਮੇਂ-ਸਮੇਂ 'ਤੇ ਡੈਂਟਿਸਟ ਕੋਲੋਂ ਚੈੱਕਅਪ ਕਰਵਾਉਣ ਅਤੇ ਖ਼ੁਰਾਕ ਵਿਚ ਸਾਵਧਾਨੀ ਰੱਖਣ ਦੀ ਸਲਾਹ ਦਿੱਤੀ | ਕਾਲਜ ਦੇ ਪੀ.ਆਰ.ਓ. ਰਣਜੀਤ ਸਿੰਘ ਅਤੇ ਮਨਜੀਤ ਸਿੰਘ ਨੇ ਕੈਂਪ ਵਿਚ ਆਏ ਸਾਰੇ ਮਰੀਜ਼ਾਂ ਨੂੰ ਟੂਥਪੇਸਟ ਅਤੇ ਟੂਥਬਰਸ਼ ਵੰਡੇ | ਉਨ੍ਹਾਂ ਦੱਸਿਆ ਕਿ ਜੈਨੇਸਿਸ ਡੈਂਟਲ ਕਾਲਜ ਵਲੋਂ ਸਮੇਂ-ਸਮੇਂ 'ਤੇ ਪੇਂਡੂ ਇਲਾਕਿਆਂ ਵਿਚ ਇਸ ਤਰ੍ਹਾਂ ਦੇ ਸਿਹਤ ਕੈਂਪ ਲਗਾ ਕੇ ਲੋਕਾਂ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਈਆਂ ਜਾਂਦੀਆਂ ਹਨ | ਕੈਂਪ ਵਿਚ ਲੋਕਾਂ ਨੇ ਕਾਲਜ ਵਲੋਂ ਕੀਤੇ ਗਏ ਇਸ ਯਤਨ ਦੀ ਸਰਾਹਨਾ ਕੀਤੀ ਅਤੇ ਭਵਿੱਖ ਵਿਚ ਵੀ ਐਸੇ ਸਿਹਤ ਕੈਂਪ ਲਗਾਉਣ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਅਮਨਦੀਪ ਹਸਪਤਾਲ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਰੇਲਵੇ ਲਈ ਜਲਦ ਸ਼ੁਰੂ ਕਰੇਗਾ ਬਾਲ ਰੋਗ ਓ.ਪੀ.ਡੀ. <br/> ਅਗਲੀ ਖ਼ਬਰ ਗੁਰੂਹਰਸਹਾਏ ਬਲਾਕ ਸੰਮਤੀ 'ਚ ਕਾਗ਼ਜ਼ਾਂ ਦੀ ਵਾਪਸੀ ਤੋਂ ਬਾਅਦ 72 ਉਮੀਦਵਾਰ ਚੋਣ ਮੈਦਾਨ 'ਚ <br/>
Ad Position 24
No active advertisement